ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਦੇ ਇਸ ਵਾਰ ਵੀਕੈਂਡ ਵਾਰ ਐਪੀਸੋਡ 'ਚ ਦੀਪਿਕਾ ਪਾਦੂਕੋਣ ਆਪਣੀ ਫਿਲਮ 'ਛਪਾਕ' ਦਾ ਪ੍ਰਚਾਰ ਕਰਦੀ ਨਜ਼ਰ ਆਵੇਗੀ। ਦੀਪਿਕਾ ਐਸਿਡ ਅਟੈਕ ਸਵਰਵਾਈਵਰ ਲਕਸ਼ਮੀ ਅਗਰਵਾਲ ਨਾਲ ਘਰ 'ਚ ਐਂਟਰੀ ਕਰੇਗੀ ਤੇ ਕੰਟੈਸਟੈਂਟ ਨਾਲ ਇਕ ਟਾਸਕ ਕਰੇਗੀ। ਇਸ ਤੋਂ ਬਾਅਦ ਜਿੱਤਣ ਵਾਲੀ ਟੀਮ ਨਾਲ ਦੀਪਿਕਾ ਪਾਦੂਕੋਣ ਬਿੱਗ ਬੌਸ 13 ਦੇ ਕੰਟੈਸਟੈਂਟ ਨਾਲ ਇਕ ਜੀਪ 'ਚ ਘੁੰਮਦੀ ਨਜ਼ਰ ਆਉਂਦੀ ਹੈ। ਇਹ ਪਹਿਲੀ ਵਾਰ ਹੁੰਦਾ ਹੈ ਕਿ ਘਰ ਦੇ ਕੰਟੈਸਟੈਂਟ ਆਪਣੀ ਜਿੱਤ ਦੀ ਦਾਅਵੇਦਾਰੀ ਵਿਚਕਾਰ ਬਾਹਰ ਘੁਮਦੇ ਨਜ਼ਰ ਆਉਂਦੇ ਹਨ। ਖ਼ਬਰਾਂ ਮੁਤਾਬਿਕ ਇਸ ਵੀਕੈਂਡ ਵਾਰ ਐਪੀਸੋਡ 'ਚ ਦੀਪਿਕਾ ਪਾਦੂਕੋਣ ਫਿਲਮ ਛਪਾਕ ਦੇ ਪ੍ਰਚਾਰ ਕਰਨ ਬਿੱਗ ਬੌਸ 13 'ਚ ਆਈ ਹੈ।

ਦੀਪਿਕਾ ਪਾਦੂਕੋਣ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਦੀਪਿਕਾ ਪਾਦੂਕੋਣ ਨੂੰ ਬਿੱਗ ਬੌਸ 13 ਦੇ ਕੰਟੈਸਟੈਂਟ ਨਾਲ ਇਕ ਖੁਲ੍ਹੀ ਜੀਪ 'ਚ ਘੁਮਦੇ ਦੇਖਿਆ ਜਾ ਸਕਦਾ ਹੈ। ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਹਾਲ ਹੀ 'ਚ ਰਿਲੀਜ਼ ਹੋਈ ਹੈ ਤੇ ਫਿਲਮ ਕਾਫੀ ਲੋਕਾਂ ਨੂੰ ਪਸੰਦ ਆਈ ਹੈ। ਜੀਪ ਰਾਈਡ 'ਚ ਮਾਹਿਰਾ ਸ਼ਰਮਾ, ਆਰਤੀ ਸਿੰਘ, ਵਿਸ਼ਾਲ ਆਦਿਤਯ ਸਿੰਘ ਤੇ ਸ਼ਹਿਨਾਜ਼ ਗਿੱਲ ਨਜ਼ਰ ਆਉਂਦੇ ਹਨ।

Posted By: Amita Verma