ਨਵੀਂ ਦਿੱਲੀ, ਜੇਐਨਐਨ :ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਫਿਲਮ ਇੰਡਸਟਰੀ ਦੇ ਨਾਲ ਨਾਲ ਦੇਸ਼ ਦੀ ਕਮਰ ਤੋੜ ਦਿੱਤੀ ਹੈ। ਇਕ ਪਾਸੇ ਜਿੱਥੇ ਫਿਲਮਾਂ ਦੀ ਸ਼ੂਟਿੰਗ ਬੰਦ ਹੋ ਗਈ ਹੈ ਅਤੇ ਸਿਤਾਰੇ ਘਰ ਬੈਠੇ ਹਨ, ਦੂਜੇ ਪਾਸੇ ਕੋਈ ਸਿਤਾਰਾ ਜਾਂ ਉਨ੍ਹਾਂ ਦੇ ਪਰਿਵਾਰ ਦਾ ਇਕ ਮੈਂਬਰ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਰਿਹਾ ਹੈ। ਹਾਲ ਹੀ ਵਿਚ ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਦੇ ਪਰਿਵਾਰ ਦੀ ਕੋਰੋਨਾ ਬਾਰੇ ਜਾਣਕਾਰੀ ਸਾਹਮਣੇ ਆਈ ਹੈ।

ਬਾਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਪਰਿਵਾਰ ਨੂੰ ਕੋਰੋਨਾ ਵਾਇਰਸ ਹੋਇਆ ਹੈ, ਸਪਾਟਬੌਏ ਦੀ ਖਬਰ ਅਨੁਸਾਰ, ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੁਕੋਣ, ਮਾਂ ਉਜਾਲਾ ਪਾਦੁਕੋਣ ਅਤੇ ਭੈਣ ਅਨੀਸ਼ਾ ਪਾਦੁਕੋਣ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਖ਼ਬਰਾਂ ਅਨੁਸਾਰ, ਪਰਿਵਾਰ ਦੇ ਇਕ ਵਿਸ਼ੇਸ਼ ਦੋਸਤ ਨੇ ਦੱਸਿਆ ਹੈ ਕਿ ਅਦਾਕਾਰਾ ਦੇ ਪਰਿਵਾਰ ਨੇ 10 ਦਿਨ ਪਹਿਲਾਂ ਕੋਰੋਨਾ ਵਾਇਰਸ ਦੇ ਲੱਛਣ ਦੇਖੇ ਸਨ, ਜਿਸਤੋਂ ਬਾਅਦ ਇਹ ਟੈਸਟ ਪਾਜ਼ਟਿਵ ਆਇਆ। ਦੀਪਿਕਾ ਦੇ ਪਿਤਾ ਇਸ ਸਮੇਂ ਬੰਗਲੁਰੂ ਦੇ ਇਕ ਹਸਪਤਾਲ ਵਿਚ ਦਾਖਲ ਹਨ, ਪਰ ਅਗਲੇ ਹਫ਼ਤੇ ਤਕ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।

ਪ੍ਰਕਾਸ਼ ਪਾਦੁਕੋਣ ਦੇ ਇਕ ਕਰੀਬੀ ਦੋਸਤ ਨੇ ਪੀਟੀਆਈ ਨੂੰ ਦੱਸਿਆ, ਕਰੀਬ 10 ਦਿਨ ਪਹਿਲਾਂ ਪ੍ਰਕਾਸ਼, ਉਨ੍ਹਾਂ ਦੀ ਪਤਨੀ ਅਤੇ ਬੇਟੀ ਅਨੀਸ਼ਾ ਨੂੰ ਕੋਵਿਡ-19 ਦੇ ਲੱਛਣਾਂ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਆਪਣਾ ਟੈਸਟ ਤੁਰੰਤ ਕਰਵਾ ਲਿਆ ਅਤੇ ਨਤੀਜਾ ਪਾਜ਼ੇਟਿਵ ਆਇਆ। ਜਿਸ ਤੋਂ ਬਾਅਦ ਸਭ ਨੇ ਆਪਣੇ ਆਪ ਨੂੰ ਕੁਆਰੰਟਾਇਨ ਕਰ ਲਿਆ। ਪਰ ਦੀਪਿਕਾ ਦੇ ਪਿਤਾ ਨੂੰ ਬੁਖ਼ਾਰ ਨਹੀਂ ਜਾ ਰਿਹਾ ਸੀ। ਇਸ ਲਈ ਸ਼ਨੀਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ, ਉਹ ਹੁਣ ਠੀਕ ਹਨ। ਉਨ੍ਹਾਂ ਦੇ ਸਾਰੇ ਮਾਪਦੰਡ ਵੀ ਠੀਕ ਹਨ। ਪ੍ਰਕਾਸ਼ ਦੀ ਪਤਨੀ ਅਤੇ ਧੀ ਘਰ ਵਿਚ ਆਈਸੋਲੇਟ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਪ੍ਰਕਾਸ਼ ਨੂੰ 2-3 ਦਿਨਾਂ ਵਿਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

Posted By: Sunil Thapa