ਜੇਐੱਨਐੱਨ, ਨਵੀਂ ਦਿੱਲੀ : Happy Anniversary Kapil and Ginni ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਠੀਕ ਇਕ ਸਾਲ ਪਹਿਲਾਂ ਹੀ ਆਪਣੀ ਲੌਂਗ ਟਾਈਮ ਗਰਲਫਰੈਂਡ ਨਾਲ ਵਿਆਹ ਕੀਤਾ ਸੀ। ਕਪਿਲ ਸ਼ਰਮਾ ਸ਼ੋਅ ਦੇ ਹੋਸਟ ਕਪਿਲ ਇਕ ਧੀ ਦੇ ਪਿਤਾ ਬਣ ਗਏ ਹਨ। ਹਾਲ ਹੀ 'ਚ ਕਪਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਤਾ ਬਣ ਕੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ। ਆਓ ਜਾਣਦੇ ਹਾਂ ਕਿ ਕਪਿਲ ਤੇ ਗਿੰਨੀ ਦੀ ਲਵ ਸਟੋਰੀ 'ਚ ਕੀ-ਕੀ ਟਵਿਸਟ ਆਏ ਹਨ।

ਸਟੈਂਡਅਪ ਕਾਮੇਡੀ ਕਰ ਕੇ ਆਪਣੀ ਪਛਾਣ ਬਣਾਉਣ ਵਾਲੇ ਕਪਿਲ ਸ਼ਰਮਾ ਅੱਜ ਇੰਡਸਟਰੀ ਦੇ ਸਭ ਤੋਂ ਪਾਪੂਲਰ ਕਾਮੇਡੀਅਨ ਹਨ। ਕਪਿਲ ਤੇ ਗਿੰਨੀ ਨੇ ਸਾਲ 2018 'ਚ 12 ਦਸੰਬਰ ਨੂੰ ਜਲੰਧਰ 'ਚ ਵਿਆਹ ਕਰ ਲਿਆ ਸੀ। ਇਸ ਵਿਆਹ ਤੋਂ ਪਹਿਲਾਂ ਕਪਿਲ ਸ਼ਰਮਾ ਨੇ ਇਕ ਇੰਟਰਵਿਊ 'ਚ ਆਪਣੀ ਲਵ ਸਟੋਰੀ ਸੁਣਾਈ ਸੀ।

ਕਪਿਲ ਨੇ ਦੱਸਿਆ ਕਿ ਆਪਣੇ ਕਰੀਅਰ ਦੇ ਸ਼ੁਰੂਆਤ ਸਮੇਂ ਪਾਕੇਟ ਮਨੀ ਲਈ ਉਹ ਕੁਝ ਪਲੇਅ ਡਾਇਰੈਕਟ ਕਰਦੇ ਸਨ। ਇਕ ਵਾਰ ਇਕ ਪਲੇਅ ਦੀ ਕਾਸਟਿੰਗ ਦੇ ਸਿਲਸਿਲੇ 'ਚ ਗਿੰਨੀ ਦੇ ਕਾਲਜ ਪੁੱਜੇ ਸਨ ਜਿੱਥੇ ਗਿੰਨੀ ਵੀ ਆਡੀਸ਼ਨ ਦੇਣ ਪੁੱਜੀ ਸੀ। ਪਹਿਲੀ ਮੁਲਾਕਾਤ ਵੇਲੇ ਕਪਿਲ 24 ਸਾਲ ਤੇ ਗਿੰਨੀ 19 ਸਾਲਾਂ ਦੀ ਸੀ। ਕਪਿਲ ਗਿੰਨੀ ਦੀ ਪਰਫੌਰਮੈਂਸ ਤੋਂ ਇੰਨੇ ਖ਼ੁਸ਼ ਸਨ ਕਿ ਕਪਿਲ ਨੇ ਉਸ ਨੂੰ ਹੀ ਸਾਰੀਆਂ ਕੁੜੀਆਂ ਦਾ ਆਡੀਸ਼ਨ ਲੈਣ ਨੂੰ ਕਹਿ ਦਿੱਤਾ। ਅੱਗੇ ਜਦੋਂ ਦੋਵੇਂ ਪ੍ਰੈਕਟਿਵਸ ਕਰਦੇ ਸਨ ਤਾਂ ਗਿੰਨੀ ਕਪਿਲ ਲਈ ਲੰਚ ਬਾਕਸ ਲਿਆਉਂਦਾ ਸੀ ਤੇ ਇਸ ਤਰ੍ਹਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਗਿੰਨੀ ਉਨ੍ਹਾਂ ਨੂੰ ਪਸੰਦ ਕਰਦੀ ਹੈ।

