ਨਵੀਂ ਦਿੱਲੀ - 23 ਜਨਵਰੀ 1926 ਨੂੰ ਬਾਲ ਠਾਕਰੇ ਦਾ ਜਨਮ ਹੋਇਆ ਸੀ। ਅਜਿਹੇ 'ਚ ਉਨ੍ਹਾਂ ਦੇ ਜਨਮਦਿਨ ਤੋਂ 2 ਦਿਨ ਬਾਅਦ ਯਾਨੀ 25 ਜਨਵਰੀ ਨੂੰ ਬਾਲ ਸਾਹਿਬ ਠਾਕਰੇ ਦੇ ਜੀਵਨ ਤੇ ਬਣੀ ਫਿਲਮ 'ਠਾਕਰੇ' ਰਿਲੀਜ਼ ਹੋ ਰਹੀ ਹੈ। ਦੱਸ ਦੇਈਏ ਕਿ ਫਿਲਮ ਚ ਬਾਲਾ ਸਾਹਿਬ ਦਾ ਕਿਰਦਾਰ ਨਵਾਜੂਦੀਨ ਸਿੱਦੀਕੀ ਨਿਭਾਅ ਰਹੇ ਹਨ। ਇਹ ਫਿਲਮ ਕਾਫੀ ਲੰਮੇ ਸਮੇਂ ਤੋਂ ਸੁਰਖੀਆਂ ਚ ਹੈ। ਅਜਿਹੇ ਚ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਇੰਤਜ਼ਾਰ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜਿਸ ਨੂੰ ਦੇਖਦਿਆਂ ਫਿਲਮ ਦੀ ਰਿਲੀਜ਼ ਟਾਈਮਿੰਗ ਚੇਂਜ ਕਰ ਦਿੱਤੀ ਗਈ ਹੈ।

ਇਹ ਹੈ 'ਠਾਕਰੇ' ਦਾ ਰਿਲੀਜ਼ ਟਾਈਮ

ਮੀਡੀਆ ਰਿਪੋਰਟਸ ਮੁਤਾਬਿਕ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਕਿਸੇ ਫਿਲਮ ਨੂੰ ਓਪਨਿੰਗ ਡੇਅ ਚ ਉਸ ਦੇ ਨਿਰਧਾਰਿਤ ਟਾਈਮ ਤੋਂ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਜਾਵੇਗਾ। ਸਪਾਟਬੁਆਏ ਦੀ ਰਿਪੋਰਟ ਮੁਤਾਬਿਕ IMAX ਵਡਾਲਾ (ਮੁੰਬਈ) ਚ ਫਿਲਮ ਦੇ First Day First Show ਦਾ ਰਿਲੀਜ਼ ਟਾਈਮ ਸਵੇਰੇ 4.15 ਵਜੇ ਰੱਖਿਆ ਗਿਆ ਹੈ। ਉੱਥੇ ਇਕ ਇੰਟਰਵਿਊ ਚ ਸਿਨੇਮਾ ਹਾਲ ਦੇ ਮਾਲਿਕ ਨੇ ਦੱਸਿਆ ਕਿ ਬਾਲਾ ਸਾਹਿਬ ਨੂੰ ਲੈ ਕੇ ਲੋਕਾਂ ਦੇ ਦਿਲਾਂ ਚ ਵੱਖ-ਵੱਖ ਸਵਾਲ ਹਨ। ਫਿਲਮ ਦੀ ਸਭ ਤੋਂ ਵਧ ਡਿਮਾਂਡ ਮਹਾਰਾਸ਼ਟਰ ਤੋਂ ਆ ਰਹੀ ਹੈ ਤੇ ਇਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

Posted By: Amita Verma