ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਦੀ ਰਾਈਜ਼ਿੰਗ ਸਟਾਰ ਮਰਹੂਮ ਐਕਟਰੈੱਸ ਦਿਵਿਆ ਭਾਰਤੀ ਨੇ ਬਹੁਤ ਹੀ ਘੱਟ ਸਮੇਂ ’ਚ ਖ਼ੁਦ ਨੂੰ ਫਿਲਮ ਇੰਡਸਟਰੀ ’ਚ ਸਾਬਿਤ ਕੀਤਾ ਸੀ। ਅੱਜ ਦਿਵਿਆ ਭਾਰਤੀ ਦਾ ਜਨਮ-ਦਿਨ ਹੈ। ਉਨ੍ਹਾਂ ਦਾ ਜਨਮ 25 ਫਰਵਰੀ, 1974 ’ਚ ਮਹਾਰਾਸ਼ਟਰ ’ਚ ਹੋਇਆ ਸੀ। ਦਿਵਿਆ ਨੇ ਆਪਣੇ ਛੋਟੇ ਤੋਂ ਛੋਟੇ ਕਰੀਅਰ ’ਚ ਕਈ ਹਿੱਟ ਫਿਲਮਾਂ ਦਿੱਤੀਆਂ। ਇਹੀ ਨਹੀਂ ਉਹ ਆਉਂਦੇ ਹੀ ਬਾਲੀਵੁੱਡ ਦੀ ਟਾਪ ਐਕਟਰੈੱਸਜ਼ ਨੂੰ ਬਰਾਬਰ ਦੀ ਟੱਕਰ ਦੇਣ ਲੱਗੀ ਸੀ। ਪਰ ਅਚਾਨਕ ਹੋਈ ਦਿਵਿਆ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦਿਵਿਆ ਨੇ ਸਿਰਫ 19 ਸਾਲ ਦੀ ਉਮਰ ’ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦੀ ਅਚਾਨਕ ਹੋਈ ਮੌਤ ’ਤੇ ਅੱਜ ਵੀ ਉਨ੍ਹਾਂ ਦੇ ਫੈਨਜ਼ ਨੂੰ ਯਕੀਨ ਨਹੀਂ ਹੋ ਰਿਹਾ। ਅੱਜ ਵੀ ਦਿਵਿਆ ਭਾਰਤੀ ਦੇ ਫੈਨਜ਼ ਉਨ੍ਹਾਂ ਨੂੰ ਭੁੱਲ ਨਹੀਂ ਸਕੇ। ਉਨ੍ਹਾਂ ਦੀਆਂ ਚੁਲਬੁਲੀਆਂ ਅਤੇ ਨਟਖਟ ਅਦਾਵਾਂ ਨੂੰ ਫੈਨਜ਼ ਅੱਜ ਵੀ ਬਹੁਤ ਮਿਸ ਕਰਦੇ ਹਨ। ਦਿਵਿਆ ਨੇ ਆਪਣੇ ਛੋਟੇ ਜਿਹੇ ਫਿਲਮੀ ਸਫ਼ਰ ’ਚ ਕਰੀਬ 12 ਫਿਲਮਾਂ ਕੀਤੀਆਂ ਸਨ। ਪਰ ਪੰਜ ਅਪ੍ਰੈਲ, 1993 ਨੂੰ ਦੁਨੀਆ ਤੋਂ ਚਲੀ ਗਈ। ਇੰਨੇ ਸਾਲਾਂ ਬਾਅਦ ਅੱਜ ਵੀ ਉਨ੍ਹਾਂ ਦੀ ਮੌਤ ਰਹੱਸ ਬਣੀ ਹੋਈ ਹੈ। ਅਸੀਂ ਉਨ੍ਹਾਂ ਦੇ ਜਨਮ-ਦਿਨ ’ਤੇ ਉਨ੍ਹਾਂ ਨਾਲ ਜੁੜੀਆਂ ਕਈ ਸਾਰੀਆਂ ਗੱਲਾਂ ਦੱਸਣ ਜਾ ਰਹੀ ਹਾਂ।

