ਮੁੁੰਬਈ: ਭਾਰਤੀ ਫਿਲਮਾਂ ਦੇ ਸਭ ਤੋਂ ਪੁਰਾਣੇ ਫਿਲਮ ਪੁਰਸਕਾਰਾਂ 'ਚੋਂ ਇਕ 64ਵੇਂ ਫਿਲਮਫੇਅਰ ਅਵਾਰਡਸ ਮੁੰਬਈ 'ਚ ਹੋਏ ਜਿਸ ਵਿਚ ਦੁਨੀਆ ਦੇ ਵੱਡੇ-ਵੱਡੇ ਸਿਤਾਰੇ ਸ਼ਾਮਲ ਹੋਏ। ਕੁੱਲ 26 ਕੈਟਾਗਰੀ 'ਚ ਇਹ ਪੁਰਸਕਾਰ ਦਿੱਤੇ ਜਾਣਗੇ। ਹੁਣ ਤਕ ਕਈ ਪੁਰਸਕਾਰ ਦਿੱਤੇ ਜਾ ਚੁੱਕੇ ਹਨ। ਹੁਣ ਤਕ ਕਿਨ੍ਹਾਂ ਨੂੰ ਕਿਹੜੇ ਪੁਰਸਕਾਰ ਮਿਲੇ ਹਨ, ਆਓ ਉਨ੍ਹਾਂ ਬਾਰੇ ਜਾਣਦੇ ਹਾਂ-

ਬੈਸਟ ਐਕਟਰ- ਰਣਬੀਰ ਕਪੂਰ (ਸੰਜੂ)

ਬੈਸਟ ਐਕਟਰ ਇਨ ਫੀਮੇਲ- ਆਲੀਆ ਭੱਟ (ਰਾਜ਼ੀ)

ਕ੍ਰਿਟਿਕਸ ਕੈਟਾਗਰੀ ਐਕਟਰ ਮੇਲ- ਰਣਵੀਰ ਸਿੰਘ (ਪਦਮਾਵਤ), ਆਯੂਸ਼ਮਾਨ ਖੁਰਾਨਾ (ਅੰਧਾਧੁਨ)

ਬੈਸਟ ਡਾਇਰੈਕਟਰ- ਮੇਘਨਾ ਗੁਲਜ਼ਾਰ (ਰਾਜ਼ੀ)

ਕ੍ਰਿਟਿਕਸ ਕੈਟਾਗਰੀ ਬੈਸਟ ਐਕਟਰ ਇਨ ਫੀਮੇਲ- ਨੀਨਾ ਗੁਪਤਾ (ਬਧਾਈ ਹੋ)

ਪਾਪੂਲਰ ਚੁਆਇਸ ਕੈਟਾਗਰੀ ਬੈਸਟ ਫ਼ਿਲਮ-ਰਾਜ਼ੀ

ਅਨੁਭਵ ਸਿਨਹਾ- ਬੈਸਟ ਸਟੋਰੀ (ਮੁਲਕ)

ਰਾਜ਼ੀ- ਬੈਸਟ ਫ਼ਿਲਮ

ਬੈਸਟ ਸਕ੍ਰੀਨਪਲੇਅ- ਅੰਧਾਧੁਨ

ਬੈਸਟ ਡਾਇਲਾਗ-ਬਧਾਈ ਹੋ

ਕਟਰੀਨਾ, ਜਾਨ੍ਹਵੀ, ਸਾਰਾ, ਆਲੀਆ ਸਮੇਤ ਇਨ੍ਹਾਂ ਅਭਿਨੇਤਰੀਆਂ ਨੇ ਦਿਖਾਇਆ ਫੈਸ਼ਨ ਦਾ ਜਲਵਾ।

ਕ੍ਰਿਟਿਕਸ ਕੈਟਾਗਰੀ 'ਚ ਬੈਸਟ ਫ਼ਿਲਮ- ਅੰਧਾਧੁਨ

ਬੈਸਟ ਸਪੋਟਿੰਗ ਐਕਟਰ ਫੀਮੇਲ- ਸੁਰੇਖਾ ਸੀਕਰੀ (ਬਧਾਈ ਹੋ)

