Bollywood news ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਦੇ ਘਰ 'ਚ ਕੰਟੈਸਟੈਂਟ ਦੀ ਪਰਸਨਲ ਲਾਈਫ ਨੂੰ ਲੈ ਕੇ ਵੀ ਕਾਫ਼ੀ ਚਰਚਾ ਹੋ ਰਹੀ ਹੈ। ਇਨ੍ਹਾਂ 'ਚੋ ਰਾਹੁਲ ਵੈਦਿਆ ਦਾ ਮਾਮਲਾ ਤਾਂ ਇਸ ਤਰ੍ਹਾਂ ਦਾ ਹੈ ਜਿਸ ਨੂੰ ਲੈ ਕੇ ਬਿੱਗ ਬਾਸ ਦੇ ਦਰਸ਼ਕਾਂ ਦੇ ਵਿਚਕਾਰ ਵੀ ਉਤਸੁਕਤਾ ਹੈ। ਦਰਅਸਲ ਹਾਲ ਹੀ 'ਚ ਰਾਹੁਲ ਵੈਦਿਆ ਨੇ ਬਿੱਗ ਬੌਸ 'ਚ ਨੈਸ਼ਨਲ ਟੀਵੀ ਦੇ ਮਾਧਿਅਮ ਨਾਲ ਆਪਣੀ ਗਰਲਫ੍ਰੈਂਡ ਦਿਸ਼ਾ ਪਰਮਾਰ ਨੂੰ ਵਿਆਹ ਲਈ ਪ੍ਰਪੋਜ਼ਲ ਕੀਤਾ ਸੀ, ਪਰ ਅਜੇ ਦਿਸ਼ਾ ਵੱਲੋ ਕੋਈ ਜਵਾਬ ਰਾਹੁਲ ਨੂੰ ਨਹੀਂ ਮਿਲਿਆ ਹੈ। ਰਾਹੁਲ ਤੇ ਦਰਸ਼ਕ ਦਿਸ਼ਾ ਦਾ ਜਵਾਬ ਜਾਨਣ ਲਈ ਚਾਹਵਾਨ ਹਨ।

ਹਾਲਾਂਕਿ ਹੁਣ ਲੱਗ ਰਿਹਾ ਹੈ ਕਿ ਰਾਹੁਲ ਆਪਣੇ ਪ੍ਰਪੋਜ਼ਲ ਦਾ ਜਵਾਬ ਮਿਲਣ ਵਾਲਾ ਹੈ, ਕਿਉਂਕਿ ਐਕਟ੍ਰੈੱਸ ਦਿਸ਼ਾ ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਐਕਟ੍ਰੈੱਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਰਾਹੁਲ ਨੂੰ ਜਵਾਬ ਭੇਜ ਦਿੱਤਾ ਹੈ। ਹੁਣ ਜਲਦ ਹੀ ਰਾਹੁਲ ਨੂੰ ਆਪਣੇ ਪ੍ਰਪੋਜ਼ਲ ਦਾ ਜਵਾਬ ਮਿਲਣ ਵਾਲਾ ਹੈ। ਦਿਸ਼ਾ ਨੇ ਆਪਣੀ ਟਵੀਟ 'ਚ ਹਿੰਦੀ 'ਚ ਲਿਖਿਆ- ਮੈਂ ਆਪਣਾ ਜਵਾਬ ਭੇਜ ਦਿੱਤਾ ਹੈ। ਹੁਣ ਦੇਖਣਾ ਹੈ ਕਿ ਦਿਸ਼ਾ ਦਾ ਜਵਾਬ ਕਿਉਂ ਹੁੰਦਾ ਹੈ।

ਇਸ ਤੋਂ ਪਹਿਲਾਂ ਚਾਹਵਾਨ ਰਾਹੁਲ ਸਲਮਾਨ ਖ਼ਾਨ ਤੋਂ ਲਗਾਤਾਰ ਪੁੱਛ ਰਹੇ ਹਨ ਕਿ ਦਿਸ਼ਾ ਦਾ ਜਵਾਬ ਆਇਆ ਹੈ ਜਾਂ ਨਹੀਂ। ਰਾਹੁਲ ਨੇ ਪਿਛਲੇ ਵੀਕੈਂਡ ਦੇ ਵਾਰ ਦੌਰਾਨ ਵੀ ਸਲਮਾਨ ਤੋਂ ਜਵਾਬ ਦੇ ਬਾਰੇ 'ਚ ਪੁੱਛਿਆ ਸੀ, ਪਰ ਸਲਮਾਨ ਨੇ ਮਨਾ ਕਰ ਦਿੱਤਾ ਸੀ ਕਿ ਅਜੇ ਤਕ ਕੋਈ ਜਵਾਬ ਨਹੀਂ ਆਇਆ। ਇਸ ਦੇ ਬਾਅਦ ਅਗਲੇ ਵੀਕੈਂਡ 'ਚੇ ਵੀ ਇਕ ਕਾਲਰ ਦਿਸ਼ਾ ਦੇ ਜਵਾਬ ਦੇ ਬਾਰੇ 'ਚ ਪੁੱਛਦਾ ਤਾਂ ਕਹਿੰਦਾ ਹੁਣ ਸਾਰੇ ਜਾਨਣਾ ਚਾਹੁੰਦੇ ਹਨ ਕਿ ਦਿਸ਼ਾ ਦਾ ਜਵਾਬ ਕੀ ਹੈ।

ਇਸ ਦੇ ਬਾਅਦ ਸਲਮਾਨ ਖ਼ਾਨ ਦੇ ਨਾਲ ਮਜ਼ਾਕ ਕਰਦੇ ਹਨ ਤੇ ਦਿਸ਼ਾ ਨੂੰ ਟੀਵੀ ਦੇ ਮਾਧਿਅਮ ਨਾਲ ਦਿਸ਼ਾ ਨੂੰ ਕਹਿੰਦੇ ਹਨ ਕਿ ਕੋਈ ਵੀ ਕੁਝ ਵੀ ਨਹੀਂ ਜਾਨਣਾ ਚਾਹੁੰਦਾ। ਨਾਲ ਹੀ ਸਲਮਾਨ ਦਿਸ਼ਾ ਨੂੰ ਕਹਿੰਦੇ ਹਨ ਕਿ ਉਹ ਰਾਹੁਲ ਦੇ ਪ੍ਰਪੋਜ਼ਲ ਦੇ ਜਵਾਬ ਲਈ ਜਿੰਨਾ ਟਾਈਮ ਲੈ ਸਕਦੀ ਹੈ ਲੈ ਲਓ। ਹਾਲਾਂਕਿ ਹੁਣ ਦਿਸ਼ਾ ਨੇ ਤਾਂ ਸੋਸ਼ਲ ਮੀਡੀਆ 'ਤੇ ਹੀ ਕਹਿ ਦਿੱਤਾ ਹੈ ਕਿ ਉਨ੍ਹਾਂ ਨੇ ਇਸ ਦਾ ਜਵਾਬ ਦੇ ਦਿੱਤਾ ਹੈ। ਦੱਸ ਦਈਏ ਕਿ ਰਾਹੁਲ ਨੇ 11 ਨਵੰਬਰ ਨੂੰ ਦਿਸ਼ਾ ਦੇ ਜਨਮਦਿਨ ਦੇ ਦਿਨ ਟੀਵੀ 'ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।

Posted By: Sarabjeet Kaur