ਅਦਾਕਾਰਾ ਆਲੀਆ ਭੱਟ ਦਾ ਕਹਿਣਾ ਹੈ ਕਿ ਉਸ ਲਈ ਕੋਈ ਵੀ ਫਿਲਮ ਵੱਡੀ-ਛੋਟੀ ਨਹੀਂ ਹੁੰਦੀ2012 'ਚ ਫਿਲਮ 'ਸਟੂਡੈਂਟ ਆਫ ਦਿ ਯੀਅਰ' ਤੋਂ ਕਰੀਅਰ ਸ਼ੁਰੂ ਕਰਨ ਵਾਲੀ ਆਲੀਆ ਇਨ੍ਹੀਂ ਦਿਨੀਂ ਪਰਦੇ 'ਤੇ ਵੱਡੀਆਂ ਮੱਲਾਂ ਮਾਰ ਰਹੀ ਹੈਆਉਣ ਵਾਲੇ ਦਿਨਾਂ 'ਚ ਉਹ ਕਈ ਵੱਡੀਆਂ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀਆਲੀਆ ਨੇ ਆਪਣੀਆਂ ਅਗਲੀਆਂ ਫਿਲਮਾਂ ਤੇ ਕਰੀਅਰ ਬਾਰੇ ਗੱਲਬਾਤ ਕੀਤੀ ਹੈਆਲੀਆ ਆਉਣ ਵਾਲੇ ਸਮੇਂ 'ਚ ਸੰਜੈ ਲੀਲ੍ਹਾ ਭੰਸਾਲੀ, ਐੱਸਐੱਸ ਰਾਜਾਮੌਲੀ,ਕਰਨ ਜੌਹਰ ਤੇ ਮਹੇਸ਼ ਭੱਟ ਵਗਰੇ ਫਿਲਮਸਾਜ਼ਾਂ ਦੀਆਂ ਫਿਲਮਾਂ 'ਚ ਨਜ਼ਰ ਆਵੇਗੀ

ਆਲੀਆ ਨੇ ਕਿਹਾ ਕਿ ਇਸ ਵਕਤ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈਆਲੀਆ ਨੂੰ ਪੁੱਛਿਆ ਗਿਆ ਕਿ ਆਉਣ ਵਾਲੇ ਦਿਨਾਂ 'ਚ ਉਹ ਸਾਰੇ ਵੱਡੇ ਨਿਰਮਾਤਵਾਂ ਦੀਆਂ ਵੱਡੀਆਂ ਫਿਲਮਾਂ 'ਚ ਨਜ਼ਰ ਆਵੇਗੀ, ਇਸ ਲਈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ? ਆਲੀਆ ਨੇ ਕਿਹਾ, 'ਮਹਿਸੂਸ ਤਾਂ ਪਹਿਲਾਂ ਵਰਗਾ ਹੀ ਹੋ ਰਿਹਾ ਹੈਮੈਂ ਇਸ 'ਤੇ ਜ਼ਿਆਦਾ ਧਿਆਨ ਨਹੀਂ ਦੇਵਾਂਗੀ ਕਿ ਇਹ ਵੱਡੀਆਂ ਫਿਲਮਾਂ ਹਨ, ਕਿਉਂਕਿ ਮੇਰੇ ਲਈ ਹਰ ਫਿਲਮ ਅਤੇ ਕਹਾਣੀ ਵੱਡੀ ਹੁੰਦੀ ਹੈਮੈਂ ਇਹ ਜ਼ਰੂਰ ਆਖਾਂਗੀ ਕਿ ਮੈਂ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਨਿਰਦੇਸ਼ਕਾਂ ਨਾਲ ਕੰਮ ਕਰ ਰਹੀ ਹਾਂ, ਜਿਨ੍ਹਾਂ ਨਾਲ ਮੈਂ ਹਮੇਸ਼ਾ ਫਿਲਮ ਕਰਨੀ ਚਾਹੁੰਦੀ ਸੀ'

ਆਲੀਆ ਨੇ ਕਿਹਾ, 'ਰਾਜਾਮੌਲੀ ਸਰ ਤੇ ਕਰਨ ਸਰ ਨਾਲ ਮੁੜ ਫਿਲਮ ਕਰਨ ਦਾ ਕਾਫ਼ੀ ਮਜ਼ਾ ਆਉਣ ਵਾਲਾ ਹੈਇਸ ਤੋਂ ਇਲਾਵਾ ਮੈਨੂੰ ਕਦੀ ਉਮੀਦ ਨਹੀਂ ਸੀ ਕਿ ਮੇਰੇ ਪਿਤਾ ਮਹੇਸ਼ ਭੱਟ ਮੁੜ ਫਿਲਮਾਂ ਦਾ ਨਿਰਦੇਸ਼ਨ ਕਰਨਗੇ ਪਰ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੇਰੇ ਪਿਤਾ 'ਸੜਕ 2' ਨੂੰ ਡਾਇਰੈਕਟ ਕਰਨ ਵਾਲੇ ਹਨਇਹ ਮੇਰੇ ਲਈ ਸੁਪਨੇ ਦੇ ਸੱਚ ਹੋਣ ਵਾਂਗ ਹੈਇਸ ਲਈ ਜੇ ਇਹ ਆਖਾਂ ਕੇ ਮੈਂ ਇਨ੍ਹਾਂ ਨਿਰਮਾਤਾਵਾਂ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ ਤਾਂ ਜ਼ਿਆਦਾ ਠੀਕ ਹੋਵੇਗਾਇਨ੍ਹਾਂ ਨਿਰਮਾਤਾਵਾਂ ਨਾਲ ਕੰਮ ਕਰਕੇ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੀ ਹਾਂਮੈਂ ਹਰ ਫਿਲਮ ਨੂੰ ਆਪਣੀ ਪਹਿਲੀ ਫਿਲਮ ਵਾਂਗ ਮਨੰਦੀ ਹਾਂਮੈਂ ਚਾਹੁੰਦੀ ਹਾਂ ਕਿ ਹਰ ਫਿਲਮ ਦੀ ਸ਼ੁਰੂਆਤ ਇਸ ਤਰ੍ਹਾਂ ਹੋਵੇ ਕਿ ਜਿਵੇਂ ਮੈਂ ਇਸ ਤੋਂ ਪਹਿਲਾਂ ਕੋਈ ਫਿਲਮ ਨਹੀਂ ਕੀਤੀ' ਇਸ ਵਕਤ ਆਲੀਆ ਸਾਊਥ ਦੀ ਫਿਲਮ 'ਆਰਆਰਆਰ' ਦੀ ਸ਼ੂਟਿੰਗ 'ਚ ਰੁੱਝੀ ਹੈ

Posted By: Harjinder Sodhi