ਨਵੀਂ ਦਿੱਲੀ, ਜੇਐੱਨਐੱਨ : ਮਸ਼ਹੂਰ ਨਿਰਦੇਸ਼ਕ ਏਕਤਾ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੇ ਸੀਰੀਅਲਜ਼ ਦੀ ਪ੍ਰਮੋਸ਼ਨ ਤੋਂ ਲੈ ਕੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਤਕ ਏਕਤਾ ਇੰਸਟਾਗ੍ਰਾਮ 'ਤੇ ਕਾਫੀ ਕੁਝ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ ਵਿਚ ਨਿਰਦੇਸ਼ਕਾ ਨੇ ਆਪਣੇ ਬੇਟੇ ਦੀ ਇਕ ਪਿਆਰੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਰਾਵੀ ਦੇ ਵਾਲਾਂ ਪ੍ਰਤੀ ਆਪਣੀ ਚਿੰਤਾ ਜ਼ਾਹਰ ਕਰਦੀ ਦਿਖਾਈ ਦੇ ਰਹੀ ਹੈ, ਪਰ ਇਕ ਮਜ਼ਾਕੀਆ ਅੰਦਾਜ਼ ਵਿਚ। ਹਾਲਾਂਕਿ ਇਸ ਵੀਡੀਓ ਵਿਚ ਸਿਰਫ ਰਾਵੀ ਅਤੇ ਉਸ ਦੀ ਆਯਾ ਹੀ ਦਿਖਾਈ ਦੇ ਰਹੀਆਂ ਹਨ, ਸਿਰਫ ਏਕਤਾ ਕਪੂਰ ਦੀ ਆਵਾਜ਼ ਸੁਣਾਈ ਦਿੱਤੀ ਹੈ। ਇਸ ਵੀਡੀਓ ਵਿਚ ਰਾਵੀ ਦੇ ਵਾਲ ਬਹੁਤ ਵੱਡੇ ਦਿਖਾਈ ਦੇ ਰਹੇ ਹਨ, ਇਸ ਵਜ੍ਹਾ ਨਾਲ ਏਕਤਾ ਨੇ ਬੇਟੇ ਦੇ ਵਾਲਾਂ ਦੀ ਤੁਲਨਾ ਸਲਮਾਨ ਖਾਨ ਦੀ ਫਿਲਮ 'ਰਾਧੇ' ਵਾਲੇ ਲੁਕ ਨਾਲ ਕੀਤੀ ਹੈ।

ਵੀਡੀਓ 'ਚ ਏਕਤਾ ਇਸੇ ਫਿਲਮ ਦਾ ਗਾਣਾ 'ਤੇਰੇ ਨਾਮ ਹਮ ਨੇ ਕੀਆ ਹੈ ਜੀਵਨ ਅਪਣਾ ਸਾਰ ਸਨਮ' ਗਾ ਰਹੀ ਹੈ। ਇਸ ਤੋਂ ਬਾਅਦ ਨਿਰਦੇਸ਼ਕਾ ਕਹਿੰਦੀ ਹੈ, 'ਰਾਧੇ ... ਲਗਦਾ ਹੈ ਕਿ ਤੁਹਾਡੇ ਵਾਲ ਹੀ ਨਹੀਂ ਕੱਟਣਗੇ।' ਏਕਤਾ ਵੀਡੀਓ ਵਿਚ ਆਯਿਆ ਨਾਲ ਗੱਲ ਕਰਦਿਆਂ ਦਿਖਾਈ ਦੇ ਰਹੀ ਹੈ ਅਤੇ ਦੱਸ ਰਹੀ ਹੈ ਕਿ ਉਸ ਦੇ ਦੋਸਤ ਨੇ ਰਾਵੀ ਨੂੰ ਧੀ ਸਮਝ ਲਿਆ ਸੀ, ਅਤੇ ਉਹ ਇਸ ਗੱਲ ਤੋਂ ਵੀ ਚਿੰਤਤ ਹੈ ਕਿ ਰਾਵੀ ਦੇ ਵਾਲ ਕਦੋਂ ਕੱਟੇ ਜਾਣਗੇ। ਏਕਤਾ ਨੇ ਵੀਡੀਓ ਸ਼ੇਅਰ ਕਰਦਿਆਂ ਆਪਣੇ ਗਾਣੇ ਨੂੰ ਬੁਰਾ ਦੱਸਿਆ ਹੈ।ਨਿਰਦੇਸ਼ਕਾ ਨੇ ਲਿਖਿਆ, Lockdown hair...is long ! Mummy sings so bad #wattodowiththismother'।

ਏਕਤਾ ਦੀ ਵੀਡੀਓ 'ਤੇ ਲੋਕ ਕਮੈਂਟ ਕਰ ਰਹੇ ਹਨ ਅਤੇ ਰਾਵੀ ਨੂੰ ਬਹੁਤ ਪਿਆਰ ਦੇ ਰਹੇ ਹਨ। ਇਸੇ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਰਾਵੀ ਨੂੰ ਬਹੁਤ ਪਿਆਰ ਦਿੱਤਾ ਹੈ। ਸਮ੍ਰਿਤੀ ਈਰਾਨੀ ਨੇ ਏਕਤਾ ਦੀ ਵੀਡੀਓ 'ਤੇ ਕਮੈਂਟ ਕਰ ਲਿਖਿਆ,' ਮੇਰੀ ਜਾਨ '। ਉਥੇ ਹੀ ਬਿੱਗ ਬੌਸ ਫੇਮ ਵਿਕਾਸ ਗੁਪਤਾ ਨੇ ਰਵੀ ਦੀ ਟੀ-ਸ਼ਰਟ ਦੀ ਪ੍ਰਸ਼ੰਸਾ ਕੀਤੀ ਹੈ।

Posted By: Sunil Thapa