ਮੁੰਬਈ : ਵੇਟਰਨ ਅਦਾਕਾਰ ਧਰਮਿੰਦਰ ਨੇ 2017 'ਚ 'ਯਮਲਾ ਪਗਲਾ ਦੀਵਾਨਾ 3' ਦੀ ਰਿਲੀਜ਼ ਦੇ ਸਮੇਂ ਸੋਸ਼ਲ ਮੀਡੀਆ ਜੁਆਇਨ ਕੀਤਾ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 81 ਸਾਲ ਦੀ ਸੀ, ਪਰ ਹੁਣ ਧਰਮਿੰਦਰ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਕੇ ਫੈਂਸ ਤੇ ਫਾਲੋਅਰਸ 'ਚ ਸਨਸਨੀ ਮਚਾ ਦਿੱਤੀ ਹੈ। ਅਜਿਹਾ ਲੱਗਦਾ ਰਿਹਾ ਹੈ ਕਿ ਧਰਮਿੰਦਰ ਨੇ ਕੁਝ ਟਰੋਲਰਸ ਤੋਂ ਦੁਖੀ ਹੋ ਕੇ ਇਹ ਫੈਸਲਾ ਲਿਆ ਹੈ।

ਧਰਮਿੰਦਰ ਨੇ ਟਵਿੱਟਰ ਰਾਹੀਂ ਐਲਾਨ ਕਰਦਿਆਂ ਲਿਖਿਆ-'ਦੋਸਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ। ਮੈਨੂੰ ਇਕ ਛੋਟੇ ਖ਼ਰਾਬ ਕੁਮੈਂਟ ਨਾਲ ਵੀ ਚੋਟ ਪਹੁੰਚ ਜਾਂਦੀ ਹੈ। ਮੈਂ ਇਕ ਭਾਵੁੱਕ ਵਿਅਕਤੀ ਹਾਂ। ਇਸ ਲਈ ਮੈਂ ਤੁਹਾਨੂੰ ਹੁਣ ਹੋਰ ਪਰੇਸ਼ਾਨ ਨਹੀਂ ਕਰਾਂਗਾ।' ਧਰਮਿੰਦਰ ਦਾ ਕੁਮੈਂਟ ਦੱਸ ਰਿਹਾ ਹੈ ਕਿ ਕੁਝ ਲੋਕਾਂ ਦੇ ਨੈਗੇਟਿਵ ਕੁਮੈਂਟਸ ਦਾ ਉਨ੍ਹਾਂ 'ਤੇ ਕੀ ਅਸਰ ਪੈਂਦਾ ਹੈ।

ਧਰਮਿੰਦਰ ਇਕ ਜਜ਼ਬਾਤੀ ਇਨਸਾਨ ਹੈ, ਜਿਸ ਦਾ ਅੰਦਾਜ਼ਾ ਅਕਸਰ ਸੋਸ਼ਲ ਮੀਡੀਆ 'ਚ ਉਨ੍ਹਾਂ ਦੀ ਪੋਸਟ ਤੋਂ ਹੋ ਜਾਂਦਾ ਹੈ। ਖੁਦ ਵੀ ਉਹ ਇਸ ਦਾ ਜ਼ਿਕਰ ਕਰਦੇ ਹਨ। ਸ਼ੇਰੋ-ਸ਼ਾਇਰੀ ਜ਼ਰੀਏ ਆਪਣੇ ਜਜ਼ਬਾਤੀ ਬਿਆਨ ਕਰਨ ਵਾਲੇ ਧਰਮਿੰਦਰ ਨੇ ਜਦੋਂ ਸੋਸ਼ਲ ਮੀਡੀਆ ਜੁਆਇੰਨ ਕੀਤਾ ਸੀ, ਉਦੋਂ ਸ਼ਾਇਦ ਉਨ੍ਹਾਂ ਪਿਆਰ ਦੇ ਸੈਲਾਬ ਨਾਲ ਆਉਣ ਵਾਲੀ ਇਸ ਗੰਦਗੀ ਦਾ ਅੰਦਾਜ਼ਾ ਨਹੀਂ ਰਿਹਾ ਹੋਵੇਗਾ।

ਲੋਕ ਸਭਾ ਚੋਣ ਦੇ ਦੌਰਾਨ ਸੰਨੀ ਦਿਓਲ ਦੇ ਰਾਜਨੀਤੀ 'ਚ ਉੱਤਰਨ 'ਤੇ ਵੀ ਧਰਮਿੰਦਰ ਨੂੰ ਟਰੋਲ ਕੀਤਾ ਗਿਆ ਸੀ। ਬੀਕਾਨੇਰ 'ਚ ਉਨ੍ਹਾਂ ਦੇ ਕੰਮਕਾਜ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ, ਜਿਸ ਦਾ ਧਰਮਿੰਦਰ ਨੇ ਮਾਕੂਲ ਜਵਾਬ ਵੀ ਦਿੱਤਾ ਸੀ। ਧਰਮਿੰਦਰ ਦੇ ਇਸ ਪਲਾਨ ਤੋਂ ਬਾਅਦ ਵੀ ਫੈਂਸ ਉਨ੍ਹਾਂ ਨੂੰ ਰੁਕਣ ਦੀ ਗੁਜ਼ਾਰਿਸ਼ ਕਰ ਰਹੇ ਹਨ। ਅਜਿਹੇ ਫੈਂਸ ਦੇ ਕੁਝ ਟਵੀਟਸ...

Posted By: Amita Verma