ਵੈੱਬ ਸੀਰੀਜ਼ ਦੀ ਦੁਨੀਆ 'ਚ 'ਸੇਕੇ੍ਡ ਗੇਮਸ' ਕਾਫ਼ੀ ਜ਼ਿਆਦਾ ਲੋਕਪਿ੍ਆ ਹੈ। ਇਸ ਦੀ ਵੱਡੀ ਵਜ੍ਹਾ ਸਿਰਫ਼ ਇਸ 'ਚ ਸੈਫ ਦਾ ਹੋਣਾ ਨਹੀਂ ਹੈ, ਬਲਕਿ ਇਸ ਦਾ ਕੰਟੈਂਟ ਵੀ ਦਮਦਾਰ ਹੈ। ਹੁਣ ਇਸ ਦਾ ਦੂਜਾ ਹਿੱਸਾ ਰਿਲੀਜ਼ ਹੋਣ ਲਈ ਤਿਆਰ ਹੈ। ਇਸ 'ਚ ਪੰਕਜ ਤਿ੍ਪਾਠੀ ਜਿਹੇ ਕਲਾਕਾਰ ਵੀ ਹਨ। ਫਿਲਹਾਲ ਅਦਾਕਾਰਾ ਐਲਨਾਜ਼ ਨਾਰੋਜੀ ਵੀ 'ਸੇਕੇ੍ਡ ਗੇਮਸ 2' ਵਿਚ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਦਿਲਚਸਪ ਇਹ ਹੈ ਕਿ ਐਲਨਾਜ਼ ਇਸ ਸੀਰੀਜ਼ 'ਚ ਦੋਹਰੀ ਭੂਮਿਕਾ 'ਚ ਨਜ਼ਰ ਆਵੇਗੀ। ਆਪਣੇ ਇਸ ਰੋਲ ਬਾਰੇ ਅਦਾਕਾਰਾ ਦਾ ਕਹਿਣਾ ਹੈ, 'ਦੋ ਵੱਖ-ਵੱਖ ਕਿਰਦਾਰ ਨਿਭਾਉਣਾ ਚੁਣੌਤੀ ਭਰਿਆ ਹੁੰਦਾ ਹੈ। ਮੈਂ ਇਸ 'ਚ ਜਮੀਲਾ ਦਾ ਕਿਰਦਾਰ ਨਿਭਾਅ ਰਹੀ ਹਾਂ, ਜੋ ਕਮਜ਼ੋਰ ਤੇ ਭੋਲੀ ਹੈ ਤੇ ਉਸ ਤੋਂ ਬਾਅਦ ਜ਼ੋਇਆ ਬਣ ਜਾਂਦੀ ਹਾਂ, ਜੋ ਸ਼ਕਤੀਸ਼ਾਲੀ ਤੇ ਜੋੜ ਤੋੜ ਕਰਨ ਵਾਲੀ ਹੈ। ਮੇਰੇ ਦੋਵੇਂ ਨਿਰਦੇਸ਼ਕਾਂ ਨੇ ਇਸ ਕਿਰਦਾਰ ਨੂੰ ਨਿਭਾਉਣ 'ਚ ਮੇਰੀ ਕਾਫ਼ੀ ਮਦਦ ਕੀਤੀ। ਇਹ ਅਨੁਭਵ ਮੈਨੂੰ ਚੰਗੀ ਅਦਾਕਾਰਾ ਬਣਨ ਦੇ ਰਾਹ 'ਤੇ ਅੱਗੇ ਵਧਾਏਗਾ।

Posted By: Sukhdev Singh