ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ’ਚ ਪਿਛਲੇ ਕੁਝ ਦਿਨਾਂ ਤੋਂ ਵਰੁਣ ਧਵਨ ਤੇ ਉਨ੍ਹਾਂ ਦੀ ਗਰਲਫਰੈਂਡ ਨਤਾਸ਼ਾ ਦਲਾਲ ਦੇ ਵਿਆਹ ਦੀ ਜ਼ੋਰ-ਸ਼ੋਰ ਨਾਲ ਚਰਚਾ ਚੱਲ ਰਹੀ ਸੀ। ਵਿਭਿੰਨ ਮੀਡੀਆ ਰਿਪੋਰਟਸ ’ਚ ਵਿਆਹ ਦੀ ਤਰੀਕ ਤੋਂ ਲੈ ਕੇ ਵੈਨਿਊ ਤੇ ਮਹਿਮਾਨਾਂ ਦੀ ਲਿਸਟ ਤਕ ਦੇ ਖ਼ੁਲਾਸੇ ਕੀਤੇ ਗਏ, ਪਰ ਧਵਨ ਪਰਿਵਾਰ ਨੇ ਚੁੱਪੀ ਬਣਾਈ ਰੱਖੀ। ਵਰੁਣ ਦੇ ਪਿਤਾ ਡੇਵਿਡ ਤੇ ਅੰਕਲ ਅਨਿਲ ਧਵਨ ਦੇ ਬਿਆਨ ਵੀ ਮੀਡੀਆ ’ਚ ਆਏ, ਜਿਸ ’ਚ ਉਨ੍ਹਾਂ ਨੇ ਅਜਿਹੀਆਂ ਖ਼ਬਰਾਂ ’ਤੇ ਯਕੀਨ ਨਾ ਕਰਨ ਦੀ ਸਲਾਹ ਦਿੱਤੀ। ਹਾਲਾਂਕਿ, ਪਰਿਵਾਰ ਦੇ ਮੈਂਬਰਾਂ ਦਾ ਵਾਰੀ-ਵਾਰੀ ਨਾਲ ਡਿਜ਼ਾਈਨਰ ਸਟੋਰਸ ਨੂੰ ਵਿਜ਼ਿਟ ਕਰਨਾ ਵਿਆਹ ਦੀਆਂ ਖ਼ਬਰਾਂ ਨੂੰ ਤਾਕਤ ਦਿੰਦਾ ਰਿਹਾ।

ਵਰੁਣ ਤੇ ਨਤਾਸ਼ਾ 24 ਜਨਵਰੀ ਨੂੰ ਅਲੀਬਾਗ ’ਚ ਵਿਆਹ ਕਰ ਰਹੇ ਹਨ ਅਤੇ ਵਿਆਹ ’ਚ ਸ਼ਾਮਿਲ ਹੋਣ ਲਈ ਦੋਸਤ ਤੇ ਕਰੀਬੀ ਅਲੀਬਾਗ ਪਹੁੰਚਣ ਲੱਗੇ ਹਨ। ਵਰੁਣ-ਨਤਾਸ਼ਾ ਦੀ ਵੈਡਿੰਗ ਡੇਟ ਨੂੰ ਲੈ ਕੇ ਖ਼ੂਬ ਸਸਪੈਂਸ ਬਣਿਆ, ਜਿਸਨੂੰ ਦੇਖ ਕੇ ਤੁਹਾਨੂੰ ਸ਼ਾਹਿਦ ਕਪੂਰ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਜ਼ਰੂਰ ਯਾਦ ਆਏ ਹੋਣਗੇ।

ਪਹਿਲਾਂ ਸ਼ਾਹਿਦ ਕਪੂਰ ਦੀ ਗੱਲ ਕਰਦੇ ਹਾਂ, ਜਿਨਾਂ ਦੇ ਵਿਆਹ ’ਤੇ ਆਖ਼ਰੀ ਸਮੇਂ ਤਕ ਸਸਪੈਂਸ ਬਣਿਆ ਰਿਹਾ ਸੀ। ਦਿੱਲੀ ਦੀ ਮੀਰਾ ਰਾਜਪੂਤ ਦੇ ਨਾਲ ਸ਼ਾਹਿਦ ਨੇ 2015 ’ਚ ਵਿਆਹ ਦੀ ਸੀ, ਪਰ ਵਿਆਹ ਦੀ ਤਰੀਕ ਨੂੰ ਲੈ ਕੇ ਜੰਮ ਕੇ ਸਸਪੈਂਸ ਬਣਾਇਆ ਗਿਆ ਸੀ। ਪਹਿਲਾਂ ਸੁਣਨ ’ਚ ਆਇਆ ਕਿ ਸ਼ਾਹਿਦ 2014 ਦੇ ਦਸੰਬਰ ’ਚ ਵਿਆਹ ਕਰਨ ਵਾਲੇ ਹਨ, ਫਿਰ ਖ਼ਬਰਾਂ ਆਈਆਂ ਕਿ ਜੂਨ ’ਚ ਵਿਆਹ ਕਰ ਸਕਦੇ ਹਨ। ਪਰ ਸ਼ਾਹਿਦ ਅਤੇ ਮੀਰਾ ਦਾ ਵਿਆਹ 7 ਜੁਲਾਈ 2015 ਨੂੰ ਗੁੜਗਾਓਂ ’ਚ ਇਕ ਨਿੱਜੀ ਸਮਾਗਮ ’ਚ ਹੋਇਆ।

