ਨਵੀਂ ਦਿੱਲੀ, ਜੇਐੱਨਐੱਨ : ਭੋਜਪੁਰੀ ਸਿਨੇਮਾ ਦੀ ਸੁਪਰਸਟਾਰ ਤੇ ‘ਨਜ਼ਰ’ ਫੇਮ Monalisa ਹਮੇਸ਼ਾ ਹੀ ਆਪਣੀ ਬੋਲਡਨੇਸ ਦੇ ਚੱਲਦੇ ਚਰਚਾ ’ਚ ਰਹਿੰਦੀ ਹੈ। Monalisa ਐਕਟਿੰਗ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ।

ਉਹ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰ ਕੇ ਉਨ੍ਹਾਂ ਹੈਰਾਨ ਕਰਦੀ ਰਹਿੰਦੀ ਹੈ। ਉਸ ਦੌਰਾਨ Monalisa ਦਾ ਇਕ ਨਵਾਂ ਵੀਡੀਓ ਕਾਫੀ ਚਰਚਾ ’ਚ ਹੈ। ਇਸ ਵੀਡੀਓ ’ਚ Monalisa ਨੂੰ ਅਦਾਕਾਰ ਕੁਣਾਲ ਵਰਮਾ (Kunal Verma) ਅਚਾਨਕ ਆ ਕੇ ਗਲ਼ੇ ਲਗਾਉਂਦੇ ਨਜ਼ਰ ਆ ਰਹੇ। ਉਨ੍ਹਾਂ ਦੀ ਇਸ ਹਰਕਤ ’ਤੇ Monalisa ਦੇ face expression ਦੇਖਣ ਲਾਇਕ ਹਨ। ਦੇਖੋ ਵੀਡੀਓ...monalisa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ funny video share ਕੀਤਾ ਹੈ। ਇਸ ਵੀਡੀਓ ’ਚ ਉਹ ਟੀਵੀ ਅਦਾਕਾਰ ਕੁਣਾਲ ਵਰਮਾ ਨਾਲ ਨਜ਼ਰ ਆ ਰਹੀ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਕੁਣਾਲ ਇਕ Teddy Bear ਲੈ ਕੇ monalisa ਕੋਲ ਜਾਂਦੇ ਹਨ ਤੇ ਉਨ੍ਹਾਂ ਨੂੰ ‘ਆਈ ਲਵ ਯੂ’ ਕਹਿੰਦੇ ਹੋਏ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ’ਤੇ monalisa ਕਹਿੰਦੀ ਹੈ’, ‘ਹਮ ਸ਼ਕਲ ਦੇਖੀ ਹੈ।’ monalisa ਦਾ ਇਹ ਜਵਾਬ ਸੁਣਦੇ ਹੀ ਕੁਣਾਲ ਨੇ ਤੁਰੰਤ ਜਵਾਬ ਦਿੰਦੇ ਹੋਏ ਕਿਹਾ, ‘ਹਾਂ, ਇਤਨੀ ਬੁਰੀ ਭੀ ਨਹੀਂ ਦਿਖਤੀ ਤੂ।’

Posted By: Rajnish Kaur