ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਬਾਲੀਵੁੱਡ 'ਚ 'ਉੜਤਾ ਪੰਜਾਬ' ਤੇ 'ਸੂਰਮਾ' ਜਿਹੀਆਂ ਸਫਲ ਫਿਲਮਾਂ ਨਾਲ ਆਪਣੀ ਥਾਂ ਬਣਾ ਚੁੱਕਾ ਹੈ। ਆਉਣ ਵਾਲੇ ਦਿਨਾਂ 'ਚ ਉਹ ਫਿਲਮ 'ਅਰਜੁਨ ਪਟਿਆਲਾ' ਤੇ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਨਾਲ 'ਗੁਡ ਨਿਊਜ਼' 'ਚ ਨਜ਼ਰ ਆਵੇਗਾ। ਦੋਵਾਂ ਹੀ ਫਿਲਮਾਂ ਦੀ ਸ਼ੂਟਿੰਗ ਦਿਲਜੀਤ ਨੇ ਪੂਰੀ ਕਰ ਲਈ ਹੈ। ਕਰੀਨਾ ਨਾਲ ਉਹ 'ਉੜਤਾ ਪੰਜਾਬ' ਵਿਚ ਵੀ ਕੰਮ ਕਰ ਚੁੱਕਾ ਹੈ। ਪਰ ਅਕਸ਼ੈ ਨਾਲ ਪਹਿਲੀ ਵਾਰ ਕੰਮ ਕਰ ਕੇ ਉਹ ਬੇਹੱਦ ਖ਼ੁਸ਼ ਹੈ। ਦਿਲਜੀਤ ਕਹਿੰਦੈ, 'ਮੈਂ ਤੇ ਮੇਰਾ ਭਰਾ ਜਦੋਂ ਛੋਟੇ ਸੀ, ਉਦੋਂ ਅਸੀਂ ਅਕਸ਼ੈ ਕੁਮਾਰ ਦੀ 'ਮੋਹਰਾ' ਫਿਲਮ ਵੇਖੀ ਸੀ। ਉਹ ਮੇਰੇ ਪਸੰਦੀਦਾ ਅਦਾਕਾਰ ਹਨ। ਮੇਰੇ ਭਰਾ ਦੇ ਪਸੰਦੀਦਾ ਐਕਟਰ ਸੁਨੀਲ ਸ਼ੈੱਟੀ ਹਨ। ਅਸੀਂ ਜਦੋਂ ਸ਼ਹਿਰ ਜਾਂਦੇ ਤਾਂ ਉਨ੍ਹਾਂ ਦੀਆਂ ਫਿਲਮਾਂ ਦੇ ਪੋਸਟਰ ਵੇਖਦੇ ਸੀ। ਅਸੀਂ ਅਕਸ਼ੈ ਦੀਆਂ ਫਿਲਮਾਂ ਵੀਸੀਆਰ 'ਤੇ ਵੇਖਦੇ ਹੁੰਦੇ ਸੀ। ਘਰ ਵਾਲੇ ਥੀਏਟਰ ਜਾਣ ਨਹੀਂ ਦਿੰਦੇ ਸੀ। ਕਦੀ ਸੋਚਿਆ ਨਹੀਂ ਸੀ ਕਿ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਵੀ ਮਿਲੇਗਾ।'

Posted By: Sukhdev Singh