ਐਂਟਰਟੇਨਮੈਂਟ ਬਿਊਰੋ, ਮੁੰਬਈ : ਮੇਰੇ ਜੀਵਨ ਸਾਥੀ, ਕਾਲਾ ਸੋਨਾ, ਰਾਮ ਤੇਰੇ ਕਿਤਨੇ ਨਾਮ ਵਰਗੀਆਂ ਮਸ਼ਹੂਰ ਫਿਲਮਾਂ ਦੇ ਨਿਰਮਾਤਾ ਹਰੀਸ਼ ਸ਼ਾਹ (76) ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ ਪਿਛਲੇ 10 ਸਾਲ ਤੋਂ ਗਲ਼ੇ ਦੇ ਕੈਂਸਰ ਤੋਂ ਪੀੜਤ ਸਨ। ਰਾਜੇਸ਼ ਖੰਨਾ ਦੀ ਅਦਾਕਾਰੀ ਵਾਲੀ ਫਿਲਮ 'ਹਾਥੀ ਮੇਰੇ ਸਾਥੀ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਰੀਸ਼ ਸ਼ਾਹ ਚਾਰ ਦਹਾਕੇ ਫਿਲਮ ਸਨਅੱਤ ਵਿਚ ਛਾਏ ਰਹੇ। ਉਨ੍ਹਾਂ ਨੇ ਜ਼ਲਜ਼ਲਾ, ਧਨ ਦੌਲਤ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ।

Posted By: Jagjit Singh