ਨਵੀਂ ਦਿੱਲੀ, ਜੇਐੱਨਐੱਨ : ਭੋਜਪੁਰੀ ਦੇ ਸੁਪਰਸਟਾਰ ਸਿੰਗਰ ਤੇ ਐਕਟਰ ਖੇਸਾਰੀ ਲਾਲ ਯਾਦਵ ਦੇ ਅੱਜ-ਕੱਲ੍ਹ ਬੁਰੇ ਦਿਨ ਚੱਲ ਰਹੇ ਹਨ। ਇਕ ਤੋਂ ਬਾਅਦ ਇਕ ਉਨ੍ਹਾਂ ਖ਼ਿਲਾਫ਼ ਲੋਕ ਪੁਲਿਸ ਕੋਲ ਪਹੁੰਚ ਰਹੇ ਹਨ। ਤਾਜ਼ਾ ਮਾਮਲਾ ਉਨ੍ਹਾਂ ਦੇ ਇਕ ਗਾਣੇ ਨੂੰ ਲੈ ਕੇ ਵਿਵਾਦ ਦਾ ਹੈ। ਇਸ ਗਾਣੇ ਨੂੰ ਲੈ ਕੇ ਉਨ੍ਹਾਂ ’ਤੇ ਔਰਤਾਂ ਨੂੰ ਲੈ ਕੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲੱਗਾ ਹੈ। ਖੇਸਾਰੀ ’ਤੇ ਧਾਰਾ 292, 294 ਤੇ 354 ਦੇ ਤਹਿਤ ਮੁੰਬਈ ’ਚ ਮਾਮਲਾ ਦਰਜ ਕਰਵਾਇਆ ਗਿਆ ਹੈ।

Posted By: Rajnish Kaur