ਮੁੰਬਈ : ਸਲਮਾਨ ਖ਼ਾਨ ਦੀ ਸੁਪਰਹਿੱਟ ਫਿਲਮ 'ਤੇਰੇ ਨਾਮ' 'ਚ ਕੰਮ ਕਰ ਚੁੱਕੀ ਅਦਾਕਾਰਾ ਭੂਮਿਕਾ ਚਾਵਲਾ 21 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਭੂਮਿਕਾ ਪਹਿਲੀ ਵਾਰ ਤੇਲੁਗੂ ਫਿਲਮ Yuvakudu 'ਚ ਨਜ਼ਰ ਆਈ ਸੀ। ਇਕ ਪੰਜਾਬੀ ਪਰਿਵਾਰ 'ਚ ਜਨਮੀਂ ਭੂਮਿਕਾ ਨੇ ਉਂਝ ਤਾਂ ਕਈ ਫਿਲਮਾਂ ਕੀਤੀਆਂ ਪਰ ਉਨ੍ਹਾਂ ਨੂੰ ਪਛਾਣ ਸਾਲ 2003 'ਚ ਆਈ ਫਿਲਮ 'ਤੇਰੇ ਨਾਮ' ਤੋਂ ਮਿਲੀ। 'ਤੇਰੇ ਨਾਮ' ਲਈ ਭੂਮਿਕਾ ਨੂੰ ਬੈਸਟ ਅਦਾਕਾਰਾ ਦਾ ਐਡਾਰਡ ਮਿਲਿਆ ਸੀ। ਇੰਨਾ ਹੀ ਨਹੀਂ ਇਸ ਤੋਂ ਬਾਅਦ ਭੂਮਿਕਾ 'ਵਨ ਫਿਲਮ ਵੰਡਰ ਕੈਟੇਗਰੀ' 'ਚ ਸ਼ਾਮਲ ਹੋ ਗਈ ਸੀ।

ਭੂਮਿਕਾ ਚਾਵਲਾ ਦੀ ਲਵ ਲਾਈਫ ਵੀ ਕਾਫੀ ਦਿਲਚਸਪ ਰਹੀ। 4 ਸਾਲ ਦੇ ਅਫੇਅਰ ਤੋਂ ਬਾਅਦ ਉਨ੍ਹਾਂ ਨੇ ਯੋਗਾ ਟੀਚਰ ਭਾਰਤ ਠਾਕੁਰ ਨਾਲ ਵਿਆਹ ਕਰਾ ਲਿਆ। ਇਕ ਰਿਪੋਰਟ ਮੁਤਾਬਿਕ ਯੋਗਾ ਟੀਚਰ ਭਾਰਤ ਦੇ ਕੋਲ ਯੋਗਾ ਕਲਾਸੇਸ ਲਈ ਜਾਂਦੀ ਸੀ। ਇਸ ਦੋਰਾਨ ਦੋਵਾਂ 'ਚ ਦੋਸਤੀ ਹੋਈ ਤੇ ਇਹ ਦੋਸਤੀ ਪਿਆਰ 'ਚ ਬਦਲ ਗਈ। 4 ਸਾਲ ਤਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਭੂਮਿਕਾ ਤੇ ਭਾਰਤ ਨੇ 21 ਅਕਤੂਬਰ 2007 'ਚ ਨਾਸਿਕ ਦੇ ਗੁਰਦੁਆਰੇ 'ਚ ਵਿਆਹ ਕਰਾ ਲਿਆ। ਹੁਣ ਭਾਰਤ ਤੇ ਭੂਮਿਕਾ ਦਾ ਇਕ ਮੁੰਡਾ ਵੀ ਹੈ।

ਲੰਬੇ ਸਮੇਂ ਤੋਂ ਬਾਅਦ ਭੂਮਿਕਾ ਸਾਲ 2016 'ਚ ਆਈ ਫਿਲਮ 'ਐੱਮਐੱਸ ਧੋਨੀ: ਦ ਅਨਟੋਲਡ ਲਵ ਸਟੋਰੀ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਭੂਮਿਕਾ ਮੁੱਖ ਅਦਾਕਾਰਾ ਦੇ ਤੌਰ 'ਤੇ ਨਹੀਂ ਬਲਕਿ ਸਾਈਡ ਰੋਲ 'ਚ ਸੀ। ਭੂਮਿਕਾ ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਬਣੀ ਸੀ। ਇਸ ਫਿਲਮ 'ਚ ਭੂਮਿਕਾ ਦਾ ਲੁੱਕ ਕਾਫੀ ਵੱਖਰਾ ਸੀ। ਅੱਜ ਭੂਮਿਕਾ ਫਿਲਮਾਂ ਤੋਂ ਦੂਰ ਜ਼ਰੂਰ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

Posted By: Amita Verma