ਮੁੰਬਈ : ਫਰੇਡੀ ਮਰਫੀ ਦੀ ਬਾਇਓਪਿਕ ਬੋਹੇਮਿਅਨ ਰਾਪਸੋਡੀ ਨੂੰ 76ਵੇਂ ਗੋਲਡਨ ਗਲੋਬ ਐਵਾਰਡਜ਼ ਤਹਿਤ ਡਰਾਮਾ ਕੈਟਾਗਰੀ ਵਿਚ ਬੈਸਟ ਫਿਲਮ ਦਾ ਐਵਾਰਡ ਦਿੱਤਾ ਗਿਆ ਹੈ ਜਦਕਿ ਕਾਮੇਡੀ ਫਿਲਮ ਗ੍ਰੀਨ ਬੁੱਕ ਨੇ ਮਿਊਜ਼ੀਕਲ ਫਿਲਮ ਸ਼੍ਰੇਣੀ ਵਿਚ ਬੈਸਟ ਫਿਲਮ ਦਾ ਐਵਾਰਡ ਜਿੱਤਿਆ ਹੈ।

ਕੈਲੀਫੋਰਨੀਆ ਸਥਿਤ ਬੇਵਰਲੀ ਹਿਲਜ਼ ਵਿਚ ਅੱਜ ਵੱਕਾਰੀ ਗੋਲਡਨ ਗਲੋਬ ਐਵਾਰਡ ਦਿੱਤੀ ਗਏ। ਅਲਫਾਨਸੋ ਕੂਰੋਂ ਦੀ ਫਿਲਮ ਰੋਮਾ ਨੂੰ ਬੈਸਟ ਫੋਰਨ ਫਿਲਮ ਦਾ ਪੁਰਸਕਾਰ ਮਿਲਿਆ। ਫਿਲਮ ਦ ਵਾਈਫ ਵਿਚ ਬਿਹਤਰੀਨ ਅਦਾਕਾਰੀ ਲਈ ਗਲੇਨ ਕਲੋਜ਼ ਨੇ ਬੈਸਟ ਐਕਟ੍ਰੈੱਸ ਅਤੇ ਰਾਮੀ ਮਾਲੇਕ ਨੂੰ ਫਿਲਮ ਬੋਹੇਮਿਅਨ ਰਾਪਸੋਡੀ ਲਈ ਬੈਸਟ ਐਕਟਰ ਦਾ ਐਵਾਰਡ ਮਿਲਿਆ। ਮਿਊਜ਼ੀਕਲ ਅਤੇ ਕਾਮੇਡੀ ਕੈਟੇਗਰੀ ਵਿਚ ਦ ਫੇਵਰਿਟ ਲਈ ਓਲੀਵੀਆ ਕੋਲਮੈਨ ਨੇ ਸਰਬੋਤਮ ਅਦਾਕਾਰ ਅਤੇ ਫਿਲਮ ਵਾਈਪਸ ਲਈ ਕ੍ਰਿਸ਼ਯਨ ਬੈੱਲ ਨੇ ਸਰਬੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ।


ਫਿਲਮ ਰੋਮਾ ਲਈ ਅਲਫਾਨਸੋ ਕੂਰੋਂ ਨੂੰ ਬੈਸਟ ਡਾਇਰੈਟਰ (ਡਰਾਮਾ) ਦਾ ਐਵਾਰਡ ਮਿਲਿਆ। ਰੇਜਿਨਾ ਕਿੰਗ ਨੂੰ ਇਫ ਬਿਹੇਲ ਸਟ੍ਰੀਟ ਕੁਡ ਟਾਕ ਲਈ ਬੈਸਟ ਸੁਪੋਰਟਿੰਗ (ਡਰਾਮਾ) ਦਾ ਐਵਾਰਡ ਮਿਲਿਆ। ਰੇਜਿਨਾ ਕਿੰਗ ਨੂੰ ਇਫ ਬਿਹੇਲ ਸਟ੍ਰੀਟ ਕੁਡ ਟਾਕ ਲਈ ਬੈਸਟ ਸੁਪੋਰਟਿੰਗ ਐਕਟਰ ਅਤੇ ਮਹੇਰਸ਼ਾਲਾ ਅਲੀ ਨੂੰ ਗ੍ਰੀਨ ਬੁੱਕ ਲਈ ਬੈਸਟ ਸੁਪੋਰਟਿੰਗ ਐਕਟ੍ਰੈਸ ਦਾ ਪੁਰਸਕਾਰ ਮਿਲਿਆ। ਗ੍ਰੀਨ ਬੁੱਕ ਲਈ ਬੈਸਟ ਸਕ੍ਰੀਨਪਲੇਅ ਦਾ ਐਵਾਰਡ, ਪੀਟਰ ਫਾਰੇਰਲੀ, ਨਿਕ ਵੇਲੇਲੋਂਗਾ ਅਤੇ ਬ੍ਰੇਨਿ ਕਿਊਰੀ ਨੂੰ ਦਿੱਤਾ ਗਿਆ।

