ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਫਿਲਮ ਇੰਡਸਟਰੀ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੀ ਕਿਊਟ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਵਾਇਰਲ ਹੋ ਜਾਂਦੀ ਹੈ। ਅੱਜ ਅਮਰੀਕਨ ਪਾਪ ਸਿੰਗਰ ਨਿਕ ਜੋਨਸ ਦਾ ਜਨਮ ਦਿਨ ਹੈ। ਨਿਕ ਦਾ ਜਨਮ 16 ਸਤੰਬਰ 1992 ਨੂੰ ਅਮਰੀਕੀ ਸਟੇਟ ਟੇਕਸਾਸ ਦੇ ਡੈਲਾਸ 'ਚ ਹੋਇਆ ਸੀ। ਅੱਜ ਨਿਕ 28 ਸਾਲ ਦੇ ਹੋ ਗਏ ਹਨ। ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਨਿਕ ਜੋਨਸ ਤੇ ਪ੍ਰਿਅੰਕਾ ਚੋਪੜਾ ਬਾਰੇ 'ਚ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਨ।

ਨਿਕ ਜੋਨਸ ਨੇ ਮਹਿਜ 7 ਸਾਲ ਦੀ ਉਮਰ ਤੋਂ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਹ ਹੁਣ ਤਕ ਕਈ ਸੋਲੋ ਸੌਂਗ-ਅਲਬਮ ਲਿਆ ਚੁੱਕੇ ਹਨ। ਜ਼ਿਕਰਯੋਗ ਹੈ ਕਿ 28 ਸਾਲ ਦੇ ਨਿਕ ਜੋਨਸ ਆਪਣੀ ਪਤਨੀ ਪ੍ਰਿਅੰਕਾ ਚੋਪੜਾ ਤੋਂ 10 ਸਾਲ ਛੋਟੇ ਹਨ। ਹਾਲ ਹੀ 'ਚ ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤਾ ਸੀ। ਇਸ ਪੋਸਟ 'ਚ ਉਨ੍ਹਾਂ ਨੇ ਨਿਕ ਨੂੰ ਲੈ ਕੇ ਲਿਖਿਆ ਸੀ ਆਪਣੀ ਜ਼ਿੰਦਗੀ ਦੀ ਮੈਂ ਸਭ ਤੋਂ ਵੱਡੀ ਖ਼ੁਸ਼ੀ ਲਿਖ ਰਹੀ ਹਾਂ। ਅੱਜ ਹੀ ਦੇ ਦਿਨ ਦੋ ਸਾਲ ਪਹਿਲਾਂ ਤੁਸੀਂ ਮੈਨੂੰ ਵਿਆਹ ਲਈ ਪੁੱਛ ਲਿਆ ਸੀ। ਉਸ ਮੈਂ ਤੁਹਾਡਾ ਪ੍ਰਪੋਜ਼ਲ ਸੁਣ ਕੇ ਮੈਂ ਨਿਸ਼ਬਦ ਹੋ ਗਈ ਸੀ ਪਰ ਉਸ ਤੋਂ ਬਾਅਦ ਮੈਂ ਹਰ ਰੋਜ਼ ਹਰ ਪਲ ਤੁਹਾਨੂੰ ਹਾਂ ਬੋਲਦੀ ਹਾਂ। ਤੁਹਾਡਾ ਧੰਨਵਾਦ ਹਰ ਸਮੇਂ ਮੇਰੇ ਬਾਰੇ ਸੋਚਣ ਲਈ। ਮੈਂ ਇਸ ਦੁਨੀਆ ਦੀ ਖ਼ੁਦ ਨੂੰ ਸਭ ਤੋਂ ਜ਼ਿਆਦਾ ਖ਼ੁਸ਼ਨਸੀਬ ਕੁੜੀ ਮੰਨਦੀ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਨਿਕ ਜੋਨਸ।

ਇਸ ਪੋਸਟ 'ਤੇ ਨਿਕ 'ਤੇ ਕੁਮੈਂਟ ਕਰਦੇ ਹੋਏ ਬਾਅਦ 'ਚ ਨਿਕ ਜੋਨਸ ਨੇ ਲਿਖਿਆ ਸੀ ਧੰਨਵਾਦ ਮੈਨੂੰ ਹਾਂ ਕਹਿਣ ਲਈ। ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਬਿਊਟੀਫੁੱਲ। ਪ੍ਰਿਅੰਕਾ ਦਾ ਇਹ ਪੋਸਟ ਕਾਫੀ ਵਾਇਰਲ ਹੋਇਆ ਸੀ।

Posted By: Ravneet Kaur