ਜੇਐੱਨਐੱਨ, ਨਵੀਂ ਦਿੱਲੀ : ਫਿਲਮ ਮੇਕਰ ਸੰਤੋਸ਼ ਗੁਪਤਾ ਦੀ ਪਤਨੀ ਅਸਮਿਤਾ ਤੇ ਬੇਟੀ ਸਿ੍ਰਸ਼ਟੀ ਗੁਪਤਾ ਨੇ ਆਤਮਹੱਤਿਆ ਕਰ ਲਈ ਹੈ। ਦੋਵਾਂ ਨੇ ਆਪਣੇ ਘਰ ’ਚ ਖੁਦ ਨੂੰ ਅੱਗ ਲਗਾ ਕੇ ਆਪਣੀ ਜਾਨ ਦਿੱਤੀ ਹੈ। ਪੀਟੀਆਈ ਦੀ ਖ਼ਬਰ ਮੁਤਾਬਕ ਪੁਲਿਸ ਨੇ ਦੱਸਿਆ ਕਿ ਅੰਧੇਰੀ ’ਚ 55 ਸਾਲਾ ਇਕ ਮਹਿਲਾ ਨੇ ਆਪਣੇ ਘਰ ’ਚ ਆਪਣੀ ਬੇਟੀ ਨਾਲ ਅੱਗ ਲਗਾ ਕੇ ਕਥਿਤ ਰੂਪ ਨਾਲ ਖੁਦਕੁਸ਼ੀ ਕਰ ਲਈ। ਪਛਾਣ ਕਰਨ ’ਤੇ ਪਤਾ ਚੱਲਿਆ ਕਿ ਮਹਿਲਾ ਤੇ ਲੜਕੀ ਫਿਲਮ ਮੇਕਰ ਸੰਤੋਸ਼ ਗੁਪਤਾ ਦੀ ਪਤਨੀ ਤੇ ਬੇਟੀ ਹੈ।

ਨਿਊਜ਼ ਏਜੰਸੀ ਮੁਤਾਬਕ ਅਸਮਿਤਾ ਤੇ ਸਿ੍ਰਸ਼ਟੀ ਨੇ ਸੋਮਵਾਰ ਦੁਪਹਿਰ ਨੂੰ ਆਪਣੇ ਡੀਐੱਨ ਨਗਰ ਅੰਧੇਰੀ ਵਾਲੇ ਘਰ ’ਚ ਹੀ ਖੁਦ ਨੂੰ ਅੱਗ ਲਗਾ ਲਈ ਸੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਗੁਆਂਢੀਆਂ ਨੂੰ ਇਸ ਗੱਲ ਦਾ ਪਤਾ ਚੱਲਿਆ ਤੇ ਉਨ੍ਹਾਂ ਨੇ ਫਾਇਰ ਬਿ੍ਰਗੇਡ ਬੁਲਵਾਈ। ਜਿਸ ਤੋਂ ਬਾਅਦ ਜਲਦੀ ਤੋਂ ਦੋਵਾਂ ਨੂੰ ਕੂਪਰ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਪਹੁੰਚਣ ’ਤੇ ਅਸਮਿਤਾ ਨੂੰ ਪਹਿਲਾਂ ਹੀ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ, ਜਦੋਂਕਿ ਬੇਟੀ ਜੋ ਕਿ 70 ਫ਼ੀਸਦ ਤਕ ਸੜ ਚੁੱਕੀ ਸੀ, ਉਸ ਨੂੰ ਏਰੋਲੀ ਨੇਸ਼ਨ ਬਰਨਸ ਸੈਂਟਰ ’ਚ ਰੈਫਰ ਕੀਤਾ ਗਿਆ, ਜਿਥੇ ਮੰਗਲਵਾਰ ਨੂੰ ਬੇਟੀ ਨੇ ਦਮ ਤੋੜ ਦਿੱਤਾ।

ਖ਼ਬਰਾਂ ਦੀ ਮੰਨੀਏ ਤਾਂ ਅਸਮਿਤਾ ਇਕ ਗੰਭੀਰ ਬਿਮਾਰੀ ਤੋਂ ਜੂਝ ਰਹੀ ਸੀ, ਜਿਸ ਵਜ੍ਹਾ ਨਾਲ ਉਹ ਬਹੁਤ ਪਰੇਸ਼ਾਨ ਹੋ ਚੁੱਕੀ ਸੀ ਤੇ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ। ਉਥੇ ਬੇਟੀ ਆਪਣੀ ਮਾਂ ਦੀ ਪਰੇਸ਼ਾਨੀ ਨਹੀਂ ਦੇਖ ਸਕੀ ਤੇ ਉਸ ਨੇ ਵੀ ਮਾਂ ਦੇ ਨਾਲ ਆਪਣੀ ਜ਼ਿੰਦਗੀ ਖ਼ਤਮ ਕਰ ਲਈ।

ਰਿਪੋਰਟ ਮੁਤਾਬਕ ਅਸਮਿਤਾ ਲੰਬੇ ਸਮੇਂ ਤੋਂ ਕਿਡਨੀ ਦੀ ਕਿਸੇ ਬਿਮਾਰੀ ਤੋਂ ਜੂਝ ਰਹੀ ਸੀ, ਜੋ ਕਿ ਉਨ੍ਹਾਂ ਲਈ ਇਕ ਟ੍ਰਾਮਾ ਬਣ ਚੁਕੀ ਸੀ, ਜਿਸ ਨਾਲ ਪਰੇਸ਼ਾਨ ਹੋ ਕੇ ਅਸਮਿਤਾ ਨੇ ਖੁਦ ਨੂੰ ਅੱਗ ਲਗਾ ਲਈ। ਉਥੇ ਸਿ੍ਰਸ਼ਟੀ ਮਾਂ ਦਾ ਇਹ ਟ੍ਰਾਮਾ ਬਰਦਾਸ਼ਤ ਨਾ ਕਰ ਸਕੀ ਤੇ ਉਸ ਨੇ ਵੀ ਮਾਂ ਦੇ ਨਾਲ ਆਪਣੀ ਜਾਨ ਦੇ ਦਿੱਤੀ। ਡੀਐੱਨ ਨਗਰ ਥਾਣੇ ਦੇ ਸੀਨੀਅਰ ਇੰਸਪੈਕਟਰ ਭਰਤ ਗਾਇਕਵਾੜ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਦੁਰਘਟਨਾਵਸ਼ ਮੌਤ ਦੀਆਂ ਦੋ ਵੱਖ-ਵੱਖ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Posted By: Sunil Thapa