ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਇਨ੍ਹਾਂ ਦਿਨਾਂ 'ਚ ਚਰਚਾ 'ਚ ਬਣੇ ਹੋਏ ਹਨ। ਉਥੇ ਹੀਂ ਸ਼ਾਹਰੁਖ ਦੇ ਫੈਨਜ਼ ਲਗਾਤਾਰ ਉਨ੍ਹਾਂ ਬਾਰੇ ਜਾਣਨ ਲਈ ਉਕਸੁਕ ਹਨ। ਲਾਕਡਾਊਨ ਦੌਰਾਨ ਸ਼ਾਹਰੁਖ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਦੇ ਰੂਬਰੂ ਹੋਏ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ। ਇਸੀ ਦੌਰਾਨ ਕੁਝ ਅਜਿਹਾ ਹੋਇਆ ਜਿਸ ਬਾਰੇ ਖੁਦ ਸ਼ਾਹਰੁਖ ਖਾਨ ਨੇ ਵੀ ਨਹੀਂ ਸੋਚਿਆ ਹੋਵੇਗਾ।

ਸੋਸ਼ਲ ਮੀਡੀਆ 'ਤੇ ਗੱਲਬਾਤ ਦੌਰਾਨ ਸ਼ਾਹਰੁਖ ਦੇ ਇਕ ਫੈਨ ਨੇ ਉਨ੍ਹਾਂ ਦੇ ਬੇਟੇ ਲਈ ਆਪਣੀ ਭਤੀਜੀ ਦਾ ਰਿਸ਼ਤਾ ਹੀ ਭੇਜ ਦਿੱਤਾ। ਇਸਤੋਂ ਵੱਡੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਰਿਸ਼ਤਾ ਸ਼ਾਹਰੁਖ ਦੇ ਵੱਡੇ ਬੇਟੇ ਆਰਿਅਨ ਲਈ ਨਹੀਂ ਬਲਕਿ 6 ਸਾਲ ਦੇ ਛੋਟੇ ਬੇਟੇ ਅਬਰਾਮ ਲਈ ਆਇਆ ਹੈ। ਦਿਲਚਸਪ ਇਹ ਹੈ ਕਿ ਸ਼ਾਹਰੁਖ ਨੂੰ ਇਹ ਲੜਕੀ ਪਸੰਦ ਵੀ ਆ ਗਈ ਹੈ।

ਸ਼ਾਹਰੁਖ ਖਾਨ ਵਾਂਗ ਉਨ੍ਹਾਂ ਦੀ ਫੈਮਿਲੀ ਵੀ ਹਮੇਸ਼ਾ ਲਾਈਮਲਾਈਟ 'ਚ ਬਣੀ ਰਹਿੰਦੀ ਹੈ। ਫੈਨਜ਼ ਐਕਟਰ ਦੇ ਨਾਲ ਉਨ੍ਹਾਂ ਦੀ ਪੂਰੀ ਫੈਮਿਲੀ ਨੂੰ ਵੀ ਉਨ੍ਹਾਂ ਹੀ ਪਿਆਰ ਦਿੰਦੀ ਹੈ, ਜਿਨਾਂ ਕਿ ਉਨ੍ਹਾਂ ਨੂੰ। ਦੱਸ ਦੇਈਏ ਕਿ ਸੋਮਵਾਰ ਨੂੰ ਸ਼ਾਹਰੁਖ ਨੇ ਟਵਿੱਟਰ 'ਤੇ #AskSRK ਦਾ ਸੈਸ਼ਨ ਚਲਾਇਆ। ਇਸੀ ਸੈਸ਼ਨ ਦੌਰਾਨ ਸ਼ਾਹਰੁਖ ਖਾਨ ਦੇ ਇਕ ਫੈਨ ਨੇ ਆਪਣੀ ਭਤੀਜੀ ਦਾ ਰਿਸ਼ਤਾ ਉਨ੍ਹਾਂ ਦੇ ਬੇਟੇ ਅਬਰਾਮ ਲਈ ਭੇਜਿਆ। ਦੱਸ ਦੇਈਏ ਕਿ ਅਨੁਰਾਗ ਸ਼ਰਮਾ ਨਾਮ ਦੇ ਫੈਨ ਨੇ ਆਪਣੀ 1 ਸਾਲ ਦੀ ਭਤੀਜੀ ਦਾ ਫੋਟੋ ਭੇਜ ਕੇ ਕਿਹਾ ਕਿ ਉਹ ਉਨ੍ਹਾਂ ਦੇ ਬੇਟੇ ਅਬਰਾਮ ਨੂੰ ਪਸੰਦ ਕਰਦੀ ਹੈ ਅਤੇ ਇਨ੍ਹਾਂ ਦੋਵਾਂ ਦਾ ਵਿਆਹ ਕਰ ਸਕਦੇ ਹਨ।

ਫੈਨ ਨੇ ਆਪਣੀ ਭਤੀਜੀ ਦੀ ਤਸਵੀਰ ਟਵਿੱਟਰ 'ਤੇ ਪੋਸਟ ਕਰਦੇ ਹੋਏ ਲਿਖਿਆ, 'ਸਰ ਇਹ ਮੇਰੀ ਭਤੀਜੀ ਹੈ ਵੇਦਿਕਾ ਜੋ ਅਬਰਾਮ ਨਾਲ ਪਿਆਰ ਕਰਦੀ ਹੈ। ਕੀ ਇਸਦਾ ਉਸ ਨਾਲ ਵਿਆਹ ਹੋ ਸਕਦਾ ਹੈ। ਉਹ ਪਿਛਲੇ ਮਹੀਨੇ ਹੀ 1 ਸਾਲ ਦੀ ਹੋਈ ਹੈ, ਬਹੁਤ ਚੰਗਾ ਲੱਗੇਗਾ ਜਦੋਂ ਤੁਸੀਂ ਉਸ ਨੂੰ ਦੁਆਵਾਂ ਦੇਵੋਗੇ ਤਾਂ।' ਫੈਨ ਦੇ ਇਸ ਪੋਸਟ 'ਤੇ ਸ਼ਾਹਰੁਖ ਨੇ ਲਿਖਿਆ, 'ਪ੍ਰਮਾਤਮਾ ਉਸ 'ਤੇ ਕਿਰਪਾ ਕਰੇ। ਉਹ ਬਹੁਤ ਹੀ ਸੁੰਦਰ ਹੈ।' ਤੁਹਾਨੂੰ ਦੱਸ ਦੇਈਏ ਕਿ ਇਸ ਸਵਾਲ ਦੇ ਬਾਅਦ ਟਵਿੱਟਰ 'ਤੇ ਸ਼ਾਹਰੁਖ ਦੇ #AskSRK ਦੇ ਨਾਲ ਹੀ ਅਬਰਾਮ ਵੀ ਟਾਪ ਟ੍ਰੇਂਡ 'ਚ ਸ਼ਾਮਲ ਹੋ ਗਿਆ ਹੈ।

Posted By: Susheel Khanna