ਨਵੀਂ ਦਿੱਲੀ : Happy Anniversary Bharti Singh ਟੈਲੀਵਿਜ਼ਨ ਇੰਡਸਟਰੀ ਦੀ ਸਭ ਤੋਂ ਫੇਮਸ ਕਾਮੇਡੀਅਨ ਭਾਰਤੀ ਸਿੰਘ ਅਕਸਰ ਆਪਣੇ ਮਜ਼ਾਕੀਅ ਅੰਦਾਜ਼ ਨਾਲ ਦਰਸ਼ਕਾਂ ਨੂੰ ਹਸਾਉਂਦੀ ਹੈ। ਅੱਜ ਉਸ ਦੇ ਵਿਆਹ ਨੂੰ ਦੋ ਸਾਲ ਪੂਰੇ ਹੋ ਗਏ ਹਨ। ਇਸ ਖ਼ਾਸ ਮੌਕੇ 'ਤੇ ਭਾਰਤੀ ਨੇ ਆਪਣੇ ਪਤੀ ਹਰਸ਼ ਲਈ ਭਾਵੁਕ ਨੋਟ ਲਿਖਿਆ ਹੈ। ਭਾਰਤੀ ਦੀ ਪੋਸਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਪਤੀ ਨੂੰ ਕਿੰਨਾ ਪਿਆਰ ਕਰਦੀ ਹੈ।

ਭਾਰਤੀ ਨੇ ਹਾਲ ਹੀ 'ਚ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਤੋਂ ਪਤੀ ਨੂੰ ਵ੍ਹਰੇਗੰਢ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਪੋਸਟ 'ਚ ਭਾਰਤੀ ਨੇ ਆਪਣੀ ਤੇ ਹਰਸ਼ਾ ਦੀ ਲਿਖਤ ਦੇ ਕੁਝ ਖੂਬਸੂਰਤ ਪਲ਼ਾਂ ਨੂੰ ਸਾਂਝੇ ਕੀਤੇ ਹੈ। ਭਾਰਤੀ ਨੇ ਕਿਹਾ ਵ੍ਹਰੇਗੰਢ ਦੀਆਂ ਮੁਬਾਰਕਾ ਮੇਰੇ ਸੁੱਤੇ ਰਹਿਣ ਵਾਲੇ ਹਰਸ਼, ਹਰ ਚੀਜ਼ ਲਈ ਤੁਹਾਡਾ ਧੰਨਵਾਦ, ਮੈਂ ਤੁਹਾਡੇ ਬਗੈਰ ਆਪਣੀ ਜ਼ਿੰਦਗੀ ਦੇ ਬਾਰੇ 'ਚ ਸੋਚ ਨਹੀਂ ਸਕਦੀ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਤੇ ਜਿਵੇਂ ਲੋਕ ਛੋਟੇ ਬੇਬੀ ਨੂੰ ਰੱਖਦੇ ਹਨ ਉਸੇ ਤਰ੍ਹਾਂ ਹੀ ਤੁਸੀਂ ਮੈਨੂੰ ਰੱਖਦੇ ਹੋ ਤੇ ਹਮੇਸ਼ਾ ਤੁਸੀਂ ਮੇਰੀ ਹਰ ਇਕ ਗੱਲ ਮੰਨੀ ਹੈ। ਮੈਂ ਪਰਮਾਤਮਾ ਨੂੰ ਇਹੀ ਅਰਦਾਸ ਕਰਦੀ ਹਾਂ ਕਿ 7 ਜਨਮ ਕਿ ਹਰ ਜਨਮ ਤੁਸੀਂ ਮੇਰੇ ਪਤੀ ਬਣੋ।

Posted By: Sarabjeet Kaur