Bollywood news ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 14 ਦੇ ਘਰ 'ਚ ਗੇਮ ਹੁਣ ਲਗਾਤਾਰ ਪਲਟਦੀ ਜਾ ਰਹੀ ਹੈ ਤੇ ਹੁਣ ਆਉਣ ਜਾਣ ਦਾ ਸਿਲਸਿਲਾ ਵੀ ਲਗਾਤਾਰ ਸ਼ੁਰੂ ਹੋ ਗਿਆ ਹੈ। ਬਿੱਗ ਬੌਸ 14 ਦੀ ਉਮੀਦਵਾਰ ਪਵਿੱਤਰਾ ਪੂਨੀਆ ਖੇਡ 'ਚ ਇਕੱਲੀ ਪੈ ਗਈ ਹੈ। ਹੁਣ ਪਵਿੱਤਰਾ ਦੇ ਦੋਸਤ ਵੀ ਹੌਲੀ-ਹੌਲੀ ਦੁਸ਼ਮਣ ਬਣ ਗਏ ਹਨ ਤੇ ਲੱਗਦਾ ਹੈ ਕਿ ਐਕਟ੍ਰੈੱਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਇਕੱਲੀ ਪੈ ਗਈ ਹੈ ਐਕਟ੍ਰੈੱਸ ਆਪਣੀ ਮੰਗਣੀ ਦੇ ਬਾਰੇ 'ਚ ਕੈਪਟਨ ਕਵਿਤਾ ਦੇ ਨਾਲ ਗੱਲਬਾਤ ਕਰਦੀ ਨਜ਼ਰ ਆਈ। ਕਵਿਤਾ ਨੇ ਐਕਟ੍ਰੈੱਸ ਨਾਲ ਉਨ੍ਹਾਂ ਦੇ ਰਿਲੇਸ਼ਨਸ਼ਿਪ ਕਿੰਨੇ ਟਾਈਮ ਤਕ ਚੱਲਿਆ। ਇਸ ਦੇ ਬਾਅਦ ਪਵਿੱਤਰਾ ਨੇ ਦੱਸਿਆ ਕਿ ਉਨ੍ਹਾਂ ਦੀ ਸਾਲ 2015 'ਚ ਮੰਗਣੀ ਹੋਈ ਸੀ ਤੇ ਸਾਲ 2018 ਤਕ ਇਕੱਠੇ ਸੀ।

ਪਵਿੱਤਰਾ ਨੇ ਅੱਗੇ ਦੱਸਿਆ ਕਿ ਜਦ ਉਨ੍ਹਾਂ ਨੇ ਆਪਣੇ ਮੰਗੇਤਰ ਨਾਲ ਰਿਸ਼ਤਾ ਤੋੜ ਲਿਆ ਸੀ, ਤਾਂ ਉਨ੍ਹਾਂ ਨਾਲ ਫੈਸਲਾ ਕੀਤਾ ਸੀ ਕਿ ਉਹ ਕਦੀ ਵਿਆਹ ਨਹੀਂ ਕਰਵਾਏਗਾ ਤੇ ਉਸ ਦੇ ਜੀਵਨ 'ਚ ਸਿਰਫ਼ ਉਹ ਹੀ ਰਹੇਗੀ। ਨਾਲ ਹੀ ਐਕਟ੍ਰੈੱਸ ਨੇ ਦੱਸਿਆ ਕਿ ਉਹ ਬਿੱਗ ਬੌਸ 14 ਦੇ ਘਰ ਦੇ ਅੰਦਰ ਆਉਣ ਤੋਂ ਪਹਿਲਾਂ ਉਸ ਨੂੰ ਮਿਲੀ ਵੀ ਸੀ। ਨਾਲ ਹੀ ਉਹ ਆਪਣੀ ਦਿਲ ਦੀ ਗੱਲ ਵੀ ਕਵਿਤਾ ਨੂੰ ਦੱਸਦੀ ਹੈ ਤੇ ਕਹਿੰਦੀ ਹੈ ਕਿ ਇਕ ਵੀ ਦਿਨ ਇਸ ਤਰ੍ਹਾਂ ਦਾ ਨਹੀਂ ਜਦ ਮੈਂ ਉਸ ਨੂੰ ਯਾਦ ਨਹੀਂ ਕਰਦੀ।

ਜਦ ਕਵਿਤਾ ਨੇ ਪਵਿੱਤਰਾ ਤੋਂ ਪੁੱਛਿਆ ਕਿ ਕੀ ਗ਼ਲਤ ਹੋ ਗਿਆ ਸੀ ਐਕਟ੍ਰੈੱਸ ਨੇ ਦੱਸਿਆ ਕਿ ਉਨ੍ਹਾਂ ਦੇ ਮੰਗੇਤਰ ਵੱਲੋ ਕਈ ਸ਼ੱਕ ਤੇ ਮਿਸ ਅੰਡਰਸਟੈਂਡਿੰਗ ਸੀ। ਭਲਾ ਹੀ ਪਵਿੱਤਰਾ ਤੇ ਉਨ੍ਹਾਂ ਦੇ ਮੰਗੇਤਰ ਦਾ ਰਿਲੇਸ਼ਨ ਨਹੀਂ ਹੈ, ਪਰ ਉਸ ਦੀ ਤਰੀਫ ਕਰਦੇ ਹੋਏ ਕਿਹਾ ਕਿ ਉਹ ਹੀ ਇਕ ਇਸ ਤਰ੍ਹਾਂ ਦਾ ਵਿਅਕਤੀ ਹੈ, ਜੋ ਹਮੇਸ਼ਾ ਮੇਰੇ ਲਈ ਖੜ੍ਹਾ ਰਿਹਾ ਹੈ ਤੇ ਕਦੀ ਵੀ ਮੇਰੇ ਨਾਲ ਗ਼ਲਤ ਵਿਵਹਾਰ ਨਹੀਂ ਕੀਤਾ। ਪਵਿੱਤਰਾ ਨੇ ਇਹ ਵੀ ਕਿਹਾ ਕਿ ਉਹ ਹਮੇਸ਼ਾ ਉਸ ਦੇ ਨਾਲ ਖੜ੍ਹੀ ਹੈ।

Posted By: Sarabjeet Kaur