'ਇਹ ਕੀ ਚੱਲ ਰਿਹੈ...' ਹਸਪਤਾਲ 'ਚ Govinda ਹੋਏ ਦਾਖ਼ਲ, ਪਤਨੀ ਸੁਨੀਤਾ ਨੂੰ ਮੀਡੀਆ ਤੋਂ ਮਿਲੀ ਜਾਣਕਾਰੀ
Govinda ਦੀ ਪਤਨੀ ਸੁਨੀਤਾ ਆਹੂਜਾ ਉਸ ਸਮੇਂ ਮੁੰਬਈ 'ਚ ਨਹੀਂ ਸਨ ਜਦੋਂ ਗੋਵਿੰਦਾ ਦੇ ਹਸਪਤਾਲ 'ਚ ਭਰਤੀ ਹੋਣ ਦੀ ਖਬਰ ਆਈ। ਉਨ੍ਹਾਂ ਯੂਟਿਊਬ 'ਤੇ ਆਪਣੇ ਨਵੇਂ ਬਲੌਗ ਬਾਰੇ ਗੱਲ ਕੀਤੀ। ਆਪਣੇ ਪਤੀ ਦੀ ਸਿਹਤ 'ਤੇ ਅਪਡੇਟ ਦਿੰਦਿਆਂ ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਤੀ ਦੀ ਸਥਿਤੀ ਬਾਰੇ ਆਨਲਾਈਨ ਰਿਪੋਰਟਾਂ ਤੋਂ ਪਤਾ ਲੱਗਾ।
Publish Date: Fri, 14 Nov 2025 02:15 PM (IST)
Updated Date: Fri, 14 Nov 2025 02:28 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਕੁਝ ਸਮਾਂ ਪਹਿਲਾਂ ਗੋਵਿੰਦਾ ਨੂੰ ਰਾਤ ਸਮੇਂ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਉਹ ਸਿਹਤਮੰਦ ਹੋਣ 'ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਗੋਵਿੰਦਾ ਨੂੰ ਹਸਪਤਾਲ ਲੈ ਜਾਣ ਵਾਲੇ ਉਨ੍ਹਾਂ ਦੇ ਕਾਨੂੰਨੀ ਸਲਾਹਕਾਰ ਲਲਿਤ ਬਿੰਦਲ ਨੇ ਪਹਿਲਾਂ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ।
ਸੁਨੀਤਾ ਨੂੰ ਮੀਡੀਆ ਤੋਂ ਮਿਲੀ ਜਾਣਕਾਰੀ
ਹੁਣ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਨੇ ਇਸ ਸਾਰੇ ਮਾਮਲੇ ਬਾਰੇ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਤੀ ਦੇ ਹਸਪਤਾਲ 'ਚ ਭਰਤੀ ਹੋਣ ਦੀ ਕੋਈ ਜਾਣਕਾਰੀ ਨਹੀਂ ਸੀ, ਸਗੋਂ ਇਹ ਜਾਣਕਾਰੀ ਉਨ੍ਹਾਂ ਨੂੰ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਗੋਵਿੰਦਾ ਨੂੰ ਡਿਸਚਾਰਜ ਹੋਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਦੇਖਿਆ।
ਬਲੌਗ 'ਚ ਸੁਨੀਤਾ ਦਾ ਬਿਆਨ
ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਉਸ ਸਮੇਂ ਮੁੰਬਈ 'ਚ ਨਹੀਂ ਸਨ ਜਦੋਂ ਗੋਵਿੰਦਾ ਦੇ ਹਸਪਤਾਲ 'ਚ ਭਰਤੀ ਹੋਣ ਦੀ ਖਬਰ ਆਈ। ਉਨ੍ਹਾਂ ਯੂਟਿਊਬ 'ਤੇ ਆਪਣੇ ਨਵੇਂ ਬਲੌਗ ਬਾਰੇ ਗੱਲ ਕੀਤੀ। ਆਪਣੇ ਪਤੀ ਦੀ ਸਿਹਤ 'ਤੇ ਅਪਡੇਟ ਦਿੰਦਿਆਂ ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਤੀ ਦੀ ਸਥਿਤੀ ਬਾਰੇ ਆਨਲਾਈਨ ਰਿਪੋਰਟਾਂ ਤੋਂ ਪਤਾ ਲੱਗਾ।
ਫੈਨਜ਼ ਦੀਆਂ ਚਿੰਤਾਵਾਂ ਦਾ ਜਵਾਬ
ਫੈਨਜ਼ ਦੀਆਂ ਸਾਰੀਆਂ ਚਿੰਤਾਵਾਂ ਦਾ ਜਵਾਬ ਦਿੰਦਿਆਂ ਸੁਨੀਤਾ ਨੇ ਕਿਹਾ, "ਗੋਵਿੰਦਾ ਪੂਰੀ ਤਰ੍ਹਾਂ ਸਿਹਤਮੰਦ ਹਨ। ਉਹ ਆਪਣੀ ਨਵੀਂ ਫਿਲਮ 'ਦੁਨਿਆਦਾਰੀ' ਦੀ ਤਿਆਰੀ ਲਈ ਵਰਕਆਉਟ ਕਰ ਰਹੇ ਸਨ, ਜਦੋਂ ਉਹ ਬੇਹੋਸ਼ ਹੋ ਗਏ। ਜ਼ਿਆਦਾ ਵਰਕਆਉਟ ਕਾਰਨ ਉਨ੍ਹਾਂ ਨੂੰ ਥਕਾਵਟ ਹੋ ਗਈ ਸੀ।"
ਕੀ ਹੋਇਆ ਸੀ ਗੋਵਿੰਦਾ ਨੂੰ ?
ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਗੋਵਿੰਦਾ ਨੇ ਬਾਹਰ ਆ ਕੇ ਖ਼ੁਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ। ਗੋਵਿੰਦਾ ਮੁਸਕਰਾਏ ਤੇ ਕਿਹਾ, "ਮੈਂ ਜ਼ਿਆਦਾ ਮਿਹਨਤ ਕਰ ਲਈ। ਥਕਾਵਟ ਹੋ ਗਈ।"