ਜੇਐੱਨਐੱਨ, ਨਵੀਂ ਦਿੱਲੀ : ਫੇਮਸ ਪੰਜਾਬੀ ਸਿੰਗਰ ਗੁਰੂ ਰੰਧਾਵਾ ਦੇ ਗਾਣਿਆਂ ਦਾ ਹਰ ਕੋਈ ਦੀਵਾਨਾ ਹੈ। ਉਨ੍ਹਾਂ ਦਾ ਹਰ ਗਾਣਾ ਰਿਲੀਜ਼ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਛਾਅ ਜਾਂਦਾ ਹੈ। ਗਾਣਿਆਂ ਤੋਂ ਇਲਾਵਾ ਗੁਰੂ ਰੰਧਾਵਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਆਏ ਦਿਨ ਆਪਣੀਆਂ ਲੇਟੈਸਟ ਤਸਵੀਰਾਂ ਅਤੇ ਵੀਡੀਓ ਰਾਹੀਂ ਫੈਨਜ਼ ਦੇ ਨਾਲ ਆਪਣੀ ਹਰ ਅਪਡੇਟਸ ਸ਼ੇਅਰ ਕਰਦੇ ਹਨ। ਉਥੇ ਹੀ ਇਸ ਦੌਰਾਨ ਉਨ੍ਹਾਂ ਦਾ ਕਮਾਲ ਦਾ ਟ੍ਰਾਂਸਫਾਰਮੇਸ਼ਨ ਉਨ੍ਹਾਂ ਦੇ ਫੈਨਜ਼ ਨੂੰ ਹੈਰਾਨ ਕਰ ਰਿਹਾ ਹੈ। ਜੀ ਹਾਂ, ਗੁਰੂ ਰੰਧਾਵਾ ਦੇ ਲਈ ਬੀਤਿਆ ਸਾਲ 2020 ਕਾਫੀ ਖ਼ਾਸ ਰਿਹਾ। ਉਨ੍ਹਾਂ ਨੇ ਪਿਛਲੇ ਸਾਲ ਭਾਵ 2020 ’ਚ ਆਪਣਾ ਕਈ ਕਿਲੋ ਭਾਰ ਘੱਟ ਕੀਤਾ ਹੈ। ਹਾਲ ਹੀ ’ਚ ਇਕ ਇੰਟਰਵਿਊ ’ਚ ਗੁਰੂ ਰੰਧਾਵਾ ਨੇ ਆਪਣੇ ਟ੍ਰਾਂਸਫਾਰਮੇਸ਼ਨ ਦੀ ਜਰਨੀ ਨੂੰ ਲੈ ਕੇ ਗੱਲ ਕਹੀ।

‘ਲਾਹੌਰ’ ਸਿੰਗਰ ਗੁਰੂ ਰੰਧਾਵਾ ਨੇ ਹਾਲ ਹੀ ’ਚ ਆਪਣੇ ਟ੍ਰਾਂਸਫਾਰਮੇਸ਼ਨ ਨੂੰ ਲੈ ਕੇ ਬੰਬੇ ਟਾਈਮਜ਼ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ, ‘ਸਾਲ 2020 ਮੇਰੇ ਲਈ ਟ੍ਰਾਂਸਫਾਰਮੇਸ਼ਨ ਦਾ ਸਾਲ ਰਿਹਾ ਹੈ। 2020 ’ਚ ਮੈਂ ਆਪਣਾ 15 ਕਿਲੋ ਭਾਰ ਘੱਟ ਕਰ ਲਿਆ ਹੈ। ਮੈਂ ਉਮੀਦ ਕਰਦਾ ਹਾਂ ਕਿ ਆਪਣੀ ਇਸ ਮਿਹਨਤ ਨੂੰ ਸਾਲ 2021 ’ਚ ਵੀ ਕਾਇਮ ਰੱਖ ਪਾਵਾਂਗਾ। ਇਸ ਲਈ ਮੈਂ ਬਹੁਤ ਮਿਹਨਤ ਕੀਤੀ ਹੈ।’

ਇਸੀ ਦੌਰਾਨ ਗੁਰੂ ਰੰਧਾਵਾ ਨੇ ਅੱਗੇ ਕਿਹਾ ਕਿ ਸਾਲ 2020 ਸਾਰਿਆਂ ਲਈ ਕਾਫੀ ਮੁਸ਼ਕਿਲਾਂ ਭਰਿਆ ਰਿਹਾ ਹੈ। ਉਥੇ ਅਸੀਂ ਉਮੀਦ ਕਰਦੇ ਹਾਂ ਕਿ ਸਭ ਕੁਝ ਜਲਦੀ ਹੀ ਠੀਕ ਹੋ ਜਾਵੇ ਅਤੇ ਇਕ ਵਾਰ ਫਿਰ ਤੋਂ ਇਕ ਕਲਾਕਾਰ ਦੇ ਤੌਰ ’ਤੇ ਅਸੀਂ ਪਹਿਲਾਂ ਵਾਂਗ ਲਾਈਵ ਪਰਫਾਰਮੈਂਸ ਦੇ ਸਕੀਏ। ਇਹੀ ਨਹੀਂ ਮੈਂ ਜਲਦੀ ਹੀ ਮਿਊਜ਼ਿਕ ਐਲਬਮ ਰਿਲੀਜ਼ ਕਰਨ ਅਤੇ ਸ਼ੋਅ ਕਰਨ ’ਤੇ ਧਿਆਨ ਦੇ ਰਿਹਾ ਹਾਂ।

Posted By: Ramanjit Kaur