Ananya Pandey : ਮੁੰਬਈ ਡਰੱਗਸ ਕੇਸ ’ਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਵੀਰਵਾਰ ਨੂੰ ਸਰਗਰਮ ਰਹੀ। ਸੀਨੀਅਰ ਅਧਿਕਾਰੀ ਵੀਵੀ ਸਿੰਘ ਦੀ ਅਗਵਾਈ ’ਚ ਐੱਨਸੀਬੀ ਦੀ ਟੀਮ ਪਹਿਲਾਂ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ (Ananya Pandey) ਦੇ ਘਰ ਪਹੁੰਚੀ। ਐੱਨਸੀਬੀ ਨੇ ਇਥੇ ਕਰੀਬ 4 ਘੰਟਿਆਂ ਤਕ ਤਲਾਸ਼ੀ ਕੀਤੀ। ਆਪਣੇ ਨਾਲ ਕੁਝ ਸਾਮਾਨ ਲਿਆ ਅਤੇ ਇਸਤੋਂ ਬਾਅਦ ਸ਼ਾਹਰੁਖ਼ ਖਾਨ ਦੇ ਬੰਗਲੇ ਮੰਨਤ ਪਹੁੰਚੀ। ਐੱਨਸੀਬੀ ਦੀ 6 ਮੈਂਬਰਾਂ ਟੀਮ ਥੋੜ੍ਹੀ ਦੇਰ ’ਚ ਉਥੋਂ ਰਵਾਨਾ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਛਾਪਾ ਮਾਰਨ ਨਹੀਂ ਬਲਕਿ ਕਾਗਜ਼ੀ ਕਾਰਵਾਈ ਲਈ ਮੰਨਤ ਗਏ ਸਨ। Ananya Pandey ਨੂੰ ਸ਼ਾਹਰੁਖ਼ ਖਾਨ ਦੇ ਬੇਟੇ ਆਰਿਅਨ ਖਾਨ ਨਾਲ ਹੋਈ ਵ੍ਹਟਸਐਪ ਐਪ ਚੈਟ ’ਚ ਸਾਹਮਣੇ ਆਇਆ ਹੈ।

ਅੱਜ ਹੀ ਜੇਲ੍ਹ ’ਚ ਬੇਟੇ ਨੂੰ ਮਿਲੇ ਸਨ ਸ਼ਾਹਰੁਖ ਖਾਨ

ਸ਼ਾਹਰੁਖ ਖਾਨ ਅੱਜ ਸਵੇਰੇ ਹੀ ਮੁੰਬਈ ਦੀ ਆਰਥਰ ਰੋਡ ਜੇਲ੍ਹ ਗਏ ਸਨ ਅਤੇ ਉਥੇ ਕੈਦ ਬੇਟੇ ਆਰਿਅਨ ਨੂੰ ਮਿਲੇ ਸਨ। ਕਰੀਬ 20 ਮਿੰਟ ਆਰਥਰ ਰੋਡ ਜੇਲ੍ਹ ’ਚ ਰਹਿਣ ਤੋਂ ਬਾਅਦ ਸ਼ਾਹਰੁਖ ਖਾਨ ਰਵਾਨਾ ਹੋ ਗਏ ਸਨ। ਹੁਣ ਕੁਝ ਘੰਟਿਆਂ ਬਾਅਦ ਹੀ ਐੱਨਸੀਬੀ ਦੀ ਟੀਮ ਉਨ੍ਹਾਂ ਦੇ ਬੰਗਲੇ ’ਤੇ ਪਹੁੰਚ ਗਈ।

ਹੇਠਾਂ ਦੇਖੋ ਤਸਵੀਰਾਂ

Ananya Pandey ਤੋਂ ਹੋਵੇਗੀ ਪੁੱਛਗਿੱਛ

NCB ਸੂਤਰਾਂ ਅਨੁਸਾਰ, ਅਧਿਕਾਰੀ ਆਰਿਅਨ ਖਾਨ ਦੇ ਵ੍ਹਟਸਐਪ ਚੈਟ ਦੀ ਜਾਂਚ ਕਰ ਰਹੇ ਹਨ। ਪਿਛਲੇ 2 ਸਾਲ ਦੀ ਚੈਟ ਤੋਂ ਬਾਅਦ ਕੁਝ ਨਾਮ ਸਾਹਮਣੇ ਆਏ ਹਨ, ਜਿਸ ’ਚ Ananya Pandey ਵੀ ਸ਼ਾਮਿਲ ਹੈ। ਕਿਹਾ ਜਾ ਰਿਹਾ ਹੈ ਕਿ ਐੱਨਸੀਬੀ ਦੀ ਲਿਸਟ ’ਚ ਕਈ ਵੱਡੇ ਨਾਮ ਹਨ, ਜਿਨ੍ਹਾਂ ਤੋਂ ਆਉਣ ਵਾਲੇ ਦਿਨਾਂ ’ਚ ਪੁੱਛਗਿੱਛ ਕੀਤੀ ਜਾ ਸਕਦੀ ਹੈ। ਹੁਣ ਐੱਨਸੀਬੀ ਅਧਿਕਾਰੀ Ananya Pandey ਤੋਂ ਪੁੱਛਗਿੱਛ ਕਰੇਗੀ।

ਫੋਟੋ : ...ਜਦੋਂ ਅਨੰਨਿਆ ਪਾਂਡੇ ਦੇ ਘਰ ਪਹੁੰਚੀ ਐੱਨਸੀਬੀ ਟੀਮ

Posted By: Ramanjit Kaur