ਨਵੀਂ ਦਿੱਲੀ : ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਨਾਲ ਜੁੜੀ ਇਕ ਫੋਟੋ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ ਫੋਟੋ 'ਚ ਦੋਵਾਂ ਨੂੰ ਵਿਆਹ ਦੇ ਮੰਡਪ 'ਚ ਇਕ-ਦੂਸਰੇ ਦੇ ਗਲ਼ੇ 'ਚ ਹਾਰ ਪਾਉਣ ਲਈ ਬੇਕਰਾਰ ਦੇਖਿਆ ਜਾ ਸਕਦਾ ਹੈ। ਇਸ ਦੇ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਕੀ ਦੋਵਾਂ ਦਾ ਵਿਆਹ ਹੋ ਗਿਆ ਹੈ।

ਹਾਲਾਂਕਿ ਨਾ ਤਾਂ ਰਣਬੀਰ ਕਪੂਰ ਤੇ ਨਾ ਹੀ ਆਲੀਆ ਭੱਟ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਦਾ ਐਲਾਨ ਕੀਤਾ ਹੈ ਤੇ ਨਾ ਹੀ ਅਜਿਹੀ ਕੋਈ ਤਸਵੀਰ ਸ਼ੇਅਰ ਕੀਤੀ ਹੈ। ਇਸ ਤੋਂ ਜਾਪਦਾ ਹੈ ਕਿ ਇਹ ਫੋਟੋ ਫੋਟੋਸ਼ਾਪ ਕੀਤੀ ਗਈ ਹੈ।

Posted By: Seema Anand