ਨਵੀਂ ਦਿੱਲੀ : Dream Girl Trailor Out : ਅੰਧਾਧੁਨ ਲਈ ਬੈਸਟ ਐਕਟਰ ਦਾ ਨੈਸ਼ਨਲ ਫਿਲਮ ਐਵਾਰਡ (National Firlm Award) ਜਿੱਤ ਚੁੱਕੇ ਆਯੁਸ਼ਮਾਨ ਖੁਰਾਨਾ (Ayushmann Khurrana) ਹੁਣ ਡ੍ਰੀਮ ਗਰਲ (Dream Girl) 'ਚ ਇਕ ਨਵੇਂ ਅਵਤਾਰ 'ਚ ਦਿਸਣ ਵਾਲੇ ਹਨ। ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਆਯੁਸ਼ਮਾਨ ਦਾ ਇਹ ਅੰਦਾਜ਼ ਦੇਖ ਕੇ ਤੁਹਾਡਾ ਹੱਸ-ਹੱਸ ਕੇ ਬੁਰਾ ਹਾਲ ਹੋ ਜਾਵੇਗਾ।

ਡ੍ਰੀਮ ਗਰਲ 'ਚ ਆਯੁਸ਼ਮਾਨ ਖੁਰਾਨਾ ਦਾ ਕਿਰਦਾਰ ਇਕ ਕਾਲ ਸੈਂਟਰ 'ਚ ਕੰਮ ਕਰਦਾ ਹੈ ਜਿੱਥੇ ਉਹ ਫੀਮੇਲ ਵਾਇਸ 'ਚ ਗੱਲ ਕਰਦਾ ਹੈ। ਉੱਥੇ ਹੀ ਰਾਮਲੀਲ੍ਹਾ ਅਤੇ ਮਹਾਭਾਰਤ ਦੇ ਮੰਚਨ 'ਚ ਇਹ ਕਿਰਦਾਰ ਫੀਮੇਲ ਰੋਲ ਨਿਭਾਉਂਦਾ ਹੈ। ਫਿਲਮ ਦਾ ਨਿਰਦੇਸ਼ਨ ਰਾਜ ਸ਼ਾਂਡਿਲਯ ਨੇ ਕੀਤਾ ਹੈ, ਜਦਕਿ ਏਕਤਾ ਕਪੂਰ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਫਿਲਮ ਆਯੁਸ਼ਮਾਨ ਨਾਲ ਨੁਸਰਤ ਭਰੂਚਾ ਫੀਮੇਲ ਲੀਡ ਰੋਲ 'ਚ ਹਨ। ਫਿਲਮ ਦਾ ਟ੍ਰੇਲਰ ਇਕੱਠੇ ਮੁੰਬਈ, ਚੰਡੀਗੜ੍ਹ, ਇੰਦੌਰ, ਜੈਪੂਰ ਤੇ ਅਹਿਮਦਾਬਾਦ 'ਚ ਰਿਲੀਜ਼ ਕੀਤਾ ਗਿਆ ਹੈ।

ਨੈਸ਼ਨਲ ਐਵਾਰਡ ਜਿੱਤਣ ਤੋਂ ਬਾਅਦ ਆਯੁਸ਼ਮਾਨ ਦੀ ਇਹ ਪਹਿਲੀ ਰਿਲੀਜ਼ ਹੋਵੇਗੀ। ਬਧਾਈ ਹੋ, ਅੰਧਾਧੁਨ ਅਤੇ ਆਰਟੀਕਲ 15 ਤੋਂ ਬਾਅਦ ਆਯੁਸ਼ਮਾਨ ਦੀ ਇਸ ਫਿਲਮ ਦਾ ਵੀ ਦਰਸ਼ਕਾਂ ਨੂੰ ਕਾਫ਼ੀ ਇੰਤਜ਼ਾਰ ਹੈ। ਆਯੁਸ਼ਮਾਨ ਨੇ ਪਿਛਲੇ ਕੁਝ ਸਮੇਂ ਤੋਂ ਆਪਣੀਆਂ ਫਿਲਮਾਂ ਤੇ ਕਿਰਦਾਰਾਂ ਨਾਲ ਆਪਣੇ ਲਈ ਦਰਸ਼ਕਾਂ ਦੇ ਦਿਲ 'ਚ ਖ਼ਾਸ ਜਗ੍ਹਾ ਬਣਾਈ ਹੈ।

Posted By: Seema Anand