ਜੇਐੱਨਐੱਨ, ਨਵੀਂ ਦਿੱਲੀ : ਸ਼ਨਿਚਰਵਾਰ ਦਾ ਦਿਨ ਬਾਲੀਵੁੱਡ ਲਈ ਚੰਗੀ ਖ਼ਬਰ ਲਿਆਇਆ। ਆਸਕਰ ਵਰਗੇ ਵੱਕਾਰੀ ਪੁਰਸਕਾਰ ਲਈ ਭਾਰਤ ਦੀ ਇਕ ਫਿਲਮ ਨਾਮਜ਼ਦ ਕੀਤੀ ਗਈ ਹੈ। ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫਿਲਮ ਗਲੀ ਬੁਆਏ ਨੂੰ ਭਾਰਤ ਵਲੋਂ 92ਵੇਂ ਆਸਕਰ ਐਵਾਰਡ 'ਚ ਭਾਰਤ ਦੀ ਅਧਿਕਾਰਤ ਫਿਲਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਫਿਲਮ ਅਦਾਕਾਰ ਫਰਹਾਨ ਅਖ਼ਤਰ ਦੇ ਬੈਨਰ ਹੇਠ ਬਣੀ ਹੈ। ਇਸ ਦਾ ਜ਼ੋਇਆ ਅਖ਼ਤਰ ਨੇ ਨਿਰੇਦਸ਼ਣ ਕੀਤਾ ਹੈ।

ਇਸ ਬਾਰੇ ਫਰਹਾਨ ਅਖ਼ਤਰ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, '92ਵੇਂ ਆਸਕਰ ਐਵਾਰਡ 'ਚ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਗਲੀ ਬੁਆਏ ਦੀ ਚੋਣ ਹੋਈ ਹੈ। ਆਪਣਾ ਟਾਈਣ ਆਏਗਾ। ਫਿਲਮ ਫੈਡਰੇਸ਼ਨ, ਜ਼ੋਇਆ ਅਖ਼ਤਰ, ਰੀਮਾ ਕਾਗਤੀ, ਰਿਤੇਸ਼ ਸਿਧਵਾਨੀ, ਰਣਵੀਰ ਸਿੰਘ, ਆਲੀਆ ਭੱਟ, ਸਿਧਾਂਰਥ ਚਤੁਰਵੇਦੀ ਅਤੇ ਕਲਕੀ ਕੋਚਲੀਨ ਨੂੰ ਇਸ ਲਈ ਵਧਾਈਆਂ।'

ਇਹ ਹੈ ਫਿਲਮ ਦੀ ਕਹਾਣੀ

ਇਸ ਫਿਲਮ 'ਚ ਰਣਵੀਰ ਸਿੰਘ ਦੇ ਜੀਵਨ ਦੀਆਂ ਮੁਸ਼ਕਲਾਂ ਨੂੰ ਵੀ ਦਰਸਾਇਆ ਗਿਆ ਹੈ। ਨਾਲ ਹੀ ਇਹ ਵੀ ਦਰਸਾਇਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਇਸ 'ਤੇ ਜਿੱਤ ਹਾਸਲ ਕਰਦੇ ਹਨ। ਇਸ ਫਿਲਮ 'ਚ ਆਲੀਆ ਭੱਟ ਤੇ ਰਣਵੀਰ ਸਿੰਘ ਦੀ ਅਹਿਮ ਭੂਮਿਕਾ ਹੈ। ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਵਪਾਰ ਕੀਤਾ ਸੀ। ਰਣਵੀਰ ਸਿੰਘ ਤੇ ਆਲੀਆ ਭੱਟ ਦੀ ਇਸ ਫਿਲਮ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ।

Posted By: Seema Anand