v> ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਪਰਿਵਾਰ ਕੋਰੋਨਾ ਦੀ ਲਪੇਟ ਵਿਚ ਆ ਗਿਆ ਸੀ ਜਿਸ ਤੋਂ ਬਾਅਦ ਹੁਣ ਖਬਰ ਹੈ ਕਿ ਦੀਪਿਕਾ ਖੁਦ ਵੀ ਕੋਰੋਨਾ ਵਾਇਰਸ ਦੀ ਸ਼ਿਕਾਰ ਹੋ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਖਬਰਾਂ ਮੁਤਾਬਕ ਦੀਪਿਕਾ ਇਸ ਸਮੇਂ ਆਪਣੇ ਪਰਿਵਾਰ ਨਾਲ ਬੇਂਗਲੁਰੂ ਵਿਚ ਹੀ ਹੈ ਜਿਥੇ ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੂਕੋਣ ਹਸਪਤਾਲ ਵਿਚ ਭਰਤੀ ਹਨ। ਉੱਥੇ ਉਨ੍ਹਾਂ ਦੀ ਮਾਂ ਉੱਜਵਲਾ ਪਾਦੂਕੋਣ ਤੇ ਭੈਣ ਅਨੀਸ਼ਾ ਪਾਦੂਕੋਣ ਵੀ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਆਈਸੋਲੇਟੇਡ ਹਨ।

Posted By: Susheel Khanna