ਨਈ ਦੁਨੀਆ : ‘ਪਾਣੀ-ਪਾਣੀ’ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਮੰਨੇ-ਪ੍ਰਮੰਨੇ ਰੈਪਰ ਬਾਦਸ਼ਾਹ ਇਕ ਅਜਿਹਾ ਗਾਣਾ ਲੈ ਕੇ ਆ ਰਹੇ ਹਨ, ਜੋ ਡਾਂਸ ਫਲੋਰ ’ਤੇ ਧਮਾਲ ਮਚਾ ਦੇਵੇਗਾ। ਭਾਰਤ ਦੇ ਇਸ ਮਸ਼ਹੂਰ ਸਿੰਗਰ ਨੇ ਇਸ ਵਾਰ ‘ਬਾਵਲਾ’ ਪੇਸ਼ ਕੀਤਾ ਹੈ, ਜੋ ਇਕ ਫੁੱਟ-ਟੈਪਿੰਗ ਗੀਤ ਹੈ। ਇਸ ’ਚ ਭੁੱਲੀਆਂ ਹੋਈਆਂ ਖੇਤਰੀ ਆਵਾਜ਼ਾਂ ਸ਼ਾਮਿਲ ਹਨ ਅਤੇ ਇਸਨੂੰ ਬੇਹੱਦ ਅਮੀਰ ਹਰਿਆਣਵੀ ਲੋਕ ਧੁਨ ’ਚ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਯੂ-ਟਿਊਬ ਪਰਫਾਰਮੈਂਸ ਐਨਾਲਿਟਿਕਸ ਅਨੁਸਾਰ ਬਾਦਸ਼ਾਹ 2021 ’ਚ ਦੁਨੀਆ ਦੇ ਨੰਬਰ 1 ਸਾਂਗ ਰਾਈਟਰ ਦੇ ਰੂਪ ’ਚ ਨਵਾਜ਼ੇ ਗਏ ਹਨ। ਕਮਾਲ ਹੈ ਅਤੇ ਟਾਪ ਟੱਕਰ ਜਿਹੇ ਚਾਰਟਬਸਟਰ ਤੋਂ ਬਾਅਦ ਬਾਦਸ਼ਾਹ ਅਤੇ ਓਚਾਨਾ ਅਮਿਤ ਦੀ ਜੋੜੀ ਤੀਸਰੀ ਵਾਰ ਇਕੱਠੀ ਆਈ ਹੈ। ਇਸ ਜੋੜੀ ਦੁਆਰਾ ਕ੍ਰਿਏਟ ਕੀਤੇ ਗਏ ਇਸ ਗਾਣੇ ਨੂੰ ਬਾਦਸ਼ਾਹ ਨੇ ਲਿਖਿਆ ਹੈ ਅਤੇ ਇਸ ਗਾਣੇ ਦਾ ਮਿਊਜ਼ਿਕ ਆਦਿੱਤਿਆ ਦੇਵ ਅਤੇ ਬਾਦਸ਼ਾਹ ਨੇ ਮਿਲ ਕੇ ਦਿੱਤਾ ਹੈ। ਇਸ ਡਾਂਸ ਨਾਲ ਭਰਪੂਰ ਗਾਣੇ ਦੇ ਮਿਊਜ਼ਿਕ ਵੀਡੀਓ ’ਚ ਸਮਰੀਨ ਕੌਰ ਨਜ਼ਰ ਆਵੇਗੀ।

ਬਾਦਸ਼ਾਹ ਦਾ ਮੰਨਣਾ ਹੈ ਕਿ ਇਸ ਗਾਣੇ ਰਾਹੀਂ ਸਰੋਤਿਆਂ ਦੇ ਸਾਹਮਣੇ ਅਜਿਹਾ ਗਾਣਾ ਪੇਸ਼ ਕਰਨਾ ਚਾਹੁੰਦਾ ਸੀ, ਜਿਸਦੀ ਨੀਂਹ ਸਾਡੀਆਂ ਪਰੰਪਰਾਵਾਂ ਨਾਲ ਜੁੜੀਆਂ ਹਨ। ਮੈਨੂੰ ਬੇਹੱਦ ਖੁਸ਼ੀ ਹੁੰਦੀ ਹੈ ਜਦੋਂ ਲੋਕ ਮੇਰੀਆਂ ਰਚਨਾਵਾਂ ਨਾਲ ਪ੍ਰੇਰਣਾਦਾਇਕ ਰੀਲਸ ਅਤੇ ਕਵਰਸ ਬਣਾਉਂਦੇ ਹਨ। ਮੈਂ ਖ਼ੁਦ ਨੂੰ ਭਾਗਸ਼ਾਲੀ ਮੰਨਦਾ ਹਾਂ ਕਿ ਇਹ ਮੈਂ ਜੋ ਕਰਦਾ ਹਾਂ, ਮੈਂ ਉਸ ’ਚ ਸਮਰੱਥ ਹਾਂ। ਮੈਨੂੰ ਉਮੀਦ ਹੈ ਕਿ ‘ਬਾਵਲਾ’ ਸਰੋਤਿਆਂ ਲਈ ਇਕ ਸ਼ਾਨਦਾਰ ਡਾਂਸ ਨੰਬਰ ਹੋਵੇਗਾ।

ਬਾਦਸ਼ਾਹ ਨੇ ਗੇਂਦਾ ਫੂਲ, ਗਰਮੀ, ਅੱਖ ਲੜ ਜਾਵੇ, ਅਭੀ ਤੋਂ ਪਾਰਟੀ ਸ਼ੁਰੂ ਹੁਈ ਹੈ, ਡੀਜੇ ਵਾਲੇ ਬਾਬੂ, ਆਓ ਕਭੀ ਹਵੇਲੀ ਪੇ, ਤਰੀਫਾਂ, ਕਰ ਗਈ ਚੂਲ, ਕਮਾਲ ਹੈ, ਟਾਪ ਟਕਰ, ਪਾਨੀ-ਪਾਨੀ ਜਿਹੇ ਕਈ ਰਿਕਾਰਡ ਤੋੜ ਚਾਰਟਬਸਟਰਸ ਦਿੱਤੇ ਹਨ। ਹੁਣ ਉਨ੍ਹਾਂ ਦਾ ਇਹ ਨਵਾਂ ਗਾਣਾ ‘ਬਾਵਲਾ’ ਸਾਰੇ ਸਟ੍ਰੀਮਿੰਗ ਪਲੇਟਫਾਰਮ ’ਤੇ ਉਪਲੱਬਧ ਹੈ।

Posted By: Ramanjit Kaur