ਜੇਐੱਨਐੱਨ, ਨਵੀਂ ਦਿੱਲੀ : ਗਲੋਬਲ ਅਦਾਕਾਰਾ ਪਿ੍ਰਯੰਕਾ ਚੋਪੜਾ ਨੇ ਨਾ ਸਿਰਫ਼ ਬਾਲੀਵੁੱਡ ਸਗੋਂ ਹਾਲੀਵੁੱਡ ’ਚ ਵੀ ਆਪਣਾ ਨਾਂ ਕਮਾਇਆ ਹੈ। ਪਿ੍ਰਯੰਕਾ ਨੇ ਆਪਣੇ ਕਰੀਅਰ ’ਚ ਕਈ ਹਿੱਟ ਫਿਲਮਾਂ ਨਾਲ ਕਈ ਅਜਿਹੇ ਰਿਕਾਰਡ ਬਣਾਏ ਹਨ, ਜਿਨ੍ਹਾਂ ਨੂੰ ਹਾਸਲ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਪਿ੍ਰਯੰਕਾ ਚੋਪੜਾ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਪ੍ਰੋਫੈਸਸ਼ਲ ਲਾਈਫ ਨੂੰ ਲੈ ਕੇ ਕਾਫ਼ੀ ਚਰਚਾ ’ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰਸ਼ੰਸਕ ਵੀ ਪਿ੍ਰਯੰਕਾ ਦੀ ਤਾਜ਼ਾ ਅਪਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਨ। ਇਸ ਦੌਰਾਨ ਪਿ੍ਰਯੰਕਾ ਦੀ ਇਕ ਤਸਵੀਰ ਨੇ ਪ੍ਰਸ਼ੰਸਕਾਂ ਨੂੰ ਬੇਚੈਨ ਕਰ ਦਿੱਤਾ ਹੈ। ਇਸ ਤਸਵੀਰ ’ਚ ਪਿ੍ਰਯੰਕਾ ਦੇ ਚਿਹਰੇ ’ਤੇ ਕਾਫ਼ੀ ਸੱਟਾਂ ਲੱਗੀਆਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਪਿ੍ਰਯੰਕਾ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਸੈਲਫੀ ਸ਼ੇਅਰ ਕੀਤੀ ਹੈ, ਜੋ ਹਰ ਕਿਸੇ ਨੂੰ ਪਰੇਸ਼ਾਨ ਕਰ ਰਹੀ ਹੈ। ਇਸ ਤਸਵੀਰ ’ਚ ਤੁਸੀਂ ਦੇਖ ਸਕਦੇ ਹੋ ਕਿ ਉਸ ਦੇ ਨੱਕ ਅਤੇ ਬੁੱਲ੍ਹਾਂ ’ਤੇ ਖ਼ੂਨ ਲੱਗਾ ਹੋਇਆ ਹੈ। ਉਸ ਦੇ ਚਿਹਰੇ ’ਤੇ ਸੋਜ਼ ਹੈ। ਦਿਖ ਦੀ ਗੱਲ ਕਰੀਏ ਤਾਂ ਇਸ ਤਸਵੀਰ ’ਚ ਪਿ੍ਰਯੰਕਾ ਚੋਪੜਾ ਬਲੈਕ ਆਊਟਫਿਟ ’ਚ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ’ਚ ਲਿਖਿਆ, ‘ਕੀ ਤੁਹਾਡਾ ਦਿਨ ਵੀ ਕੰਮ ’ਤੇ ਸਖ਼ਤ ਸੀ? ਇਸ ਦੇ ਨਾਲ ਹੀ ਉਸ ਨੇ #Actorslife #Citadel #Adayinthelife ਵਰਗੇ ਹੈਸ਼ਟੈਗ ਦੀ ਵਰਤੋਂ ਕੀਤੀ ਹੈ।

ਪਿ੍ਰਯੰਕਾ ਦੀ ਇਸ ਜ਼ਖ਼ਮੀ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਚਿੰਤਾ ਪ੍ਰਗਟ ਕਰ ਰਹੇ ਹਨ। ਪ੍ਰਸ਼ੰਸਕ ਇਸ ’ਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕਿ ਕੀ ਇਹ ਸੱਟਾਂ ਸੱਚਮੁੱਚ ਪਿ੍ਰਯੰਕਾ ਦੇ ਚਿਹਰੇ ’ਤੇ ਹਨ ਜਾਂ ਉਸ ਨੇ ਮੇਕਅੱਪ ਕੀਤਾ ਹੈ। ਪਿ੍ਰਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਅਗਲੀ ਵੈੱਬ ਸੀਰੀਜ਼ Citadel ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਇਸ ’ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਉਨ੍ਹਾਂ ਨੂੰ ਪੁੱਛਿਆ, ‘ਕੀ ਹੋਇਆ? ਕੀ ਤੁਸੀਂ ਠੀਕ ਹੋ?’ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, ‘ਕੀ ਹੋਇਆ ਉਹ?’ ਇਕ ਨੇ ਲਿਖਿਆ ਕਿ ਆਪਣਾ ਖ਼ਿਆਲ ਰੱਖੋ, ਹਰ ਰੋਜ਼ ਕੁਝ ਨਾ ਕੁਝ ਨਵਾਂ ਤਜਰਬਾ ਮਿਲਦਾ ਹੈ।

Posted By: Harjinder Sodhi