ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦਾ ਅੱਜ ਜਨਮ ਦਿਨ ਹੈ। ਸਾਰਾ ਆਪਣਾ 25ਵਾਂ ਬਰਥ ਡੇ ਸੈਲੀਬ੍ਰੈਟ ਕਰ ਰਹੀਆਂ ਹਨ। ਸਾਰਾ ਖਾਨ ਦਾ ਫ਼ਿਲਮ ਕਰੀਅਰ ਬੇਸ਼ਕ ਹੀ ਜ਼ਿਆਦਾ ਲੰਬਾ ਨਹੀਂ ਹੈ ਪਰ ਉਨ੍ਹਾਂ ਨੇ ਫ਼ਿਲਮਾਂ 'ਚ ਕਰੀਅਰ ਬਣਾਉਣ ਲਈ ਜੋ ਕੀਤਾ ਹੈ ਉਹ ਬੇਹੱਦ ਪ੍ਰੇਰਣਾਦਾਇਕ ਹੈ। ਜੀ ਹਾਂ, ਸਾਰਾ ਅਲੀ ਖਾਨ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਖ਼ੁਦ 'ਚ ਕਾਫ਼ੀ ਬਦਲਾਅ ਕੀਤਾ ਹੈ ਤੇ ਆਪਣੀ ਫਿਟਨੈੱਸ 'ਤੇ ਖਾਸ ਕੰਮ ਕੀਤਾ ਹੈ। ਪਹਿਲਾਂ ਅਦਾਕਾਰਾ ਕਾਫੀ ਚੁਲਬੁਲੀ ਸੀ ਪਰ ਹੁਣ ਅਦਾਕਾਰਾ ਨੇ ਆਪਣੀ ਫਿਟਨੈੱਸ ਤੇ ਵਰਕਆਊਟ ਦੇ ਦਮ 'ਤੇ ਇਸ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ।

ਜ਼ਿਕਰਯੋਗ ਹੈ ਕਿ ਸਾਰਾ ਅਲੀ ਖਾਨ, ਸੈਫ ਅਲੀ ਦੀ ਬੇਟੀ ਹੈ। ਸਾਰਾ ਦੀ ਮਾਂ ਅੰਮ੍ਰਿਤਾ ਸਿੰਘ ਵੀ ਬਾਲੀਵੁੱਡ ਦੇ 80 ਦੇ ਦਹਾਕੇ ਦੀ ਬਿਹਤਰੀਨ ਅਦਾਕਾਰਾ 'ਚ ਸ਼ੁਮਾਰ ਰਹਿ ਚੁੱਕੀ ਹੈ। ਸਿਨੇਮਾ 'ਚ ਆਉਣ ਤੋਂ ਪਹਿਲਾਂ ਸਾਰਾ ਨੇ 2016 'ਚ ਨਿਊਯਾਰਕ 'ਚ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਗੈ੍ਰ੍ਜੂਏਸ਼ਨ ਕੀਤੀ ਸੀ। ਉਨ੍ਹਾਂ ਨੇ ਪੋਲੀਟਿਕਲ ਸਾਇੰਸ 'ਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਸਾਰਾ ਨੇ 2018 'ਚ ਆਈ ਫਿਲਮ ਕੇਦਾਰਨਾਥ ਰਾਹੀਂ ਫ਼ਿਲਮੀ ਦੁਨੀਆ 'ਚ ਡੇਬਿਊ ਕੀਤਾ ਸੀ। ਇਸ ਤੋਂ ਉਨ੍ਹਾਂ ਨੇ ਸਿੰਬਾ, ਲਵ ਆਜ ਕਲ ਫਿਲਮ 'ਚ ਕੰਮ ਕੀਤਾ ਸੀ।

Posted By: Ravneet Kaur