v> ਜੇਐੱਨਐੱਨ : ਇੰਡੀਅਨ ਆਇਡਲ ਦੇ ਹੋਸਟ ਆਦਿੱਤਿਆ ਨਾਰਾਇਣ ਨੇ ਹਾਲ ਹੀ ’ਚ ਹੋਸਟ ਦੇ ਰੂਪ ’ਚ ਆਪਣੀ ਜਰਨੀ ’ਤੇ ਬ੍ਰੇਕ ਲਗਾਉਣ ਦੀ ਗੱਲ ਕੀਤੀ। ਗਾਇਕ ਅਦਾਕਾਰ ਛੋਟੇ ਪਰਦੇ ਨਾਲ ਬ੍ਰੇਕ ਲੈਣ ਦੀ ਯੋਜਨਾ ਬਣਾ ਰਹੇ ਹਨ। ਇਕ ਇੰਟਰਵਿਊ ਦੌਰਾਨ ਆਦਿੱਤਿਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ, ਆਦਿੱਤਿਆ ਦੇ ਫੈਨਜ਼ ਨੂੰ ਲੱਗਦਾ ਹੈ ਕਿ ਉਹ ਇਸ ਲਈ ਹੋਸਟਿੰਗ ਨੂੰ ਅਲਵਿਦਾ ਕਹਿ ਰਹੇ ਹਨ ਕਿਉਂਕਿ ਉਹ ਪਾਪਾ ਬਣਨ ਜਾ ਰਹੇ ਹਨ। ਸਿੰਗਰ ਨੇ ਇੰਟਰਵਿਊ ਦੌਰਾਨ ਇਸ ਗੱਲ ਦਾ ਹਿੰਟ ਦਿੱਤਾ ਸੀ ਕਿ ਉਹ ਪਾਪਾ ਬਣਨ ਵਾਲੇ ਹਨ।

ਈ ਟਾਈਮ ਨਾਲ ਗੱਲਬਾਤ ਦੌਰਾਨ ਆਦਿੱਤਿਆ ਨੇ ਕਿਹਾ, 2022 ’ਚ ਟੀਵੀ ’ਤੇ ਇਕ ਹੋਸਟ ਦੇ ਰੂਪ ’ਚ ਮੇਰਾ ਆਖਰੀ ਸਾਲ ਹੋਵੇਗਾ। ਮੈਂ ਉਸ ਦੇ ਬਾਅਦ ਹੋਸਟ ਕਰੂਗਾ, ਵੱਡੇ ਕੰਮ ਕਰਨ ਦਾ ਸਮਾਂ ਆ ਗਿਆ ਹੈ। ਮੈਂ ਪੁਰਾਣੇ ਕਮਿਟਮੈਂਟ ਨਾਲ ਬੰਨਿ੍ਹਆ ਹੋਇਆ ਹਾਂ, ਜਿਸ ਨੂੰ ਮੈਂ ਆਉਣ ਵਾਲੇ ਮਹੀਨਿਆਂ ’ਚ ਪੂਰਾ ਕਰ ਲਵਾਂਗਾ। ਇਸ ਇੰਡਜਸਟਰੀ ਨਾਲ ਮੇਰੇ ਵਧੀਆ ਸਬੰਧ ਹਨ ਤੇ ਜੇ ਮੈਂ ਹੁਣ ਕੰਮ ਛੱਡ ਦਵਾਂਗਾ ਤਾਂ ਇਹ ਜਹਾਜ਼ ਨੂੰ ਵਿਚਕਾਰ ਛੱਡਣ ਵਾਂਗ ਹੋਵੇਗਾ। ਮੈਂ ਆਪਣੇ ਰਸਤੇ ਦਾ ਨੀਂਹ ਪੱਧਰ ਰੱਖ ਰਿਹਾ ਹਾਂ।

Posted By: Sarabjeet Kaur