ਨਵੀਂ ਦਿੱਲੀ, ਜੇਐਨਐਨ : ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨੇ ਹਾਲ ਹੀ ਚ ਆਪਣਾ ਬੇਬੀ ਬੰਪ ਪਲਾਂਟ ਕਰਦੇ ਹੋਏ ਇਹ ਅਨਾਉਂਸ ਕੀਤਾ ਸੀ ਕਿ ਉਹ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਦੀਆ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਸੀ। ਅਦਾਕਾਰਾ ਵੱਲੋਂ ਗਰਭਵਤੀ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੋਕਾਂ ਵਿਚ ਇਹ ਜਾਣਨ ਦੀ ਉਤਸੁਕਤਾ ਪੈਦਾ ਹੋ ਗਈ ਕਿ ਅਦਾਕਾਰਾ ਵੈਭਵ ਰੇਖੀ ਨਾਲ ਵਿਆਹ ਕਰਨ ਤੋਂ ਪਹਿਲਾਂ ਹੀ ਗਰਭਵਤੀ ਹੋ ਚੁੱਕੀ ਸੀ, ਜਿਸ ਕਾਰਨ ਉਸ ਨੇ ਜਲਦਬਾਜ਼ੀ ਵਿਚ ਵਿਆਹ ਕਰਵਾ ਲਿਆ। ਉਸ ਤੋਂ ਬਾਅਦ ਇਕ ਯੂਜ਼ਰ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਦੀਆ ਨੇ ਸਪੱਸ਼ਟ ਕੀਤਾ ਕਿ ਉਹ ਗਰਭਵਤੀ ਸੀ ਸਿਰਫ਼ ਇਸ ਲਈ ਉਸਨੇ ਵਿਆਹ ਨਹੀਂ ਕੀਤਾ, ਹਾਂ ਪਰ ਇਹ ਸੱਚ ਹੈ ਕਿ ਵਿਆਹ ਤੋਂ ਪਹਿਲਾਂ ਉਸਨੂੰ ਪਤਾ ਚੱਲਿਆ ਸੀ ਕਿ ਉਹ ਗਰਭਵਤੀ ਹੈ। ਉਂਝ ਦੀਆ ਮਿਰਜ਼ਾ ਅਜਿਹੀ ਪਹਿਲੀ ਅਦਾਕਾਰਾ ਨਹੀਂ ਹੈ ਜੋ ਵਿਆਹ ਤੋਂ ਪਹਿਲਾਂ ਗਰਭਵਤੀ ਸੀ। ਹੋਰ ਬਾਲੀਵੁੱਡ ਅਦਾਕਾਰਾਂ ਵੀ ਹਨ ਜੋ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਗਈਆਂ ਸਨ ਅਤੇ ਬਾਅਦ ਵਿਚ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਅਦਾਕਾਰਾਂ ਦੇ ਨਾਮ ਹਨ -


ਕੋਂਕਨਾ ਸੇਨ ਸ਼ਰਮਾ- ਅਦਾਕਾਰ ਰਣਵੀਰ ਸ਼ੌਰੀ ਨੇ ਲੰਬੀ ਸਮੇਂ ਤਕ ਡੇਟ ਕਰਨ ਤੋਂ ਬਾਅਦ ਕੋਂਕਨਾ ਸੇਨ ਨਾਲ ਗੁਪਤ ਰੂਪ ’ਚ ਵਿਆਹ ਕੀਤਾ ਅਤੇ 2011 ਵਿੱਚ ਉਨ੍ਹਾਂ ਨੇ ਇਕ ਬੇਟੇ ਨੂੰ ਜਨਮ ਦਿੱਤਾ। ਮੰਨਿਆ ਜਾਂਦਾ ਹੈ ਕਿ ਕੋਂਕਨਾ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਗਈ ਸੀ। ਹਾਲਾਂਕਿ ਹੁਣ ਰਣਵੀਰ ਅਤੇ ਅਦਾਕਾਰਾ ਇਕ ਦੂਜੇ ਤੋਂ ਵੱਖ ਹੋ ਗਏ ਹਨ।


ਨੇਹਾ ਧੂਪੀਆ- ਨੇਹਾ ਧੂਪੀਆ ਨੇ ਅਦਾਕਾਰ ਅੰਗਦ ਬੇਦੀ ਨਾਲ 10 ਮਈ, 2018 ਨੂੰ ਵਿਆਹ ਕੀਤਾ। ਨੇਹਾ ਦਾ ਵਿਆਹ ਕਿਸੇ ਨੂੰ ਪਤਾ ਨਹੀਂ ਸੀ ਅਤੇ ਵਿਆਹ ਦੇ 6 ਮਹੀਨਿਆਂ ਬਾਅਦ ਹੀ ਅਭਿਨੇਤਰੀ ਨੇ ਇਕ ਧੀ ਨੂੰ ਜਨਮ ਦਿੱਤਾ। ਜੋੜੇ ਨੇ ਖ਼ੁਦ ਵੀ ਸਪੱਸ਼ਟ ਕੀਤਾ ਹੈ ਕਿ ਨੇਹਾ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਗਈ ਸੀ।

