ਜੇਐੱਨਐੱਨ, ਨਵੀਂ ਦਿੱਲੀ - ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨਿੱਤ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਉਹ ਅਦਾਕਾਰੀ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਇਹੀ ਨਹੀਂ ਇਮਰਾਨ ਫਿਟਨੈੱਸ ਫਰੀਕ ਵੀ ਹਨ। ਉਹ ਆਪਣੀ ਡੇਲੀ ਰੁਟੀਨ 'ਚ ਕਿੰਨੇ ਵੀ ਰੁੱਝੇ ਕਿਉਂ ਨਾ ਹੋਣ ਪਰ ਵਰਕਆਊਟ ਕਰਨਾ ਕਦੇ ਨਹੀਂ ਭੁੱਲਦੇ। ਉਹ ਖ਼ੁਦ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਵਰਕਆਊਟ ਕਰਦੇ ਹਨ। ਇਸ ਦੌਰਾਨ ਇਮਰਾਨ ਹਾਸ਼ਮੀ ਦੀ ਇਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਤਰੀਫ਼ ਕੀਤੇ ਬਿਨਾਂ ਖ਼ੁਦ ਨੂੰ ਰੋਕ ਨਹੀਂ ਰਹੇ।

ਇਮਰਾਨ ਹਾਸ਼ਮੀ ਨੇ ਹਾਲ ਹੀ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੀ ਇਕ ਸ਼ਰਟਲੈੱਸ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਦੀ ਜ਼ਬਰਦਸਤ ਬਾਡੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਫੋਟੋ ਤੋਂ ਜ਼ਿਆਦਾ ਉਨ੍ਹਾਂ ਦੀ ਕੈਪਸ਼ਨ ਆਪਣੇ ਵੱਲ ਜ਼ਿਆਦਾ ਧਿਆਨ ਖਿੱਚ ਰਹੀ ਹੈ। ਫੋਟੋ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਚਾਰ ਏਬਸ ਆ ਗਏ ਹਨ, ਦੋ ਆਉਣੇ ਬਾਕੀ ਹਨ। ਬਟਰ ਚਿਕਨ ਨਾ ਖਾਧਾ ਹੁੰਦਾ ਤਾਂ ਉਹ ਵੀ ਦਿਸ ਜਾਂਦੇ।


ਉਸ ਦੀ ਇਸ ਤਸਵੀਰ ਤੇ ਕੈਪਸ਼ਨ 'ਤੇ ਪ੍ਰਸ਼ੰਸਕ ਲਗਾਤਾਰ ਮਜ਼ੇਦਾਰ ਕੁਮੈਂਟਸ ਕਰ ਰਹੇ ਹਨ। ਉਥੇ ਹੀ ਉਸ ਦੀ ਇਸ ਫੋਟੋ ਨੂੰ ਲਾਈਕ ਕਰਨ ਦੇ ਨਾਲ ਸ਼ੇਅਰ ਵੀ ਕਰ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਇਮਰਾਨ ਆਪਣੀ ਕਿਸੇ ਫੋਟੋ ਦੀ ਵਜ੍ਹਾ ਨਾਲ ਚਰਚਾ 'ਚ ਆਏ ਹੋਣ। ਉਹ ਪਹਿਲਾਂ ਵੀ ਆਪਣੀਆਂ ਕਈ ਫੋਟੋਆਂ ਸ਼ੇਅਰ ਕਰ ਕੇ ਪ੍ਰਸ਼ੰਸਕਾਂ ਦੇ ਹੋਸ਼ ਉਡਾ ਚੁੱਕੇ ਹਨ।

Posted By: Harjinder Sodhi