ਮੁੰਬਈ : ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਨੂੰ ਲੈ ਕੇ ਪਹਿਲਾਂ ਕਦੀ ਅਫੇਅਰ ਦੀਆਂ ਖ਼ਬਰਾਂ ਨਹੀਂ ਉੱਡੀਆਂ ਸਨ ਪਰ ਫਿਲਮ ਦੰਗਲ ਅਤੇ ਉਸ ਤੋਂ ਬਾਅਦ ਠੱਗਜ਼ ਆਫ ਹਿੰਦੋਸਤਾਨ ਵਿਚ ਕੰਮਕ ਰਨ ਵਾਲੀ ਫਾਤਿਮ ਸਨਾ ਸ਼ੇਖ ਨੂੰ ਲੈ ਕੇ ਆਮਿਰ ਖ਼ਾਨ ਹਾਲ ਦੇ ਦਿਨਾਂ ਵਿਚ ਸੁਰਖੀਆਂ ਵਿਚ ਰਹੇ ਹਨ। ਅਜਿਹੀਆਂ ਖ਼ਬਰਾਂ 'ਤੇ ਫਾਤਿਮਾ ਨੇ ਪਹਿਲੀ ਵਾਰ ਰਿਐਕਟ ਕੀਤਾ ਹੈ।


ਫਾਤਿਮਾ ਨੇ ਇਕ ਗੱਲਬਾਤ ਵਿਚ ਉਨ੍ਹਾਂ ਦੇ ਆਮਿਰ ਖ਼ਾਨ ਅਤੇ ਆਪਾਰਸ਼ਕਤੀ ਖੁਰਾਨਾ ਨਾਲ ਲਿੰਕਅਪ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਬੜਾ ਅਜੀਬ ਦੱਸਿਆ ਹੈ। ਫਾਤਿਮਾ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਅਕਸਰ ਟੀਵੀ ਦੇਖਦੀ ਹੈ ਅਤੇ ਇਕ ਦਿਨ ਉਨ੍ਹਾਂ ਮੈਨੂੰ ਦਿਖਾਇਆ ਕਿ ਮੇਰੀ ਫੋਟੋ ਟੀਵੀ 'ਤੇ ਆ ਰਹੀ ਸੀ ਅਤੇ ਜਿਸਤਰ੍ਹਾਂ ਦੀਆਂ ਸੁਰਖੀਆਂ ਚੱਲਾਂ ਰਹੀਆਂ ਸਨ ਉਸ ਨਾਲ ਮੈਂ ਡਿਸਟਰਬ ਹੋ ਗਈ। ਪਰ ਫਿਰ ਮੈਨੂੰ ਲੱਗਾ ਕਿ ਮੈਨੂੰ ਤੁਹਾਨੂੰ ਸਮਝਾਉਣਾ ਚਾਹੀਦਾ ਹੈ। ਜੇਕਰ ਕੋਈ ਤੁਹਾਡੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਤਾਂ ਉਸ ਦੀ ਪ੍ਰਤੀਕਿਰਿਆ ਦੇਣੀ ਹੀ ਪੈਂਦੀ ਹੈ। ਆਪਣੇ ਮਿਜ਼ਾਜ ਦੇ ਹਿਸਾਬ ਨਾਲ ਅਸੀਂ ਉਸ ਨੂੰ ਹੈਂਡਲ ਕਰਦੇ ਹਾਂ।


ਫਾਤਿਮਾ ਮੁਤਾਬਿਕ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਮੈਨੂੰ ਇਸ ਬਾਰੇ ਬੋਲਣਾ ਹੀ ਪਵੇਗਾ। ਲੋਕਾਂ ਦਾ ਕੰਮ ਹੈ ਬੋਲਣਾ, ਉਹ ਤਾਂ ਬੋਲਣਗੇ ਹੀ ਪਰ ਉਸ ਨਾਲ ਮੈਂ ਪ੍ਰਭਾਵਿਤ ਨਹੀਂ ਹੋਣਾ ਹੈ। ਕੁਝ ਲੋਕ ਹੈ ਜੋ ਅਜਿਹੀਆਂ ਗੱਲਾਂ ਲਿਖਦੇ ਹਨ, ਸ਼ਾਇਦ ਉਨ੍ਹਾਂ ਨੂੰ ਇਸ ਨਾਲ ਚੰਗੀ ਨੀਂਦ ਆਉਂਦੀ ਹੁੰਦੀ।

ਫਾਤਿਮਾ ਨੇ ਕਿਹਾ ਕਿ ਆਪਾਰਸ਼ਕਤੀ ਅਤੇ ਆਮਿਰ ਖ਼ਾਨ ਉਨ੍ਹਾਂ ਲਈ ਬਹੁਤ ਹੀ ਸਪੈਸ਼ਲ ਲੋਕ ਹਨ। ਮੈਨੂੰ ਉਨ੍ਹਾਂ ਦੇ ਨਾਲ ਕਿਸੇ ਤਰ੍ਹਾਂ ਦੇ ਲਿੰਕ ਅਪਸ ਦੀਆਂ ਖ਼ਬਰਾਂ ਤੋਂ ਪ੍ਰਭਾਵਿਤ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਫਾਤਿਮਾ ਨੇ ਆਮਿਰ ਖ਼ਾਨ ਦੀ ਫਿਲਮ ਦੰਗਲ ਵਿਚ ਗੀਤਾ ਫੋਗਾਟ ਦਾ ਕਿਰਦਾਰ ਨਿਭਾਇਆ ਸੀ ਜਦਕਿ ਠੱਗਜ਼ ਆਫ ਹਿੰਦੁਸਤਾਨ ਵਿਚ ਉਹ ਠੱਗਾਂ ਦੇ ਕਬੀਲੇ ਦੀ ਲੜਾਕਾ ਬਣੀ ਸੀ। ਇਸ ਫਿਲਮ ਤੋਂ ਬਾਅਦ ਫਾਤਿਮਾ ਨੇ ਕਿਸੇ ਹੋਰ ਫਿਲਮ ਨੂੰ ਸਾਇਨ ਕਰਨ ਦਾ ਐਲਾਨ ਨਹੀਂ ਕੀਤਾ ਹੈ।