ਮੌਤ ਤੋਂ ਪਹਿਲਾਂ ਦਿਵਿਆ ਨੇ ਸਾਈਨ ਕੀਤੀ ਸੀ ਇਹ ਡੀਲ

ਦਿਵਿਆ ਭਾਰਤੀ ਨੇ ਆਪਣੀ ਮੌਤ ਦੇ ਦਿਨ ਭਾਵ 5 ਅਪ੍ਰੈਲ, 1993 ਨੂੰ ਇਕ ਡੀਲ ਸਾਈਨ ਕੀਤੀ ਸੀ। ਉਹ ਸਿਰਫ਼ ਆਪਣੀ ਇਸ ਡੀਲ ਨੂੰ ਸਾਈਨ ਕਰਨ ਲਈ ਮੌਤ ਦੀ ਸਵੇਰ ਚੇਨੱਈ ਤੋਂ ਸ਼ੂਟਿੰਗ ਕਰਕੇ ਵਾਪਸ ਆਈ ਸੀ। ਉਥੇ ਹੀ ਅਗਲੇ ਦਿਨ ਉਨ੍ਹਾਂ ਨੂੰ ਸ਼ੂਟਿੰਗ ਲਈ ਹੈਦਰਾਬਾਦ ਜਾਣਾ ਸੀ। ਦੱਸ ਦੇਈਏ ਕਿ ਦਿਵਿਆ ਮੁੰਬਈ ਆਪਣੇ ਨਵੇਂ ਫਲੈਟ ਦੀ ਡੀਲ ਸਾਈਨ ਕਰਨ ਲਈ ਆਈ ਸੀ।

ਮੌਤ ਸਮੇਂ ਉਨ੍ਹਾਂ ਦੇ ਫਲੈਟ ’ਚ ਸਨ ਇਹ ਦੋ ਲੋਕ

5 ਅਪ੍ਰੈਲ, 1993 ਨੂੰ ਦਿਵਿਆ ਭਾਰਤੀ ਦੀ ਮੌਤ ਉਨ੍ਹਾਂ ਦੀ ਫਲੈਟ ਦੀ ਖਿੜਕੀ ਤੋਂ ਡਿੱਗਣ ਕਾਰਨ ਹੋਈ ਸੀ। ਉਸ ਸਮੇਂ ਦਿਵਿਆ ਦੇ ਨਾਲ ਫਲੈਟ ’ਚ ਫੈਸ਼ਨ ਡਿਜਾਈਨਰ ਨੀਤਾ ਲੁੱਲਾ ਅਤੇ ਉਨ੍ਹਾਂ ਦੇ ਪਤੀ ਸ਼ਾਮ ਲੁੱਲਾ ਮੌਜੂਦ ਸਨ। ਨੀਤਾ ਅਤੇ ਸ਼ਾਮ ਰਾਤ 10 ਵਜੇ ਦਿਵਿਆ ਭਾਰਤੀ ਦੇ ਫਲੈਟ ਪਹੁੰਚੇ ਸਨ। ਤਿੰਨਾਂ ਨੇ ਲਿਵਿੰਗ ਰੂਮ ’ਚ ਬੈਠ ਕੇ ਡਰਿੰਕ ਕੀਤੀ। ਇਨ੍ਹਾਂ ਤਿੰਨਾਂ ਤੋਂ ਇਲਾਵਾ ਫਲੈਟ ’ਚ ਦਿਵਿਆ ਦੀ ਮੇਡ ਕਿਚਨ ’ਚ ਕੰਮ ਕਰ ਰਹੀ ਸੀ। ਜਿਥੇ ਨੀਤਾ ਅਤੇ ਸ਼ਾਮ ਲਿਵਿੰਗ ਰੂਮ ’ਚ ਬੈਠੇ ਸਨ। ਉਥੇ ਹੀ ਦਿਵਿਆ ਥੋੜ੍ਹੀ ਦੇਰ ਬਾਅਦ ਖਿੜਕੀ ਵੱਲ ਚਲੀ ਗਈ। ਉਹ ਕੁਝ ਦੇਰ ਤਕ ਖਿੜਕੀ ਕੋਲ ਹੀ ਬੈਠੀ ਰਹੀ ਸੀ। ਇਸਤੋਂ ਬਾਅਦ ਦਿਵਿਆ ਜਿਵੇਂ ਹੀ ਮੁੜਨ ਲੱਗੀ ਤਾਂ ਉਸਦਾ ਬੈਲੰਸ ਵਿਗੜ ਗਿਆ ਅਤੇ ਉਹ ਆਪਣੀ 5 ਮੰਜ਼ਿਲਾਂ ਇਮਾਰਤ ਤੋਂ ਹੇਠਾਂ ਕੰਕਰੀਟ ਦੇ ਫਰਸ਼ ’ਤੇ ਆ ਡਿੱਗੀ।

