ਜੇਐੱਨਐੱਨ, ਨਈ ਦੁਨੀਆ : ਇਕ ਪਾਸੇ ਲੋਕ ਕੋਰੋਨਾ ਤੋਂ ਪਰੇਸ਼ਾਨ ਹਨ ਤੇ ਦੂਸਰੇ ਪਾਸੇ ਟਿੱਡੀ ਦਲ ਨੇ ਨੱਕ 'ਚ ਦਮ ਕੀਤਾ ਹੋਇਆ ਹੈ। ਛੱਤ 'ਤੇ ਟਿੱਡੀਆਂ ਦੇ ਝੁੰਡ ਦੀ ਇਕ ਵੀਡੀਓ ਸ਼ੇਅਰ ਕਰਦਿਆਂ ਅਦਾਕਾਰ ਧਰਮਿੰਦਰ ਨੇ ਲੋਕਾਂ ਨੂੰ ਬਚਣ ਦੀ ਸਲਾਹ ਦਿੱਤੀ। ਉਨ੍ਹਾਂ ਕਾਲੋਨੀ ਦੀਆਂ ਸਾਰੀਆਂ ਛੱਤਾਂ 'ਤੇ ਹਮਲਾ ਕਰਨ ਵਾਲੀਆਂ ਟਿੱਡੀਆਂ ਦੀ ਵੀਡੀਓ ਸ਼ੇਅਰ ਕਰ ਕੇ ਇਹ ਵੀ ਕਿਹਾ- 'ਮੈਂ ਪਹਿਲਾਂ ਵੀ ਇਨ੍ਹਾਂ ਦਾ ਸਾਹਮਣਾ ਕਰ ਚੁੱਕਾ ਹਾਂ। 10ਵੀਂ 'ਚ ਪੜ੍ਹਦਾ ਸੀ, ਜਦੋਂ ਮੇਰਾ ਟਿੱਡੀਆਂ ਨਾਲ ਸਾਹਮਣਾ ਹੋਇਆ ਸੀ।'

ਧਰਮਿੰਦਰ ਨੇ ਟਵੀਟ ਕੀਤਾ, 'ਬਚ ਕੇ ਰਹੋ। ਮੈਂ ਇਨ੍ਹਾਂ ਦਾ ਸਾਹਮਣਾ ਕੀਤਾ ਹੈ। ਇਨ੍ਹਾਂ ਨੂੰ ਮਾਰਨ ਲਈ ਸਾਰੇ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਸੀ। ਪਲੀਜ਼ ਸਾਵਧਾਨ ਰਹੋ।' ਇਸ ਤੋਂ ਪਹਿਲਾਂ ਉਨ੍ਹਾਂ ਇਕ ਹੋਰ ਵੀਡੀਓ ਸ਼ੇਅਰ ਕੀਤੀ ਜਿਸ 'ਚ ਆਪਣੇ ਫਾਰਮ ਹਾਊਸ ਤੋਂ ਅਸਮਾਨ ਦੀ ਝਲਕ ਦਿਖਾਈ ਸੀ। ਉਨ੍ਹਾਂ ਲਿਖਿਆ ਸੀ, 'ਬੰਦੇ...ਦਰਦ ਦਿੱਤੇ... ਏਨੇ ਕੁਦਰਤ ਨੂੰ... ਬੱਦਲਵਾਈ ਦੇ ਚੱਲਦੇ ਮੌਸਮ ਵੀ... ਇਨਸਾਨ ਬਣੋ.. ਬ੍ਰਹਿਮੰਡ ਨੂੰ ਬਚਾਓ।' ਧਰਮਿੰਦਰ ਫਾਰਮ ਹਾਊਸ 'ਚ ਚੁੱਲ੍ਹੇ 'ਤੇ ਬਣਿਆ ਖਾਣਾ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਂ ਦੇ ਬਣੇ ਖਾਣੇ ਵਰਗਾ ਸਵਾਦ ਹੈ।

Posted By: Sarabjeet Kaur