ਨਵੀਂ ਦਿੱਲੀ, ਜੇਐੱਨਐੱਨ। ਫ਼ਿਲਮ ਅਦਾਕਾਰ ਆਯੁਸ਼ਮਾਨ ਖੁਰਾਣਾ ਦੀ ਫ਼ਿਲਮ ਡ੍ਰੀਮ ਗਰਲ ਨੇ ਬਾਕਸ ਆਫਿਸ 'ਤੇ ਕੁੱਲ 44.57 ਕਰੋੜ ਰੁਪਏ ਕਮਾ ਲਏ ਹਨ। ਇਸ ਫ਼ਿਲਮ 'ਚ ਆਯੁਸ਼ਮਾਨ ਖੁਰਾਣਾ ਲੜਕਾ ਤੇ ਲੜਕੀ ਦੋਵਾਂ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਬਾਕਸ ਆਫਿਸ 'ਤੇ ਕੁੱਲ 10.05 ਕਰੋੜ ਰੁਪਏ ਦੀ ਓਪਨਿੰਗ ਕੀਤੀ ਸੀ। ਇਸ ਫ਼ਿਲਮ ਨੇ ਰਿਲੀਜ਼ ਦੇ ਦੂਸਰੇ ਦਿਨ ਕੁੱਲ 16.67 ਕਰੋੜ ਦੀ ਕੁਲੈਕਸ਼ਨ ਕਰ ਲਿਆ ਸੀ।

ਇਸ ਤੋਂ ਬਾਅਦ ਤੀਸਰੇ ਦਿਨ ਯਾਨੀ ਐਤਵਾਰ ਨੂੰ ਫ਼ਿਲਮ ਨੇ ਧਮਾਕੇਦਾਰ ਕਮਾਈ ਕੀਤੀ। ਐਤਵਾਰ ਨੂੰ ਡ੍ਰੀਮ ਗਰਲ ਨੇ 18.10 ਕਰੋੜ ਰੁਪਏ ਕਮਾਏ। ਤਿੰਨ ਦਿਨ ਦੀ ਕੁਲੈਕਸ਼ਨ ਦੇਖੀ ਜਾਵੇ ਤਾਂ ਫ਼ਿਲਮ ਦੀ ਕੁੱਲ ਕੁਲੈਕਸ਼ਨ 44.57 ਕਰੋੜ ਹੋ ਗਿਆ ਹੈ।


ਇਸ ਤੋਂ ਪਹਿਲਾਂ ਦੂਸਰੇ ਦਿਨ ਦੀ ਕਮਾਈ ਬਾਰੇ ਟਵੀਟ ਕਰ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਜਾਣਕਾਰੀ ਦਿੰਦਿਆਂ ਸੋਸ਼ਲ ਮੀਡੀਆ 'ਤੇ ਲਿਖਿਆ ਸੀ, 'ਡ੍ਰੀਮ ਗਰਲ ਦੀ ਕਮਾਈ 'ਚ ਦੂਸਰੇ ਦਿਨ 63.38% ਦਾ ਉਛਾਲ ਆਇਆ ਹੈ। ਫ਼ਿਲਮ ਸਕ੍ਰਿਪਟ 'ਚ ਚੰਗਾ ਕਰ ਰਹੀ ਹੈ।'


ਤੀਸਰੇ ਦਿਨ ਵੀ ਕਮਾਈ ਦੂਸਰੇ ਦਿਨ ਤੋਂ ਜ਼ਿਆਦਾ ਰਹਿਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ। ਸ਼ੁੱਕਰਵਾਰ ਨੂੰ ਫ਼ਿਲਮ ਨੇ 10 ਕਰੋੜ ਤੋਂ ਜ਼ਿਆਦਾ ਦੀ ਓਪਨਿੰਗ ਕੀਤੀ ਸੀ। ਉੱਥੇ ਹੀ ਫ਼ਿਲਮ ਨੇ ਸ਼ਨਿਚਰਵਾਰ ਨੂੰ 16.42 ਕਰੋੜ ਦੀ ਕਮਾਈ ਕੀਤੀ ਸੀ। ਫ਼ਿਲਮ ਦੀ ਕੁੱਲ ਕੁਲੈਕਸ਼ਨ 26.47 ਕਰੋੜ ਰੁਪਏ ਹੋ ਗਈ ਹੈ।

Posted By: Akash Deep