ਸ਼ੈਲੋ ਨੂੰ ਸਟਾਰ ਇਜ਼ ਬਾਰਨ ਲਈ ਬੈਸਟ ਸਾਂਗ, ਦ ਕਾਮੇਸਕਾਏ ਮੈਥਡ ਅਤੇ ਦ ਅਮੇਰਿਕਨਜ਼ ਨੂੰ ਬੈਸਟ ਡਰਾਮਾ ਸੀਰੀਜ਼, ਪੈਟ੍ਰਿਕਾ ਆਰਕਿਊਟੀ ਨੂੰ ਸਕੇਪ ਐਟ ਡੇਨੇਮੋਰਾ ਟੀਵੀ ਸੀਰੀਜ਼ ਲਈ ਬੈਸਟ ਐਕਟ੍ਰੈੱਸ ਅਤੇ ਡੇਰੇਨ ਕ੍ਰਿਸ ਨੂੰ ਦ ਅਸੈਸੀਨੇਸ਼ਨ ਆਫ ਗਿਆਨੀ ਵਰਸਕੇ-ਅਮਰੀਕਨ ਕ੍ਰਾਈਮ ਸਟੋਰੀ ਲਈ ਬੈਸਟ ਐਕਟਰ ਦਾ ਪੁਰਸਕਾਰ ਦਿੱਤਾ ਗਿਆ।


ਟੀਵੀ ਸੀਰੀਜ਼ (ਡਰਾਮਾ) ਵਿਚ ਕਿਲਿੰਗ ਈਵ ਲਈ ਬੈਸਟ ਐਕਟ੍ਰੈੱਸ ਸਾਂਦਰਾ ਓਹ ਬਣੀ ਜਦਕਿ ਬਾਡੀਗਾਰਡ ਦੇ ਈਏ ਰਿਚਰਡ ਮੈਡਨ ਨੂੰ ਬੈਸਟ ਐਕਟਰ ਦਾ ਐਵਾਰਡ ਦਿੱਤਾ ਗਿਆ। ਦਿ ਸਟਾਰ ਇਜ਼ ਬੋਰਨ ਲਈ ਪ੍ਰਸਿੱਧ ਲੇਡੀ ਗਾਗਾ ਨੂੰ ਐਵਾਰਡ ਮਿਲਿਆ ਹੈ। ਉਨ੍ਹਾਂ ਨੂੰ ਓਰੀਜਨਲ ਸਾਂਗ ਕੈਟਾਗਰੀ ਵਿਚ ਸਾਂਗ ਸ਼ੇਲੋ ਲਈ ਇਹ ਐਵਾਰਡ ਮਿਲਿਆ ਹੈ। ਅਦਾਕਾਰਾ ਸਾਂਡਰਾ ਓਹ ਅਤੇ ਕਾਮੇਡੀਅਲ ਐਂਡੀ ਸਮਬਰਗ ਨੇ ਐਵਾਰਡਜ਼ ਨਾਈਟ ਹੋਸਟ ਕੀਤੀ। ਇਸ ਵਾਰ ਇਸ ਐਵਾਰਡ ਨਾਲ ਇੰਡੀਆ ਦਾ ਕੋਈ ਕੁਨੈਕਸ਼ਨ ਨਹੀਂ ਹੈ। ਪ੍ਰਿਅੰਕਾ ਚੋਪੜਾ ਨੂੰ ਉਨ੍ਹਾਂ ਦੀ ਟੀਵੀ ਸੀਰੀਜ਼ ਕਵਾਂਟਿਕੋ ਲਈ ਇਹ ਐਵਾਰਡ ਮਿਲ ਚੁੱਕਾ ਹੈ।

Posted By: Seema Anand