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ 11 ਦਸੰਬਰ 2017 ਨੂੰ ਇਟਲੀ ’ਚ ਵਿਆਹ ਹੋਇਆ ਸੀ, ਪਰ ਵਿਆਹ ਦੀ ਤਰੀਕ ਦੀ ਪੁਸ਼ਟੀ ਆਖ਼ਰੀ ਸਮੇਂ ਤਕ ਨਹੀਂ ਹੋ ਸਕੀ। ਇਸ ਨਾਲ ਜੁੜੀਆਂ ਜੋ ਵੀ ਖ਼ਬਰਾਂ ਆ ਰਹੀਆਂ ਸਨ, ਸਭ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ।

ਅਨੁਸ਼ਕਾ ਜਾਂ ਵਿਰਾਟ ਦੇ ਕਿਸੇ ਪਰਿਵਾਰ ਵਾਲੇ ਜਾਂ ਪ੍ਰਤੀਨਿਧੀ ਨੇ ਇਨ੍ਹਾਂ ਖ਼ਬਰਾਂ ’ਤੇ ਪ੍ਰਤੀਕਿਰਿਆ ਦੇਣ ਤੋਂ ਮਨ੍ਹਾ ਕਰ ਦਿੱਤਾ।

ਰਾਣੀ ਮੁਖਰਜੀ ਦੇ ਵਿਆਹ ਨੂੰ ਲੈ ਕੇ ਵੀ ਮੁਸ਼ਕਲਾਂ ਦਾ ਬਾਜ਼ਾਰ ਗਰਮ ਸੀ, ਪਰ ਇਸਦੀ ਪੁਸ਼ਟੀ ਨਹੀਂ ਹੋ ਸਕੀ। 2014 ’ਚ ਰਾਣੀ ਨੇ ਆਦਿੱਤਿਆ ਦੇ ਨਾਲ ਇਟਲੀ ’ਚ ਇਕ ਹੋਟਲ ’ਚ ਵਿਆਹ ਕਰਵਾਇਆ ਸੀ। ਰਾਣੀ ਨੇ ਵਿਆਹ ਨੂੰ ਇੰਨਾ ਟਾਪ ਸੀਕਰੇਟ ਰੱਖਿਆ ਕਿ ਇਸਦੀ ਪੁਸ਼ਟੀ ਵਿਆਹ ਮੁਕੰਮਲ ਹੋਣ ਤੋਂ ਬਾਅਦ ਹੀ ਹੋ ਸਕੀ ਸੀ।

ਜੌਨ ਇਬਰਾਹਿਮ ਜਦੋਂ ਤਕ ਬਿਪਾਸ਼ਾ ਬਸੂ ਦੇ ਨਾਲ ਰਿਲੇਸ਼ਨਸ਼ਿਪ ’ਚ ਰਹੇ, ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਰੱਖਿਆ, ਪਰ ਬਿਪਾਸ਼ਾ ਨਾਲ ਬ੍ਰੇਕਅਪ ਤੋਂ ਬਾਅਦ ਜਦੋਂ ਉਹ ਪਿ੍ਰਯਾ ਰੁੰਚਲ ਦੇ ਨਾਲ ਰਿਲੇਸ਼ਨਸ਼ਿਪ ’ਚ ਆਏ ਤਾਂ ਖੁੱਲ੍ਹੀ ਕਿਤਾਬ ਦੇ ਸਾਰੇ ਚੈਪਟਰ ਬੰਦ ਕਰ ਦਿੱਤੇ। ਜੌਨ ਅਤੇ ਪਿ੍ਰਆ ਦੇ ਵਿਆਹ ਦੀ ਕਿਸੇ ਨੂੰ ਖ਼ਬਰ ਤਕ ਨਹੀਂ ਹੋਈ।

2012 ’ਚ ਵਿੱਦਿਆ ਬਾਲਨ ਨੇ ਵੀ ਮੀਡੀਆ ਨੂੰ ਖ਼ੂਬ ਕਵਰ ਸੀ। ਵਿੱਦਿਆ ਦੇ ਵਿਆਹ ਦੇ ਵੈਨਿਊ ਨੂੰ ਲੈ ਕੇ ਖ਼ੂਬ ਕਨਫਿਊਜ਼ਨ ਰਹੀ। ਵਿੱਦਿਆ ਦੇ ਵਿਆਹ ’ਚ ਬਿਨਾਂ ਬੁਲਾਏ ਮਹਿਮਾਨ ਬਣਨ ਲਈ ਮੀਡੀਆ ਨੂੰ ਕਾਫੀ ਕੋਸ਼ਿਸ਼ਾਂ ਕਰਨੀਆਂ ਪਈਆਂ, ਹਾਲਾਂਕਿ ਵਿੱਦਿਆ ਦਾ ਵਿਆਹ ਮੁੰਬਈ ’ਚ ਹੀ ਹੋਇਆ ਸੀ।

Posted By: Ramanjit Kaur