ਜੇਐੱਨਐੱਨ, ਨਵੀਂ ਦਿੱਲੀ : ਦਿ ਕਪਿਲ ਸ਼ਰਮਾ ਸ਼ੋਅ ਦੇ ਹੋਸਟ ਤੇ ਕਾਮੇਡੀਅਨ ਕਪਿਲ ਸ਼ਰਮਾ ਪਾਪਾ ਬਣ ਗਏ ਹਨ। ਉਨ੍ਹਾਂ ਦੀ ਬੈਟਰ ਹਾਫ ਗਿੰਨੀ ਚਤਰਥ ਨੇ ਬੇਟੀ ਨੂੰ ਜਨਮ ਦਿੱਤਾ ਹੈ। ਕਪਿਲ ਨੇ ਟਵਿਟਰ ਜ਼ਰੀਏ ਆਪਣੇ ਫੈਨਜ਼ ਨੂੰ ਇਹ ਖ਼ੁਸ਼ਖਬਰੀ ਦਿੱਤੀ। ਖ਼ਬਰ ਆਉਂਦੇ ਹੀ ਕਪਿਲ ਨੂੰ ਵਧਾਈਆਂ ਮਿਲਣਈਆਂ ਸ਼ੁਰੂ ਹੋ ਗਈਆਂ।

ਕਪਿਲ ਨੇ ਮੰਗਲਵਾਰ ਸਵੇਰੇ ਲਗਪਗ 5 ਵਜੇ ਟਵੀਟ ਕਰ ਕੇ ਲਿਖਿਆ- ਬੀਬੀ ਗਰਲ ਦਾ ਜਨਮ ਹੋਇਆ ਹੈ। ਤੁਹਾਡਾ ਅਸ਼ੀਰਵਾਦ ਚਾਹੀਦਾ ਹੈ। ਜੈ ਮਾਤਾ ਦੀ। ਕਪਿਲ ਤੇ ਗਿੰਨੀ ਦਾ ਵਿਆਹ ਪਿਛਲੇ ਸਾਲ ਹਿੰਦੂ ਰੀਤੀ-ਰਿਵਾਜਾਂ ਨਾਲ 12 ਦਸੰਬਰ ਨੂੰ ਜਲੰਧਰ 'ਚ ਹੋਇਆ ਸੀ। ਇਸ ਤੋਂ ਬਾਅਦ ਆਨੰਦ ਕਾਰਜ ਸੈਰੇਮਨੀ ਹੋਈ ਸੀ। ਕਪਿਲ ਦੇ ਗਿੰਨੀ ਕਾਲਜ ਵੇਲੇ ਤੋਂ ਇਕ-ਦੂਸਰੇ ਨੂੰ ਜਾਣਦੇ ਹਨ। ਪਰਿਵਾਰਕ ਪਿੱਠਭੂਮੀ ਵੱਖਰੀ ਹੋਣ ਕਾਰਨ ਦੋਵਾਂ ਦੇ ਰਿਸ਼ਤੇ 'ਚ ਕੁਝ ਮੁਸ਼ਕਲਾਂ ਆਈਆਂ ਸਨ ਪਰ 2017 'ਚ ਕਪਿਲ ਦੇ ਖ਼ਰਾਬ ਸਮੇਂ ਜਦੋਂ ਗਿੰਨੀ ਨੇ ਸਾਥ ਦਿੱਤਾ ਤਾਂ ਹਾਲਾਤ ਬਦਲ ਗਏ।

ਕਪਿਲ ਦੇ ਪਾਪਾ ਬਣਨ 'ਤੇ ਸਭ ਤੋਂ ਪਹਿਲਾਂ ਗੁਰੂ ਰੰਧਾਵਾ ਨੇ ਵਧਾਈ ਦਿੱਤੀ। ਉਨ੍ਹਾਂ ਲਿਖਿਆ ਭਾਅਜੀ ਵਧਾਈ ਹੋਵੇ। ਹੁਣ ਮੈਂ ਅਧਿਕਾਰਤ ਤੌਰ 'ਤੇ ਚਾਚਾ ਬਣ ਗਿਆ ਹਾਂ। ਕੀਕੂ ਸ਼ਾਰਦਾ ਨੇ ਵਧਾਈ ਦਿੰਦਿਆਂ ਲਿਖਿਆ ਕਿ ਬੇਹੱਦ ਖੁਸ਼ ਹਾਂ। ਬੱਚੇ ਦਾ ਸਵਾਗਤ ਹੈ। ਅਦਾਕਾਰਾ ਰਕੁਲ ਪ੍ਰੀਤ ਨੇ ਕਪਿਲ ਨੂੰ ਵਧਾਈ ਦਿੱਤੀ। ਭੁਵਨ ਬਾਮ ਨੇ ਲਿਖਿਆ-ਭਰਾ ਜੀ ਵਧਾਈ ਹੋਵੇ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਪਿਲ ਨੇ ਡਲਿਵਰੀ ਡੇਟ ਦਾ ਖ਼ੁਲਾਸਾ ਟਵਿਟਰ ਜ਼ਰੀਏ ਹੀ ਕੀਤਾ ਸੀ। ਅਕਸ਼ੈ ਕੁਮਾਰ ਦੀ ਫਿਲਮ ਗੁੱਡ ਨਿਊਜ਼ ਦਾ ਫਰਸਟ ਲੁੱਕ ਸ਼ੇਅਰ ਕਰਦਿਆਂ ਕਪਿਲ ਨੇ ਲਿਖਿਆ ਸੀ ਕਿ ਤੁਹਾਡੀ ਗੁੱਡ ਨਿਊਜ਼ ਤੋਂ ਪਹਿਲਾਂ ਹੀ ਮੇਰੀ ਗੁੱਡ ਨਿਊਜ਼ ਆ ਜਾਵੇਗੀ। ਜ਼ਿਕਰਯੋਗ ਹੈ ਕਿ ਗੁੱਡ ਨਿਊਜ਼ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਅਕਸ਼ੈ ਨੇ ਵੀ ਕਪਿਲ ਨੂੰ ਉਨ੍ਹਾਂ ਦੀ ਗੁੱਡ ਨਿਊਜ਼ ਲਈ ਵਧਾਈ ਦਿੱਤੀ ਸੀ।

Posted By: Seema Anand