ਜੇਐੱਨਐੱਨ, ਨਵੀਂ ਦਿੱਲੀ : ਫਿਲਮ ਨਿਰਦੇਸ਼ਕ ਮ੍ਰਿਗਦੀਪ ਸਿੰਘ ਲਾਂਬਾ ਦਾ ਕਹਿਣਾ ਹੈ ਕਿ ਉਹ ਆਪਣੀ ਹਿੱਟ ਫ੍ਰੈਂਚਾਈਜ਼ੀ ਫਿਲਮ 'ਫੁਕਰੇ' ਦੇ ਤੀਸਰੇ ਭਾਗ 'ਚ ਕੋਵਿਡ 19 ਦੀ ਸਥਿਤੀ ਨੂੰ ਛੂਹਣ ਦਾ ਵਿਚਾਰ ਕਰ ਰਹੇ ਹਨ। ਲਾਂਬਾ ਨੇ ਕਿਹਾ, 'ਫੁਕਰੇ' (2013) ਅਤੇ ਫੁਕਰੇ ਰਿਟਰਨਸ (2017) ਦੇ ਤੀਸਰਾ ਭਾਗ 'ਚ ਕਾਫੀ ਮਨੋਰੰਜਨ ਹੋਵੇਗਾ ਅਤੇ ਇਕ ਸਮਾਜਿਕ ਸੰਦੇਸ਼ ਵੀ ਦੇਵੇਗਾ। ਫਰਹਾਨ ਅਖ਼ਤਰ ਅਤੇ ਰਿਤੇਸ਼ ਸਿਧਵਾਨੀ ਦੇ ਐਕਸੇਲ ਇੰਟਰਟੇਨਮੈਂਟ ਇਸ ਫ੍ਰੈਂਚਾਈਜ਼ੀ ਦੇ ਨਿਰਮਾਤਾ ਹਨ।

ਨਿਰਦੇਸ਼ਕ ਨੇ ਕਿਹਾ ਕਿ ਟੀਮ 'ਫੁਕਰੇ 3' 'ਚ ਮਹਾਮਾਰੀ ਅਤੇ ਲਾਕਡਾਊਨ ਦੀ ਵਰਤਮਾਨ ਸਥਿਤੀ ਬਾਰੇ ਗੱਲ ਕਰਨ 'ਤੇ ਵਿਚਾਰ ਕੀਤੀ ਜਾ ਰਹੀ ਹੈ। ਇਸ ਬਾਰੇ ਉਹ ਕਹਿੰਦੇ ਹਨ, 'ਇਸ ਭਾਗ 'ਚ ਇਕ ਮਜ਼ਬੂਤ ਸੰਦੇਸ਼ ਵੀ ਹੋਵੇਗਾ। ਕੋਵਿਡ 19 ਦੀ ਮੂਲ ਕਹਾਣੀ 'ਚ ਇਸਦਾ ਉਲੇਖ ਨਹੀਂ ਹੈ ਪਰ ਅਸੀਂ ਇਸ 'ਤੇ ਵਿਚਾਰ ਕਰ ਰਹੇ ਹਾਂ। ਇਸ 'ਤੇ ਚਰਚਾ ਕੀਤੀ ਹੈ। ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿ ਅਸੀਂ ਇਸਨੂੰ ਕਿਵੇਂ ਦਿਖਾਉਂਦੇ ਹਾਂ।'

ਉਨ੍ਹਾਂ ਨੇ ਅੱਗੇ ਕਿਗਾ ਕਿ ਕੋਵਿਡ 19 ਜਾਂ ਮੌਜੂਦਾ ਸਥਿਤੀ ਨੂੰ ਲੈ ਕੇ ਕੁਝ ਖ਼ਾਸ ਕਰਨ ਬਾਰੇ ਸੋਚ ਰਹੇ ਹਾਂ। ਅਸੀਂ ਨਿਸ਼ਚਿਤ ਰੂਪ ਨਾਲ ਇਸ ਬਾਰੇ ਕੁਝ ਕਰਾਂਗੇ। ਸਾਨੂੰ ਸਹੀ ਵਿਚਾਰ 'ਤੇ ਫੋਕਸ ਕਰਨ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਹਾਲੇ ਉਨ੍ਹਾਂ ਦੀ ਸਾਰੀ ਊਰਜਾ 'ਫੁਕਰੇ-3' 'ਤੇ ਕੇਂਦਰਿਤ ਹੈ। ਉਹ ਕਹਿੰਦੇ ਹਨ, ਅਸੀਂ ਲਾਕਡਾਊਨ ਤੋਂ ਪਹਿਲਾਂ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਅਸੀਂ ਫੋਨ ਦੇ ਮਾਧਿਅਮ ਨਾਲ ਕਨੈਕਟ ਕਰਦੇ ਹਾਂ। ਸਾਨੂੰ ਕਹਾਣੀ ਮਿਲ ਗਈ ਹੈ ਅਤੇ ਲੇਖਨ ਲਗਪਗ 80 ਫ਼ੀਸਦੀ ਪੂਰਾ ਹੋ ਗਿਆ ਹੈ।

Posted By: Susheel Khanna