ਬੈਸਟ ਐਕਟਰ ਇਨ ਸੁਪੋਰਟਿੰਗ ਰੋਲ- ਵਿੱਕੀ ਕੌਸ਼ਲ (ਸੰਜੂ) ਗਜਰਾਜ ਰਾਓ (ਬਧਾਈ ਹੋ)

ਈਸ਼ਾਨ ਖੱਟਰ- ਬੈਸਟ ਡੈਬਿਊ ਮੇਲ ਬਿਯਾਂਡ ਦਾ ਕਲਾਊਡਸ

ਸਾਰਾ ਅਲੀ ਖ਼ਾਨ- ਬੈਸਟ ਡੈਬਿਊ ਫੀਮੇਲ ਕੇਦਾਰਨਾਥ

ਅਮਰ ਕੌਸ਼ਿਕ- ਬੈਸਟ ਡੈਬਿਊ ਡਾਇਰੈਕਟਰ (ਇਸਤਰੀ)

ਸੰਜੇ ਲੀਲੀ ਭੰਸਾਲੀ ਨੂੰ ਉਨ੍ਹਾਂ ਦੀ ਡਾਇਰੈਕਟ ਕੀਤੀ ਫ਼ਿਲਮ ਪਦਮਾਵਤ ਦਾ ਸੰਗੀਤ ਦੇਣ ਲਈ ਬੈਸਟ ਮਿਊਜ਼ਿਕ ਡਾਇਰੈਕਟਰ ਐਲਾਨਿਆ ਗਿਆ।

ਬੈਸਟ ਗੀਤਕਾਰ ਦਾ ਪੁਰਸਕਾਰ ਗੁਲਜ਼ਾਰ ਨੂੰ ਫ਼ਿਲਮ ਰਾਜ਼ੀ ਦੇ ਗਾਣੇ 'ਏ ਵਤਨ' ਨੂੰ ਮਿਲਿਆ।

ਅਰਿਜੀਤ ਸਿੰਘ ਨੂੰ ਰਾਜ਼ੀ ਦੇ ਗਾਣੇ 'ਏ ਵਤਨ' ਲਈ ਬੈਸਟ ਪਲੇਅਬੈਕ ਮੇਲ ਦਾ ਅਵਾਰਡ ਮਿਲਿਆ।

ਬੈਸਟ ਪਲੇਅਬੈਕ ਸਿੰਗਰ ਫੀਮੇਲ ਦਾ ਅਵਾਰਡ ਸ਼੍ਰੇਆ ਘੋਸ਼ਾਲ ਨੂੰ ਫ਼ਿਲਮ ਪਦਮਾਵਤ 'ਚ ਉਸ ਦੇ ਗਾਣੇ ਘੂਮਰ ਲਈ ਮਿਲਿਆ। (ਇਕ ਫੀਮੇਲ ਸਿੰਗਰ ਵਜੋਂ ਸਭ ਤੋਂ ਜ਼ਿਆਦਾ ਸੱਤ ਵਾਰ ਫਿਲਮਫੇਅਰ ਜਿੱਤਣ ਵਾਲੀ ਉਹ ਇਕਲੌਤੀ ਗਾਇਕਾ ਹੈ।)