ਖਿੜਕੀ ’ਤੇ ਨਹੀਂ ਸੀ ਗਰਿੱਲ

ਤੁਹਾਨੂੰ ਦੱਸ ਦੇਈਏ ਕਿ ਦਿਵਿਆ ਭਾਰਤੀ ਜਿਸ ਖਿੜਕੀ ’ਤੇ ਬੈਠੀ ਸੀ ਜਾਂ ਜਿਥੋਂ ਡਿੱਗੀ ਸੀ, ਉਸ ’ਤੇ ਗਰਿੱਲ ਨਹੀਂ ਲੱਗੀ ਸੀ। ਆਮ ਤੌਰ ’ਤੇ ਜਿਥੇ ਪਾਰਕਿੰਗ ਏਰੀਏ ’ਚ ਰੋਜ਼ਾਨਾ ਕਈ ਗੱਡੀਆਂ ਖੜ੍ਹੀਆਂ ਰਹਿੰਦੀਆਂ ਸੀ। ਦਿਵਿਆ ਦੇ ਡਿੱਗਣ ਸਮੇਂ ਉਥੇ ਇਕ ਵੀ ਗੱਡੀ ਪਾਰਕਿੰਗ ’ਚ ਨਹੀਂ ਸੀ। ਖ਼ਬਰਾਂ ਦੀ ਮੰਨੀਏ ਤਾਂ ਜਿਸ ਸਮੇਂ ਦਿਵਿਆ ਖਿੜਕੀ ਤੋਂ ਹੇਠਾਂ ਡਿੱਗੀ ਤਾਂ ਉਸਦਾ ਸਾਹ ਚੱਲ ਰਿਹਾ ਸੀ। ਉਸਦਾ ਪੂਰਾ ਸਰੀਰ ਖ਼ੂਨ ਨਾਲ ਲਥਪਥ ਸੀ। ਉਸਨੂੰ ਤੁਰੰਤ ਮੁੰਬਈ ਦੇ ਕੂਪਰ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਰੱਖਿਆ ਗਿਆ। ਹਾਲਾਂਕਿ, ਕੁਝ ਦੇਰ ਬਾਅਦ ਉਸਨੇ ਦਮ ਤੋੜ ਦਿੱਤਾ।

ਜਾਣੋ ਫਿਲਮੀ ਕਰੀਅਰ

ਦਿਵਿਆ ਭਾਰਤੀ ਨੇ ਸਾਲ 1990 ’ਚ ਤੇਲਗੂ ਫਿਲਮ ‘ਬੋਬਿੱਲੀ ਰਾਜਾ’ ਤੋਂ ਆਪਣੀ ਕਲਾਕਾਰੀ ਦਾ ਸਫ਼ਰ ਸ਼ੁਰੂ ਕੀਤਾ ਸੀ। ਇਸਤੋਂ ਬਾਅਦ ਉਨ੍ਹਾਂ ਨੇ ਸਾਊਥ ਦੀਆਂ ਕਈ ਫਿਲਮਾਂ ’ਚ ਕੰਮ ਕੀਤਾ। ਉਥੇ ਹੀ ਉਨ੍ਹਾਂ ਨੇ ਫਿਲਮ ‘ਵਿਸ਼ਵਾਤਮਾ’ ਸਾਲ 1992 ’ਚ ਆਈ ਸੀ ਤੋਂ ਡੈਬਿਊ ਕੀਤਾ ਸੀ। ਦਿਵਿਆ ਭਾਰਤੀ ਨੇ ‘ਦਿਲ ਕਾ ਕਯਾ ਕਸੂਰ, ਸ਼ੋਲਾ ਔਰ ਸ਼ਬਨਮ, ਦੀਵਾਨਾ, ਬਲਵਾਨ ਤੇ ਦਿਲ ਹੀ ਤੋਂ ਹੈ ਸਮੇਤ ਕਈ ਸੁਪਰਹਿੱਟ ਫਿਲਮਾਂ ’ਚ ਕੰਮ ਕੀਤਾ ਸੀ।

Posted By: Ramanjit Kaur