ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਤੇ 'ਬਿਗ ਬੌਸ 8' ਦੇ ਵਿਨਰ ਗੌਤਮ ਗੁਲਾਟੀ ਦੀ ਇਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ। ਜੇਕਰ ਤਸਵੀਰ ਦੀ ਮੰਨੀਏ ਤਾਂ ਗੌਤਮ ਗੁਲਾਟੀ ਤੇ ਉਰਵਸ਼ੀ ਰੌਤੇਲਾ ਨੇ ਵਿਆਹ ਕਰ ਲਿਆ ਹੈ। ਜੀ ਹਾਂ, ਤੁਹਾਨੂੰ ਵੀ ਇਹ ਪੜ੍ਹ ਕੇ ਥੋੜਾ ਧੱਕਾ ਲਗਿਆ ਨਾ? ਸੋਸ਼ਲ ਮੀਡੀਆ 'ਤੇ ਵਾਇਰਸ ਹੋ ਰਹੀ ਇਸ ਤਸਵੀਰ 'ਚ ਗੌਤਮ ਤੇ ਉਰਵਸ਼ੀ ਸੱਤ ਫੇਰੇ ਲੈਂਦੇ ਨਜ਼ਰ ਆ ਰਹੇ ਹਨ ਤੇ ਇਸ ਤਸਵੀਰ ਨੂੰ ਖੁਦ ਗੌਤਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

ਫੋਟੋ 'ਚ ਉਰਵਸ਼ੀ ਲਾਲ ਜੋੜੇ 'ਚ ਗੌਤਮ ਦੇ ਪਿੱਛੇ ਫੇਰੇ ਲੈਂਦੀ ਨਜ਼ਰ ਆ ਰਹੀ ਹੈ ਤੇ ਗੌਤਮ ਕਰੀਮ ਕਲਰ ਦੀ ਸ਼ੇਰਵਾਨੀ 'ਚ ਉਨ੍ਹਾਂ ਦੇ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਗੌਤਮ ਨੇ ਲਿਖਿਆ ਹੈ, 'ਸ਼ਾਦੀ ਮੁਬਾਰਕ ਨਹੀਂ ਬੋਲੋਗੇ'? ਗੌਤਮ ਦੇ ਇਹ ਤਸਵੀਰ ਸ਼ੇਅਰ ਕਰਨ ਤੋਂ ਬਾਅਦ ਫੈਂਸ ਹੈਰਾਨ ਰਹਿ ਗਏ ਹਨ। ਲੋਕਾਂ ਨੂੰ ਇਸ ਫੋਟੋ 'ਤੇ ਯਕੀਨ ਹੀ ਨਹੀਂ ਹੋ ਰਿਹਾ ਹੈ। ਵੈਸੇ ਯਕੀਨ ਹੋਵੇਗਾ ਵੀ ਕਿਸ ਤਰ੍ਹਾਂ ਕਿਉਂਕਿ ਗੌਤਮ ਨੇ ਹੀ ਆਪਣੇ ਕੈਪਸ਼ਨ 'ਚ ਇਹ ਸਾਫ ਕਰ ਦਿੱਤਾ ਗੈ ਕਿ ਇਹ ਫੋਟੋ ਕਦੋਂ ਦੀ ਹੈ। ਦਰਅਸਲ ਇਹ ਤਸਵੀਰ 'ਚ ਇਕ ਟਵੀਸਟ ਹੈ। ਟਿਵਸਟ ਇਹ ਹੈ ਕਿ ਗੌਤਮ ਤੇ ਉਰਵਸ਼ੀ ਦਾ ਵਿਆਹ ਤਾਂ ਹੋ ਰਿਹਾ ਹੈ ਪਰ ਅਸਲ 'ਚ ਨਹੀਂ ਫਿਲਮ 'ਚ।

ਦਰਅਸਲ ਗੌਤਮ ਤੇ ਉਰਵਸ਼ੀ ਦਾ ਵਿਆਹ ਇਕ ਫਿਲਮ 'ਚ ਨਜ਼ਰ ਆਉਣ ਵਾਲਾ ਹੈ ਜਿਸ ਦਾ ਨਾਂ ਹੈ 'ਵਰਜਿਨ ਭਾਨੁਪ੍ਰਿਆ'। ਫਿਲਮ Zee 'ਤੇ 16 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ 'ਚ ਉਰਵਸ਼ੀ ਤੇ ਗੌਤਮ ਪਹਿਲੀ ਬਾਰ ਕਿਸੇ ਫਿਲਮ 'ਚ ਇਕੱਠੇ ਕੰਮ ਕਰ ਰਹੇ ਹਨ।

Posted By: Rajnish Kaur