ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਮੰਨਣਾ ਹੈ ਕਿ ਸੈਲੀਬਿ੍ਟੀਜ਼ ਨੂੰ ਅਸਲੀ ਬਣੇ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹਨ। ਸੋਨਾਕਸ਼ੀ ਦਾ ਕਹਿਣਾ ਹੈ ਕਿ ਉਹ ਕਿਸੇ ਨਾਲ ਗੱਲ ਕਰਦੇ ਸਮੇਂ ਵੀ ਇਸ ਦਾ ਧਿਆਨ ਰੱਖਦੀ ਹੈ। ਉਹ ਕਹਿੰਦੀ ਹੈ, 'ਜਦੋਂ ਤੁਸੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਸਥਿਤੀ 'ਚ ਹੁੰਦੇ ਹੋ ਤਾਂ ਤੁਹਾਨੂੰ ਅਸਲ ਬਣੇ ਰਹਿਣਾ ਚਾਹੀਦਾ ਹੈ। ਅਸਲੀਅਤ ਹੋਣਾ ਜ਼ਰੂਰੀ ਹੈ। ਬਨਾਉਟੀਪਨ ਜ਼ਿੰਦਗੀ 'ਚ ਕੰਮ ਨਹੀਂ ਆਉਂਦਾ ਹੈ। ਮੈਂ ਤੇ ਮੇਰੇ ਪ੍ਰਸ਼ੰਸਕਾਂ ਵਿਚਕਾਰ ਸਿੱਧਾ ਕੁਨੈਕਸ਼ਨ ਹੈ। ਸੋਸ਼ਲ ਮੀਡੀਆ 'ਚ ਵੀ ਜਦੋਂ ਮੈਂ ਆਪਣੇ ਪ੍ਰਸ਼ੰਸਕਾਂ ਨਾਲ ਗੱਲ ਕਰਦੀ ਹਾਂ ਜਾਂ ਪੋਸਟ ਕਰਦੀ ਹਾਂ ਉਦੋਂ ਵੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜਿਹੋ ਜਿਹੀ ਹਾਂ, ਉਹੋ ਜਿਹੀ ਬਣੀ ਰਹਾਂ।' ਹਾਲਾਂਕਿ ਅਦਾਕਾਰਾ ਸਮਝਦੀ ਹੈ ਕਿ ਸੋਸ਼ਲ ਮੀਡੀਆ ਦੋ ਧਾਰੀ ਤਲਵਾਰ ਜਿਹਾ ਹੈ, ਇੱਥੇ ਸੈਲੀਬਿ੍ਟੀ ਵੀ ਟ੍ਰੋਲ ਹੁੰਦੇ ਹਨ। ਸੋਨਾਕਸ਼ੀ ਕਹਿੰਦੀ ਹੈ ਕਿ ਮੈਂ ਹਮੇਸ਼ਾ ਉਸ ਚੀਜ਼ 'ਤੇ ਕੁਮੈਂਟ ਕਰਦੀ ਹਾਂ ਜਿਸ ਬਾਰੇ ਮੈਨੂੰ ਜਾਣਕਾਰੀ ਹੁੰਦੀ ਹੈ। ਮੇਰਾ ਮੰਨਣਾ ਹੈ ਕਿ ਅੱਧਾ ਅਧੂਰਾ ਗਿਆਨ ਖ਼ਤਰਨਾਕ ਹੁੰਦਾ ਹੈ, ਇਸ ਲਈ ਮੈਂ ਚੌਕਸ ਰਹਿੰਦੀ ਹਾਂ।

Posted By: Susheel Khanna