ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਪਰਦੇ ’ਤੇ ਆਪਣੀ ਐਕਟਿੰਗ ਦੇ ਅਲੱਗ-ਅਲੱਗ ਰੰਗ ਦਿਖਾਉਣ ਲਈ ਜਾਣੇ ਜਾਂਦੇ ਹਨ। ਉਹ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ ਜੋ ਛੋਟੇ ਬਜਟ ਦੀਆਂ ਫਿਲਮਾਂ ਨੂੰ ਧਮਾਕੇਦਾਰ ਓਪਨਿੰਗ ਕਰਵਾ ਸਕਦੇ ਹਨ। ਆਯੁਸ਼ਮਾਨ ਖੁਰਾਨਾ ਦੀ ਬਹੁਤ ਸਾਰੀਆਂ ਘੱਟ ਬਜਟ ਦੀਆਂ ਫਿਲਮਾਂ ਰਹੀਆਂ ਹਨ, ਜਿਨ੍ਹਾਂ ਨੇ ਬਾਕਸ ਆਫਿਸ ’ਚ ਧਮਾਕੇਦਾਰ ਕਮਾਈ ਕੀਤੀ ਹੈ। ਆਯੁਸ਼ਮਾਨ ਖੁਰਾਨਾ ਦਾ ਜਨਮ 14 ਸਤੰਬਰ 1984 ਨੂੰ ਚੰਡੀਗੜ੍ਹ ’ਚ ਹੋਇਆ ਸੀ।

ਉਨ੍ਹਾਂ ਦੇ ਪਿਤਾ ਚੰਡੀਗੜ੍ਹ ਦੇ ਮਸ਼ਹੂਰ ਐਸਟ੍ਰੋਲਾਜਰ ਪੀ. ਖੁਰਾਨਾ ਦੇ ਬੇਟੇ ਹਨ। ਆਯੁਸ਼ਮਾਨ ਖੁਰਾਨਾ ਨੇ ਆਪਣੀ ਪੂਰੀ ਪੜ੍ਹਾਈ ਚੰਡੀਗੜ੍ਹ ਤੋਂ ਹੀ ਕੀਤੀ ਸੀ। ਉਨ੍ਹਾਂ ਨੇ ਅੰਗਰੇਜ਼ੀ ਸਾਹਿਤ ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮਾਸ ਕਮਿਊਨੀਕੇਸ਼ਨ ’ਚ ਐੱਮਏ ਕੀਤੀ ਹੈ। ਆਯੁਸ਼ਮਾਨ ਖੁਰਾਨਾ ਦੇ ਪਿਤਾ ਨੇ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਰਚਨਾਤਮਕ ਚੀਜ਼ਾਂ ਕਰਨ ਦਾ ਮੌਕਾ ਦਿੱਤਾ। ਉਹ ਥੀਏਟਰ ਨਾਲ ਵੀ ਜੁੜੇ ਰਹੇ ਅਤੇ ਇਕ ਪੱਤਰਕਾਰ ਦੇ ਰੂਪ ’ਚ ਨੌਕਰੀ ਵੀ ਕੀਤੀ ਹੈ। ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ’ਚ ‘ਆਗਾਜ਼’ ਅਤੇ ‘ਮੰਚਤੰਤਰਾ’ ਨਾਮਕ ਥੀਏਟਰ ਗਰੁੱਪਸ ਦੀ ਸ਼ੁਰੂਆਤ ਵੀ ਕੀਤੀ ਸੀ ਜੋ ਅੱਜ ਵੀ ਚੰਡੀਗੜ੍ਹ ’ਚ ਸਰਗਰਮ ਹੈ।

ਆਯੁਸ਼ਮਾਨ ਖੁਰਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ। ਪਹਿਲੀ ਵਾਰ ਉਹ ਟੀਵੀ ’ਤੇ ਸਟੰਟ ਰਿਅਲਿਟੀ ਸ਼ੋਅ ‘ਐੱਮਟੀਵੀ ਰੋਡੀਜ਼’ ’ਚ ਨਜ਼ਰ ਆਏ ਸਨ। ‘ਐੱਮਟੀਵੀ ਰੋਡੀਜ਼’ ਦਾ ਸੀਜ਼ਨ 2 ਜਿੱਤਣ ਤੋਂ ਬਾਅਦ ਆਯੁਸ਼ਮਾਨ ਦਾ ਰਾਹ ਖੁੱਲ੍ਹਿਆ। ਉਹ ਰੇਡੀਓ ’ਚ ਵੀ ਕੰਮ ਕਰਨ ਲੱਗੇ। ਇਸਤੋਂ ਬਾਅਦ ਆਯੁਸ਼ਮਾਨ ਐੱਮਟੀਵੀ ਸਮੇਤ ਅਲੱਗ-ਅਲੱਗ ਚੈਨਲਾਂ ’ਤੇ ਸ਼ੋਅ ਹੋਸਟ ਕਰਨ ਲੱਗੇ ਅਤੇ ਫਿਰ ਉਨ੍ਹਾਂ ਦਾ ਚਿਹਰਾ ਘਰ-ਘਰ ਮਸ਼ਹੂਰ ਹੋ ਗਿਆ।

ਸਾਲ 2012 ਆਯੁਸ਼ਮਾਨ ਖੁਰਾਨਾ ਦੇ ਕਰੀਅਰ ਦਾ ਸਭ ਤੋਂ ਖ਼ਾਸ ਸਾਲ ਰਿਹਾ। ਇਸ ਸਾਲ ਉਨ੍ਹਾਂ ਦੀ ਡੈਬਿਊ ਫਿਲਮ ‘ਵਿਕੀ ਡੋਨਰ’ ਆਈ। ‘ਵਿਕੀ ਡੋਨਰ’ ਲਈ ਆਯੁਸ਼ਮਾਨ ਖੁਰਾਨਾ ਨੂੰ ਬੈਸਟਯ ਡੈਬਿਊ ਐਕਟਰ ਦਾ ਫਿਲਮਫੇਅਰ ਐਵਾਰਡ ਤਾਂ ਮਿਲਿਆ ਹੀ, ਉਸਦੇ ਨਾਲ ਹੀ ਉਨ੍ਹਾਂ ਦੇ ਗਾਏ ਗਾਣੇ ‘ਪਾਣੀ ਦਾ ਰੰਗ’ ਲਈ ਉਨ੍ਹਾਂ ਨੂੰ ਫਿਲਮਫੇਅਰ ਤੋਂ ਬੈਸਰ ਸਿੰਗਰ ਦਾ ਐਵਾਰਡ ਵੀ ਮਿਲਿਆ। ਇਸਦੇ ਨਾਲ ਹੀ ‘ਜੀ ਸਿਨੇ ਐਵਾਰਡ’ ਤੋਂ ਲੈ ਕੇ ‘ਸਟਾਰਡਸਟ ਐਵਾਰਡ’ ਤਕ ’ਚ ਉਨ੍ਹਾਂ ਦੀ ਧੂਮ ਰਹੀ।

Posted By: Ramanjit Kaur