ਨਵੀਂ ਦਿੱਲੀ, ਜੇਐੱਨਐੱਨ : ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਰੂਬੀਨਾ ਦਿਲੈਕ (Rubina Dilaik) ਅਕਸਰ ਸੁਰਖੀਆਂ ’ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿਣ ਵਾਲੀ ਅਦਾਕਾਰਾ ਹੈ। ਰੂਬੀਨਾ ਦਿਲੈਕ ਆਪਣੇ ਫੈਨਜ਼ ਨਾਲ ਜੁੜੇ ਰਹਿਣ ਵਾਲੇ ਲਈ ਖ਼ਾਸ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕਰਦੀ ਰਹਿੰਦੀ ਹੈ। ਨਾਲ ਹੀ ਫੈਨਜ਼ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੰਦੀ ਰਹਿੰਦੀ ਹੈ। ਰੂਬੀਨਾ ਦਿਲੈਕ ਟੀਵੀ ਅਦਾਕਾਰ ਅਭਿਨਵ ਸ਼ੁਕਲਾ ਦੀ ਪਤਨੀ ਹੈ।


ਇਹ ਦੋਵੇਂ ਅਕਸਰ ਫੈਨਜ਼ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਰਹਿੰਦੇ ਹਨ। ਹਾਲ ਹੀ ’ਚ ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਫੈਨਜ਼ ਦੇ 13 ‘ਸ਼ਰਮਨਾਕ ਸਵਾਲਾਂ ਦੇ ਜਵਾਬ ਦਿੱਤੇ ਹਨ। ਰੂਬੀਨਾ ਨੇ ਆਪਣੇ ਆਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਪਤੀ ਅਭਿਨਵ ਸ਼ੁਕਲਾ ਦੇ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਇਹ ਦੋਵੇਂ ਫੈਨਜ਼ ਦੇ 13 ‘ਸ਼ਰਮਨਾਕ ਸਵਾਲਾਂ’ ਦੇ ਜਵਾਬ ਦਿੰਦੇ ਹੋਏ ਦਿਖਾਈ ਦੇ ਰਹੇ ਹਨ।


ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੋਵਾਂ ’ਚੋਂ ਕੌਣ ਸਭ ਤੋਂ ਜ਼ਿਆਦਾ ਸੋਚਦਾ ਹੈ? ਉਨ੍ਹਾਂ ਦੋਵਾਂ ’ਚੋਂ ਕੌਣ ਸਭ ਤੋਂ ਜ਼ਿਆਦਾ ਕਮਾਉਂਦਾ ਹੈ? ਇਨ੍ਹਾਂ ਸਵਾਲ ਦੇ ਜਵਾਬ ’ਚ ਅਭਿਨਵ ਨੇ ਪਤਨੀ ਰੂਬੀਨਾ ਨੂੰ ਸਭ ਜ਼ਿਆਦਾ ਕਮਾਉਣ ਵਾਲੀ ਦੱਸਿਆ। ਖੁਦ ਰੂਬੀਨਾ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਤੋਂ ਹੋਰ ਵੀ ਕਈ ਸਵਾਲ ਕੀਤੇ। ਸੋਸ਼ਲ ਮੀਡੀਆ ’ਤੇ ਇਸ star couple ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਦੇ ਫੈਨਜ਼ ਉਨ੍ਹਾਂ ਦੇ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਨਾਲ ਹੀ ਟਿੱਪਣੀ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸਣਯੋਗ ਹੈ ਕਿ ਛੋਟੇ ਪਰਦੇ ’ਚੇ ਰਾਜ਼ ਕਰਨ ਵਾਲੀ ਰੂਬੀਨਾ ਦਿਲੈਕ ਹੁਣ ਵੱਡੇ ਪਰਦੇ ’ਤੇ ਵੀ ਡੈਬਿਊ ਕਰਨ ਲਈ ਤਿਆਰ ਹੈ। ਜੀ ਹਾਂ, ਰੂਬੀਨਾ ਦਿਲੈਕ ਜਲਦ ਹੀ ਬਿੱਗ ਸਕਰੀਨ ’ਤੇ ਕਦਮ ਰੱਖਣ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਹਾਲ ਹੀ ’ਚ ਫਿਲਮ ਆਲੋਚਕ ਤਰੁਣ ਆਦਰਸ਼ ਨੇ ਆਪਣੇ ਟਵਿੱਟਰ ਰਾਹੀਂ ਲੋਕਾਂ ਨੂੰ ਦਿੱਤੀ ਹੈ।

Posted By: Rajnish Kaur