ਨਵੀਂ ਦਿੱਲੀ, ਜੇਐਨਐਨ : ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਵੀ ਜ਼ਿਆਦਾ ਭਿਆਨਕ ਸਾਬਤ ਹੋ ਰਹੀ ਹੈ। ਜਿਸ ਦੇ ਚੱਲਦਿਆਂ ਕਈ ਲੋਕ ਆਪਣੇ ਕਾਰੋਬਾਰੀਆਂ ਨੂੰ ਗੁਆ ਰਹੇ ਹਨ। ਇਹ ਸਮਾਂ ਲੋਕਾਂ ਲਈ ਕਾਫੀ ਤਕਲੀਫਦੇਹ ਹੋ ਰਿਹਾ ਹੈ। ਹਾਲ ਹੀ 'ਚ ਮੰਨੇ-ਪ੍ਰਮੰਨੇ ਨਿਰਮਾਤਾ/ਨਿਰਦੇਸ਼ਕ ਹੰਸਲ ਮਹਿਤਾ ਨੇ ਵੀ ਆਪਣੇ ਇਕ ਕਰੀਬੀ ਨੂੰ ਖੋਹ ਦਿੱਤਾ ਹੈ। ਜਿਸ ਤੋਂ ਬਾਅਦ ਟਵੀਟ ਕਰ ਕੇ ਸਾਰੇ ਲੋਕਾਂ ਨੂੰ ਗੁਜਰਾਤ ਦੀ ਸਥਿਤੀ ਬਾਰੇ ਦੱਸ ਰਹੇ ਹਨ।


ਜ਼ਿਕਰਯੋਗ ਹੈ ਕਿ ਗੁਜਰਾਤ 'ਚ ਕੋਰੋਨਾ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਖੋਹ ਦਿੱਤਾ ਹੈ। ਹੰਸਲ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਹੰਸਲ ਨੇ ਆਪਣੇ ਟਵੀਟ 'ਚ ਲਿਖਿਆ -ਕੋਵਿਡ -19 ਨਾਲ ਅਹਿਮਦਾਬਾਦ 'ਚ ਰਹਿਣ ਵਾਲੇ ਮੇਰੇ ਬਹੁਤ ਕਰੀਬੀ ਕਜਿਨ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਪਤਨੀ ਵੀ ਗੰਭੀਰ ਹੈ। ਗੁਜਰਾਤ 'ਚ ਸਥਿਤੀ ਭਿਆਨਕ ਹੈ। ਖਬਰਾਂ 'ਚ ਗੁਜਰਾਤ ਦੀ ਜਿਵੇਂ ਦੀ ਸਥਿਤੀ ਦੱਸੀ ਜਾ ਹੈ ਉਸ ਨਾਲੋਂ ਬਹੁਤ ਜ਼ਿਆਦਾ ਹਾਲਤ ਖਰਾਬ ਹੋ ਚੁੱਕੇ ਹਨ।

Posted By: Sunil Thapa