ਨਵੀਂ ਦਿੱਲੀ : ਅਦਾਕਾਰ ਧਰਮਿੰਦਰ (Dharmendra) ਦਾ ਸਭ ਤੋਂ ਵੱਡਾ ਪੋਤਾ ਕਰਨ ਦਿਓਲ (Karan Deol) ਬਾਲੀਵੁੱਡ 'ਚ ਡੈਬਿਊ ਲਈ ਤਿਆਰ ਹੈ। ਕਰਨ ਅੱਜਕਲ੍ਹ ਆਪਣੀ ਡੈਬਿਊ ਫਿਲਮ ਪਲ-ਪਲ ਦਿਲ ਕੇ ਪਾਸ (Pal Pal Dil ke Pass) ਦੀ ਪ੍ਰਮੋਸ਼ਨ 'ਚ ਜੁਟਿਆ ਹੈ। ਫ਼ਿਲਹਾਲ ਅਸੀਂ ਗੱਲ ਕਰਾਂਗੇ ਇਕ ਹੋਰ ਦਿਓਲ ਕਿੱਡ (Deol Kid) ਦੀ, ਜਿਸ ਦੇ ਕਿਲਰ ਲੁਕਸ ਅੱਗੇ ਕਈ ਸਟਾਰ ਕਿਡਜ਼ ਫੇਲ੍ਹ ਹਨ। ਇਹ ਹੈ ਬੌਬੀ ਦਿਓਲ ਦਾ ਵੱਡਾ ਪੁੱਤਰ ਆਰੀਆਮਨ ਦਿਓਲ (Aryaman Deol)।

ਆਰੀਆਮਨ ਮੀਡੀਆ ਸਾਹਮਣੇ ਬਹੁਤ ਘੱਟ ਆਉਂਦਾ ਹੈ ਪਰ ਜਦੋਂ ਵੀ ਉਸ ਦੀਆਂ ਤਸਵੀਰਾਂ ਆਉਂਦੀਆਂ ਹਨ ਤਾਂ ਕਾਫ਼ੀ ਵਾਇਰਲ ਹੋ ਜਾਂਦੀਆਂ ਹਨ। ਆਰੀਆਮਨ ਨੂੰ ਦਿਓਲ ਪਰਿਵਾਰ ਨੇ ਮੀਡੀਆ ਦੇ ਕੈਮਰਿਆਂ 'ਚ ਲੁਕੋ ਕੇ ਰੱਖਿਆ ਸੀ, ਪਰ ਪਿਛਲੇ ਸਾਲ ਬੈਂਕਾਕ 'ਚ ਹੋਏ ਆਈਫਾ 'ਚ ਆਰੀਆਮਨ ਸ਼ਾਮਲ ਹੋਇਆ ਤੇ ਉੱਥੋਂ ਲੀਕ ਹੋਈਆਂ ਉਸ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਸਨ। ਇਸ ਤੋਂ ਬਾਅਦ ਆਰੀਆਮਨ ਕੁਝ ਹੋਰ ਮੌਕਿਆਂ 'ਤੇ ਨਜ਼ਰ ਆਏ। ਉੱਥੇ ਸੋਸ਼ਲ ਮੀਡੀਆ 'ਚ ਦਾਦਾ ਧਰਮਿੰਦਰ ਤੇ ਪਿਤਾ ਬੌਬੀ ਦਿਓਲ ਨਾਲ ਉਸ ਦੀਆਂ ਕਈ ਤਸਵੀਰਾਂ ਆਈਆਂ, ਜੋ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ।

ਆਰੀਆਮਨ ਨੂੰ ਦੇਖ ਕੇ ਲਗਦੈ ਕਿ ਉਸ ਨੂੰ ਗੁੱਡ ਲੁਕਸ ਆਪਣੇ ਦਾਦਾ ਤੋਂ ਵਿਰਾਸਤ 'ਚ ਮਿਲੀ ਹੈ। ਪਿਛਲੇ ਸਾਲ ਬੌਬੀ ਆਪਣੇ ਪਰਿਵਾਰ ਨਾਲ ਹਾਊਸਫੁੱਲ 4 ਦੀ ਸ਼ੂਟਿੰਗ ਕਰਨ ਲੰਡਨ ਗਏ ਸਨ। ਉਦੋਂ ਏਅਰਪੋਰਟ 'ਤੇ ਆਰੀਆਮਨ ਦੀਆਂ ਤਸਵੀਰਾਂ ਕਾਫ਼ੀ ਦੇਖੀਆਂ ਗਈਆਂ ਸਨ। ਆਰੀਆਮਨ ਇਸੇ ਸਾਲ ਜੂਨ 'ਚ 18 ਸਾਲ ਦੇ ਹੋਏ ਹਨ।

ਫਿਲਹਾਲ ਤਾਂ ਦਿਓਲ ਪਰਿਵਾਰ ਸੰਨੀ ਦਿਓਲ ਦੇ ਪੁੱਤਰ ਕਰਨ ਦੀ ਡੈਬਿਊ 'ਤੇ ਫੋਕਸ ਕਰ ਰਿਹਾ ਹੈ। ਇਸ ਫਿਲਮ ਨੂੰ ਸੰਨੀ ਨੇ ਖ਼ੁਦ ਡਾਇਰੈਕਟ ਕੀਤਾ ਹੈ। ਆਉਣ ਵਾਲੇ ਸਮੇਂ 'ਚ ਆਰੀਆਮਨ ਨੂੰ ਲਾਂਚ ਕਰਨ ਦੀ ਤਿਆਰੀ ਵੀ ਸ਼ੁਰੂ ਹੋਣ ਵਾਲੀ ਹੈ। ਹਾਲਾਂਕਿ ਫ਼ਿਲਹਾਲ ਇਸ ਵਿਚ ਸਮਾਂ ਬਾਕੀ ਹੈ।

Posted By: Seema Anand