ਕਲਕੀ ਕੇਂਕਲਾ- ਬਾਲੀਵੁੱਡ ਅਦਾਕਾਰਾ ਕਲਕੀ ਕੇਂਕਲਾ ਇਕ ਬੇਟੀ ਦੀ ਮਾਂ ਬਣ ਗਈ ਹੈ, ਪਰ ਅਜੇ ਤੱਕ ਉਸਨੇ ਆਪਣੇ ਬੁਆਏਫ੍ਰੈਂਡ ਗਾਇ ਹਰਸ਼ਬਰਗ ਨਾਲ ਵਿਆਹ ਨਹੀਂ ਕਰਵਾਇਆ ਹੈ। ਕਲਕੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਰਿਸ਼ਤੇ ਅਤੇ ਗਰਭ ਅਵਸਥਾ ਦੋਵਾਂ ਦੀ ਘੋਸ਼ਣਾ ਕੀਤੀ ਸੀ।

ਨਤਾਸ਼ਾ ਸਟਾਨਕੋਵਿਕ- ਭਾਰਤੀ ਕ੍ਰਿਕੇਟਰ ਹਾਰਦਿਕ ਪਾਂਡਿਆ ਦੀ ਪਤਨੀ ਅਤੇ ਬਾਲੀਵੁੱਡ ਅਭਿਨੇਤਰੀ ਨਤਾਸ਼ਾ ਸਟਾਨਕੋਵਿਕ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਗਈ ਸੀ। ਗਰਭ ਅਵਸਥਾ ਤੋਂ ਬਾਅਦ ਨਤਾਸ਼ਾ ਨੇ ਪਿਛਲੇ ਸਾਲ ਲਾਕਡਾਊਨ ਦੌਰਾਨ ਹੀ ਹਾਰਦਿਕ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੋਵਾਂ ਦਾ ਹੁਣ ਇਕ ਬੇਟਾ ਹੈ।

ਸ਼੍ਰੀਦੇਵੀ- ਅਕਾਲ ਚਲਾਣਾ ਕਰ ਚੁੱਕੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ ’ਚੋਂ ਇਕ ਹਨ ਜਿਨ੍ਹਾਂ ਨੇ ਸਵੀਕਾਰ ਕੀਤਾ ਕਿ ਉਹ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਗਈ ਸੀ। ਸ਼੍ਰੀਦੇਵੀ 7 ਮਹੀਨੇ ਦੀ ਗਰਭਵਤੀ ਸੀ ਜਦੋਂ ਉਸਨੇ ਬੋਨੀ ਕਪੂਰ ਨਾਲ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਜਾਹਨਵੀ ਕਪੂਰ ਦਾ ਜਨਮ ਹੋਇਆ।


ਅੰਮ੍ਰਿਤਾ ਅਰੋੜਾ- ਅੰਮ੍ਰਿਤਾ ਅਰੋੜਾ ਨੇ ਆਪਣੇ ਵਿਆਹ ਤੋਂ ਪਹਿਲਾਂ ਗਰਭ ਧਾਰ ਲਿਆ ਸੀ, ਜਿਸ ਤੋਂ ਬਾਅਦ ਉਸਨੇ ਜਲਦਬਾਜ਼ੀ ਵਿੱਚ ਕਾਰੋਬਾਰੀ ਸ਼ਕੀਲ ਲਦਾਕ ਨਾਲ ਵਿਆਹ ਕਰਵਾ ਲਿਆ। ਕਿਹਾ ਜਾਂਦਾ ਹੈ ਕਿ ਅੰਮ੍ਰਿਤਾ ਨੇ ਗਰਭ ਅਵਸਥਾ ਕਾਰਨ ਸ਼ਕੀਲ ਲਦਾਕ ਨਾਲ ਵਿਆਹ ਗੁਪਤ ਰੂਪ ਵਿੱਚ ਕੀਤਾ ਸੀ।


ਨੀਨਾ ਗੁਪਤਾ- ਬਾਲੀਵੁੱਡ ਅਦਾਕਾਰਾ ਨੀਨਾ ਵੈਸਟਇੰਡੀਜ਼ ਕ੍ਰਿਕੇਟਰ ਵਿਵੀਅਨ ਰਿਚਰਡਸ ਨਾਲ ਰਿਲੇਸ਼ਨਸ਼ਿਪ ਦੌਰਾਨ ਗਰਭਵਤੀ ਹੋ ਗਈ ਸੀ। ਜਿਸਤੋਂ ਬਾਅਦ ਉਸਨੇ ਮਸਾਬਾ ਨੂੰ ਜਨਮ ਦਿੱਤਾ। ਨੀਨਾ ਨੇ ਮਸਾਬਾ ਨੂੰ ਸਿੰਗਲ ਮਦਰ ਵੱਜੋਂ 19 ਸਾਲਾਂ ਤਕ ਪਾਲਿਆ। ਉਸਤੋਂ ਬਾਅਦ 2008 ਵਿਚ ਵਿਵੇਕ ਮਹਿਰਾ ਨਾਲ ਵਿਆਹ ਕਰਵਾ ਲਿਆ।

Posted By: Sunil Thapa