ਮੁੰਬਈ : ਦੇਸ਼ ਦੇ ਸੱਭ ਤੋਂ ਮਸ਼ਹੂਰ ਗੈਰ-ਸਰਕਾਰੀ ਫਿਲਮ ਪੁਰਸਕਾਰ ਯਾਨੀ 64ਵੇਂ ਫਿਲਮਫੇਅਰ ਐਵਾਰਡਸ ਅੱਜ ਸ਼ਾਮ ਯਾਨੀ 23 ਮਾਰਚ ਨੂੰ ਮੁੰਬਈ 'ਚ ਹੋਣਗੇ। ਸਿਤਾਰਿਆਂ ਨੂੰ ਉਨ੍ਹਾਂ ਦੇ ਕੰਮ ਦਾ ਇਨਾਮ ਤਾਂ ਮਿਲੇਗਾ ਹੀ ਪਰ ਧਮਾਕੇਦਾਰ ਮਨੋਰੰਜਨ ਹੋਵੇਗਾ, ਜਿਸ ਲਈ ਨਾਮੀ ਸਿਤਾਰਿਆਂ ਦੀ ਰਿਹਰਸਲ ਜ਼ੋਰਾਂ 'ਤੇ ਹੈ।

ਰਣਵੀਰ ਸਿੰਘ ਵੀ ਰਿਹਰਸਲ ਲਈ ਪਹੁੰਚੇ ਸਨ ਉਦੋਂ ਉਨ੍ਹਾਂ ਮੌਨੀ ਰਾਏ ਦੇ ਨਾਮ ਖੂਬ ਮਸਤੀ ਕੀਤੀ।

ਕ੍ਰਿਤੀ ਸਨੋਨ ਦਾ ਵੀ ਜਵਾਬ ਨਹੀਂ ਹੈ। ਉਹ ਕੱਲ੍ਹ ਰਿਹਰਸਲ ਲਈ ਆਈ ਸੀ। ਇਸ ਵਾਰ ਪੰਜਾਬੀ ਪਾਰਟੀ ਸਿੰਗਰ ਦਾ ਜਲਵਾ ਦਿਖਾਏਗੀ।

ਜਾਨ੍ਹਵੀ ਕਪੂਰ ਆਪਣੀ ਡੈਬਿਊ ਫਿਲਮ ਧੜਕ ਤੋਂ ਇਲਾਵਾ ਕਈ ਗਾਣਿਆਂ 'ਤੇ ਪਰਫਾਰਮ ਕਰੇਗੀ। ਉਨ੍ਹਾਂ ਦੀ ਚਮਕਾਂ ਮਾਰਦੀ ਡ੍ਰੈੱਸ ਕਮਾਲ ਦੀ ਲੱਗਣ ਵਾਲੀ ਹੈ। ਉਹ ਦਿਪੀਕਾ ਪਾਦੁਕੋਣ 'ਤੇ ਫਿਲਮਾਇਆ ਗਿਆ ਪਦਮਾਵਤ ਦਾ ਘੂਮਰ ਪਰਪਾਰਮ ਕਰੇਗੀ। ਇਸ ਵਾਰ ਸ਼ਾਹਰੁਖ ਖਾਨ ਦੇ ਨਾਲ ਰਾਜਕੁਮਾਰ ਰਾਵ ਦੀ ਜੁਗਲਬੰਦੀ ਹੋਵੇਗੀ। ਦੋਵਾਂ ਦਾ ਡਾਂਸ ਬੇਹੱਦ ਦੀ ਕਮਾਲ ਦਾ ਹੋਵੇਗਾ।

ਉਰੀ ਦੇ ਬਾਅਦ ਤਾਂ ਵਿੱਕੀ ਕੌਸ਼ਲ ਅਲੱਗ ਹੀ ਜੋਸ਼ ਵਿਚ ਹਨ। ਰਿਹਰਸਲ 'ਚ ਵੀ ਉਨ੍ਹਾਂ ਦਾ ਜੋਸ਼ ਹਾਈ ਸੀ। ਉਨ੍ਹਾਂ ਦਾ ਪੇਸ਼ਕਾਰੀ ਵੀ ਕਮਾਲ ਦੀ ਹੋਵੇਗੀ।

Posted By: Jaskamal