ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਆਮ ਲੋਕਾਂ ਦੇ ਇਲਾਵਾ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਇਸ ਖ਼ਤਰਨਾਕ ਵਾਇਰਸ ਦੀ ਲਪੇਟ ’ਚ ਆ ਕੇ ਬਹੁਤ ਸਾਰੀਆਂ ਫਿਲਮੀ ਹਸਤੀਆਂ ਨੇ ਦੁਨੀਆ ਨੂੰ ਅਲਵਿਦਾ ਕਰ ਦਿੱਤਾ ਹੈ। ਹੁਣ ਮਸ਼ਹੂਰ ਉੜੀਆ ਗਾਇਕ ਟੱਪੂ ਮਿਸ਼ਰਾ ਦਾ ਵੀ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਮੌਤ ਹੋ ਗਈ ਹੈ। ਸ਼ਨਿਚਰਵਾਰ ਨੂੰ ਉਨ੍ਹਾਂ ਨੇ ਇਕ ਨਿੱਜੀ ਹਸਪਤਾਲ ’ਚ ਆਖਰੀ ਸਾਹ ਲਿਆ ਹੈ।


ਟੱਪੂ ਮਿਸ਼ਰਾ ਬੀਤੇ ਦਿਨੀਂ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਈ ਸੀ। ਇਸ ਤੋਂ ਬਾਅਦ ਉਹ ਭੁਵਨੇਸ਼ਵਰ ਦੇ ਇਕ ਨਿੱਜੀ ਹਸਪਤਾਲ ’ਚ ਆਪਣਾ ਇਲਾਜ ਕਰਵਾ ਰਹੀ ਸੀ। ਏਜੰਸੀ ਏਐੱਨਆਈ ਦੀ ਖ਼ਬਰ ਅਨੁਸਾਰ ਟੱਪੂ ਮਿਸ਼ਰਾ ਨੇ ਸਨਿਚਰਵਾਰ ਰਾਤ 11 ਵਜੇ ਕਰੀਬ ਆਖਰੀ ਸਾਹ ਲਿਆ। ਟੱਪੂ ਮਿਸ਼ਰਾ ਇਕ ਪਲੇਬੈਕ ਗਾਇਕ ਸੀ, ਜਿਨ੍ਹਾਂ ਨੇ ਉੜੀਆ ਭਾਸ਼ਾ ’ਚ ਆਪਣੇ ਗਾਣਿਆਂ ਨਾਲ ਦਰਸ਼ਕਾਂ ਤੋਂ ਕਾਫੀ ਪਿਆਰ ਲਿਆ। ਸੰਗੀਤ ਪ੍ਰੇਮੀ ਉਨ੍ਹਾਂ ਦੀ ਗਾਇਕੀ ਨੂੰ ਕਾਫੀ ਪਸੰਦ ਕਰਦੇ ਸੀ।

Posted By: Sarabjeet Kaur