ਦੋਵਾਂ ਵਿਚਕਾਰ ਹੌਲੀ-ਹੌਲੀ ਨਜ਼ਦੀਕੀਆਂ ਵਧਦੀਆਂ ਗਈਆਂ। ਇਕ ਦਿਨ ਕਪਿਲ ਮੁੰਬਈ ਆਏ ਤਾਂ ਉਨ੍ਹਾਂ ਰਿਜੈਕਟ ਕਰ ਦਿੱਤਾ ਗਿਆ, ਇਸ 'ਤੇ ਕਪਿਲ ਨੇ ਗਿੰਨੀ ਨੂੰ ਕਿਹਾ ਕਿ ਸਾਡਾ ਕੋਈ ਫਿਊਚਰ ਨਹੀਂ ਹੈ, ਇਸ ਲਈ ਹੁਣ ਗੱਲ ਨਹੀਂ ਕਰਨੀ। ਬਾਅਦ 'ਚ ਅਗਲੇ ਆਡੀਸ਼ਨ 'ਚ ਉਹ ਸਿਲੈਕਟ ਹੋ ਗਏ ਜਿਸ ਤੋਂ ਬਾਅਦ ਗਿੰਨੀ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ।

ਜਦੋਂ ਕਪਿਲ ਕਮਾਉਣ ਲੱਗੇ ਤਾਂ ਉਨ੍ਹਾਂ ਦੀ ਮਾਂ ਕਪਿਲ ਦਾ ਰਿਸ਼ਤਾ ਲੈ ਕੇ ਗਿੰਨੀ ਦੇ ਘਰ ਪੁੱਜੀ ਸੀ ਜਿਸ ਗਿੰਨੀ ਦੇ ਪਰਿਵਾਰ ਨੇ ਪਹਿਲੀ ਵਾਰ 'ਚ ਠੁਕਰਾ ਦਿੱਤਾ ਸੀ। ਬਾਅਦ 'ਚ ਕਪਿਲ ਮੁੰਬਈ 'ਚ ਨਾਂ ਕਮਾਉਣ 'ਚ ਰੁੱਝ ਗਏ ਤੇ ਦੋਵਾਂ ਵਿਚਾਲੇ ਗੱਲਬਾਤ ਬੰਦ ਹੋ ਗਈ।

ਜਦੋਂ ਕਪਿਲ ਦੀ ਜ਼ਿੰਦਗੀ 'ਚ ਕੁਝ ਵੀ ਸਹੀ ਨਹੀਂ ਚੱਲ ਰਿਹਾ ਸੀ ਉਦੋਂ ਉਨ੍ਹਾਂ ਗਿੰਨੀ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ। ਦੋਵਾਂ ਨੇ ਬੀਤੇ ਵਰ੍ਹੇ ਜਲੰਧਰ 'ਚ ਅੱਜ ਹੀ ਦੇ ਦਿਨ ਵਿਆਹ ਕੀਤਾ ਸੀ। ਵਿਆਹ ਦੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ 10 ਦਸੰਬਰ 2019 ਨੂੰ ਗਿੰਨੀ ਨੇ ਇਕ ਬੇਟੀ ਨੂੰ ਜਨਮ ਦਿੱਤਾ ਹੈ।

Posted By: Seema Anand