ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਅਰਬਾਜ਼ ਖਾਨ ਇਨੀਂ ਦਿਨੀਂ 22 ਸਾਲ ਛੋਟੀ ਅਦਾਕਾਰ ਮਾਡਲ ਜਾਰਜੀਆ ਐਡ੍ਰੀਆਨੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਦੋਵੇਂ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਮਲਾਇਕਾ ਅਰੋੜਾ ਨਾਲ ਤਲਾਕ ਹੋਣ ਤੋਂ ਬਾਅਦ ਅਰਬਾਜ ਖਾਨ ਦੀ ਲਾਈਫ 'ਚ ਜਾਰਜੀਆ ਦੀ ਐਂਟਰੀ ਹੋਈ ਪਰ ਬਾਲੀਵੁੱਡ 'ਚ ਅੱਜ ਵੀ ਅਰਬਾਜ਼ ਖਾਨ ਤੇ ਮਲਾਇਕਾ ਅਰੋੜਾ ਦੀ ਲਵ ਸਟੋਰੀ ਫੈਮਸ ਹੈ। ਅੱਜ ਅਰਬਾਜ਼ ਖਾਨ ਦਾ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 4 ਅਗਸਤ 1967 ਨੂੰ ਪੁਣੇ 'ਚ ਹੋਇਆ ਸੀ। ਅੱਜ ਅਰਬਾਜ਼ ਪਰਿਵਾਰ ਨੇ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ।

ਅਰਬਾਜ਼ ਖਾਨ ਦੇ ਮਲਾਇਕਾ ਅਰੋੜ ਨੇ ਸਾਲ 1998 'ਚ ਵਿਆਹ ਕੀਤਾ ਸੀ। ਦੋਵੇਂ ਨੇ ਵਿਆਹ ਦੇ 20 ਸਾਲ ਬਾਅਦ ਇਕ-ਦੂਜੇ ਨਾਲ ਕਾਫੀ ਸਾਲ ਗੁਜਾਰਣ ਤੋਂ ਬਾਅਦ ਵੱਖ ਹੋਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਦੋਵਾਂ ਨੇ ਸਾਲ 2017 'ਚ ਤਲਾਕ ਲੈ ਲਿਆ। ਉਨ੍ਹਾਂ ਦਾ ਤਲਾਕ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ 'ਚ ਰਿਹਾ ਸੀ। ਦੋਵੇਂ ਵੱਲੋਂ ਲਏ ਗਏ ਇਸ ਫੈਸਲੇ ਕਾਰਨ ਫੈਂਨਜ ਕਾਫੀ ਨਿਰਾਸ਼ ਹੋਏ ਸੀ। ਉਨ੍ਹਾਂ ਦੀ ਲਵ ਸਟੋਰੀ ਬਾਰੇ ਦੱਸ ਦੇਈਏ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੋਵੇਂ ਇਕ ਵਿਵਾਦਿਤ ਐਡ ਸ਼ੂਟ ਦੋ ਦੌਰਾਨ ਕਰੀਬ ਆਏ ਸੀ। ਅੱਜ ਬੇਸ਼ੱਕ ਮਲਾਇਕਾ ਤੇ ਅਰਬਾਜ਼ ਦਾ ਤਲਾਕ ਹੋ ਗਿਆ ਹੈ ਪਰ ਦੋਵੇਂ ਅੱਜ ਵੀ ਇਕ ਦੂਜੇ ਦੇ ਚੰਗੇ ਦੋਸਤ ਹਨ।

Posted By: Ravneet Kaur