ਨਵੇਂ ਮਿਊਜ਼ਿਕ ਟੈਲੇਂਟ ਦਾ ਆਰਡੀ ਬਰਮਨ ਅਵਾਰਡ ਨਿਲਾਦਰੀ ਕੁਮਾਰ ਨੂੰ ਦਿੱਤਾ ਗਿਆ।

ਬੈਸਟ ਬੈਕਗਰਾਊਂਡ ਸਕੋਰ ਦਾ ਅਵਾਰਡ ਫ਼ਿਲਮ ਅੰਧਾਧੁਨ ਲਈ ਡੇਨੀਅਲ ਜਾਰਜ ਨੂੰ ਦਿੱਤਾ ਗਿਆ।

ਬੈਸਟ ਸਿਨਮਾਟੋਗ੍ਰਾਫੀ ਦਾ ਐਵਾਰਡ ਪੰਕਜ ਕੁਮਾਰ ਨੂੰ ਫ਼ਿਲਮ ਤੁਮਬਾਡ ਲਈ ਦਿੱਤਾ ਗਿਆ।

ਬੈਸਟ ਵੀਐੱਫਐੱਕਸ ਦਾ ਪੁਰਸਕਾਰ ਫ਼ਿਲਮ ਜ਼ੀਰੋ ਲਈ ਰੈੱਡ ਚਿਲੀਜ਼ ਐਂਟਰਟੇਨਮੈਂਟ ਨੂੰ ਮਿਲਿਆ ਜੋ ਸ਼ਾਹਰੁਖ਼ ਖ਼ਾਨ ਦੀ ਕੰਪਨੀ ਹੈ।

ਸੰਜੈ ਲੀਲੀ ਭੰਸਾਲੀ ਦੀ ਫ਼ਿਲਮ ਪਦਮਾਵਤ ਦੇ ਗੀਤ/ਡਾਂਸ ਘੂਮਰ ਲਈ ਕ੍ਰਿਤੀ ਮਹੇਸ਼ ਮਿਦੀ ਅਤੇ ਜੋਯਤੀ ਤੋਮਰ ਨੂੰ ਬੈਸਟ ਕੋਰੀਓਗ੍ਰਾਫੀ ਦਾ ਅਵਾਰਡ ਦਿੱਤਾ ਗਿਆ।

ਬੈਸਟ ਕਾਸਟਿਊਮ ਦਾ ਅਵਾਰਡ ਨੰਦਿਤਾ ਦਾਸ ਦੀ ਫ਼ਿਲਮ ਮੰੰਟੋ ਲਈ ਸ਼ੀਤਮ ਸ਼ਰਮਾ ਨੂੰ ਦਿੱਤਾ ਗਿਆ।

ਬੈਸਟ ਪ੍ਰੋਡਕਸ਼ਨ ਦਾ ਪੁਰਸਕਾਰ ਤੁਮਬਾਡ ਲਈ ਨਿਤੀਨ ਜਿਹਾਨੀ ਚੌਧਰੀ ਅਤੇ ਰਾਜੇਸ਼ ਯਾਦਵ ਨੂੰ ਮਿਲਿਆ।

ਸ਼ਾਰਟ ਫਿ਼ਲਮ ਕੈਟਾਗਰੀ ਚ ਜੈਤੂਆਂ ਦੇ ਨਾਂ ਐਲਾਨੇ ਗਏ ਹਨ।

ਬੈਸਟ ਐਕਟਰ ਮੇਲ - ਹੁਸੈਨ ਦਲਾਲ (ਸ਼ੇਮਲੈੱਸ)

ਬੈਸਟ ਐਕਟਰ ਫੀਮੇਲ- ਕ੍ਰਿਤੀ ਕੁਲਹਰੀ (ਮਾਇਆ)

ਬੈਸਟ ਸ਼ਾਰਟ ਫ਼ਿਲਮ ਪਾਪੁਲਰ ਚੁਆਇਸ - ਪਲੱਸ ਮਾਈਨਸ

ਬੈਸਟ ਸ਼ਾਰਟ ਫ਼ਿਲਮ ਫਿਕਸ਼ਨ- ਰੋਗਨ ਜੋਸ਼

ਬੈਸਟ ਸ਼ਾਰਟ ਫ਼ਿਲਮ - ਦ ਸੌਕਰ ਸਿਟੀ

ਸ੍ਰੀਰਾਮ ਰਾਘਵਨ ਦੀ ਡਾਇਰੈਕਸ਼ਨ 'ਚ ਬਣੀ ਇਕ ਨੇਤਰਹੀਣ ਦੇ ਮਰਡਰ ਮਿਸਟਰੀ ਦੀ ਕਹਾਣੀ 'ਅੰਧਾਧੁਨ' ਨੇ ਬੈਸਟ ਐਡੀਟਿੰਗ ਦਾ ਅਵਾਰਡ ਜਿੱਤਿਆ ਹੈ, ਪੂਜਾ ਸੂਰੀ ਨੂੰ ਇਹ ਪੁਰਸਕਾਰ ਮਿਲਿਆ।

Posted By: Akash Deep